04 ਅਗਸਤ, 2025 (ਪੰਜਾਬੀ ਖਬਰਨਾਮਾ ਬਿਊਰੋ ):- ਡੇਰਾ ਬਾਬਾ ਨਾਨਕ ਵਿਚ ਇੱਕ ਵਾਰ ਫਿਰ ਤੋਂ ਤਾਬੜਤੋੜ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ।
ਹਾਸਲ ਜਾਣਕਾਰੀ ਮੁਤਾਬਿਕ ਡੇਰਾ ਬਾਬਾ ਨਾਨਕ ਦੇ ਪਿੰਡ ਵੈਰੋਕੇ ਵਿਚ ਯੂਥ ਅਕਾਲੀ ਆਗੂ ਦੇ ਘਰ ਉਤੇ ਫਾਇਰਿੰਗ ਕੀਤੀ ਗਈ ਹੈ।
ਇਸ ਦੇ ਨਾਲ ਹੀ ਇਹ ਵੀ ਪਤਾ ਲੱਗਾ ਹੈ ਕਿ ਮਾਮਲਾ ਫਿਰੌਤੀ ਨਾ ਦੇਣ ਨਾਲ ਜੁੜਿਆ ਹੈ। ਅਕਾਲੀ ਆਗੂ ਤੋਂ 50 ਲੱਖ ਦੀ ਫ਼ਿਰੌਤੀ ਮੰਗੀ ਗਈ ਸੀ।