ਜਕਾਰਤਾ 07 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ ’ਤੇ ਬੁੱਧਵਾਰ ਨੂੰ ਇਕ ਯਾਤਰੀ ਬੱਸ ਤੇ ਈਂਧਣ ਨਾਲ ਭਰੇ ਟੈਂਕਰ ਦੀ ਆਹਮੋ-ਸਾਹਣਮੇ ਟੱਕਰ ਹੋ ਗਈ। ਇਸ ਭਿਆਨਕ ਟੱਕਰ ਵਿਚ ਘੱਟੋ-ਘੱਟ 16 ਜਣਿਆਂ ਦੀ ਮੌਤ ਹੋ ਗਈ। ਜ਼ਿਆਦਾਤਰ ਲੋਕ ਜਿਊਂਦੇ ਸੜ ਕੇ ਮਾਰੇ ਗਏ ਹਨ।

ਅਧਿਕਾਰੀਆਂ ਮੁਤਾਬਕ ਬੱਸ ਵਿਚ ਕਰੀਬ 20 ਜਣੇ ਸਵਾਰ ਸਨ। ਮੁੱਢਲੀ ਜਾਂਚ ਮੁਤਾਬਕ ਟੱਕਰ ਤੋਂ ਠੀਕ ਪਹਿਲਾਂ ਬੱਸ ਵਿੱਚੋਂ ਚਿੰਗਾਰੀਂ ਨਿਕਲ ਰਹੀਆਂ ਸਨ, ਜਿਸ ਨਾਲ ਚਲਕ ਨੇ ਵਾਹਨ ਨੂੰ ਮੋੜ ਦਿੱਤਾ ਪਰ ਸਾਹਮਣੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੇ ਤੇਲ ਟੈਂਕਰ ਨਾਲ ਸਿੱਧੀ ਟੱਕਰ ਹੋ ਗਈ।

ਇਹ ਟੱਕਰ ਏਨੀ ਭਿਆਨਕ ਸੀ ਕਿ ਦੋਵਾਂ ਵਾਹਨਾਂ ਨੂੰ ਤੁਰੰਤ ਅੱਗ ਲੱਗ ਗਈ ਤੇ ਕੁਝ ਹੀ ਪਲਾਂ ਵਿਚ ਵਾਹਨ ਅੱਗ ਦੇ ਗੋਲੇ ਵਿਚ ਬਦਲ ਗਏ। ਕਈ ਯਾਤਰੂ ਅੰਦਰ ਹੀ ਫਸ ਗਏ ਸਨ ਤੇ ਬਾਹਰ ਕੱਢਣ ਦਾ ਮੌਕਾ ਵੀ ਨਹੀਂ ਮਿਲਿਆ। ਰਾਹਤ ਤੇ ਬਚਾਅ ਦਲ ਨੂੰ ਵੀ ਕਈ ਲਾਸ਼ਾਂ ਕੱਢਣ ਵੇਲੇ ਮਸ਼ੱਕਤ ਕਰਨੀ ਪਈ। ਇਸ ਹਾਦਸੇ ਵਿਚ ਚਾਰ ਜਣੇ ਫੱਟੜ ਹੋਏ ਹਨ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।