ਰੂਪਨਗਰ, 25 ਫਰਵਰੀ ( ਪੰਜਾਬੀ ਖ਼ਬਰਨਾਮਾ): ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਵਿਧਾਨ ਚੰਦਰ ਦੀ ਅਗਵਾਈ ਹੇਠ ਸੀ.ਐਚ.ਸੀ ਸਿੰਘਪੁਰ ਵਿਖੇ ਪ੍ਰਿਅੰਕਾ ਸਪੈਸ਼ਲ ਐਜੂਕੇਅਟਰ ਜ਼ਿਲ੍ਹਾ ਅਰਲੀ ਇਨਵੈਂਸ਼ਨ ਸੈਂਟਰ ਵਿਖ਼ੇ ਸਪੈਸ਼ਲ ਬੱਚਿਆਂ ਦੀ ਸਿਹਤ ਜਾਂਚ ਕੀਤੀ ਗਈ।

ਇਸ ਮੌਕੇ ਪ੍ਰਿਅੰਕਾ ਨੇ ਸਕੂਲੀ ਬੱਚਿਆਂ ਦਾ ਜੋ ਕਿ ਔਰਟੀਜ਼ਮ ਏ.ਡੀ.ਐਚ.ਡੀ ਲਰਨਿੰਗ ਡਿਸਡਰ ਬੱਚੇ ਹਨ ਉਹਨਾਂ ਦੇ ਮਾਂ ਬਾਪ ਦੀ ਕਾਉਂਸਲਿੰਗ ਕੀਤੀ ਤੇ ਬੱਚਿਆਂ ਦੀ ਆਈ.ਕਿਊ ਅਤੇ ਉਹਨਾਂ ਦੀ ਮਾਨਸਿਕ ਸਥਿਤੀ ਦੇ ਮੁਤਾਬਿਕ ਉਹਨਾਂ ਦੇ ਮਾਪਿਆਂ ਨੂੰ ਉਹਨਾਂ ਦਾ ਪਲੈਨ ਬਣਾ ਕੇ ਦਿੱਤਾ ਗਿਆ ਤਾਂ ਕਿ ਬੱਚਿਆਂ ਨੂੰ ਕਿਸ ਲੈਵਲ ਤੱਕ ਕਿਸ ਤਰੀਕੇ ਨਾਲ ਉਹਨਾਂ ਨੂੰ ਪੜਾਉਣਾ ਹੈ ਤੇ ਕਿਸ ਤਰੀਕੇ ਨਾਲ ਉਹਨਾਂ ਨੂੰ ਬਿਠਾ ਕੇ ਰੱਖਣਾ ਹੈ ਤੇ ਅਲੱਗ ਅਲੱਗ ਪਲੇਥੈਰਪੀ ਦੇ ਨਾਲ ਉਹਨਾਂ ਨੂੰ ਅਲੱਗ ਅਲੱਗ ਤਰੀਕਿਆਂ ਨਾਲ ਕਿਸ ਤਰੀਕੇ ਨਾਲ਼ ਆਪਾਂ ਉਹਨਾਂ ਦਾ  ਸਮਾਜਿਕ ਰਾਬਤਾ ਕਾਇਮ ਕਰਨਾ ਹੈ ਜਿਸ ਨਾਲ ਬੱਚਿਆਂ ਦਾ ਸਰਵ ਪੱਖੀ ਵਿਕਾਸ ਸੰਭਵ ਹੋ ਸਕੇ। 

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅਰਲੀ ਇੰਟਰਵੇਨਸ਼ਨ ਸੈਂਟਰ ਰੂਪਨਗਰ ਜੋ ਕਿ ਸਿਵਲ ਹਸਪਤਾਲ ਵਿੱਚ ਮੌਜੂਦ ਹੈ ਇਸ ਵਿੱਚ ਮਾਨਸਿਕ ਅਤੇ ਸਰੀਰਕ ਪੱਖੋਂ ਕਮਜ਼ੋਰ ਬੱਚਿਆਂ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ‘ਤੇ ਡਾਕਟਰ ਵਿਸ਼ਾਲ ਕਾਲੀਆ, ਸਤਵੀਰ ਕੌਰ ਸਟਾਫ ਨਰਸ ਬੱਚੇ ਅਤੇ ਮਾਪੇ ਹਾਜ਼ਰ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।