17 ਅਕਤੂਬਰ 2024 : NCP ਨੇਤਾ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੌਰਾਨ ਮਸ਼ਹੂਰ ਫਿਲਮਕਾਰ ਰਾਮ ਗੋਪਾਲ ਵਰਮਾ ਅਤੇ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਸੋਸ਼ਲ ਮੀਡੀਆ ‘ਤੇ ਅਜਿਹੀਆਂ ਪੋਸਟਾਂ ਕੀਤੀਆਂ ਹਨ, ਜਿਨ੍ਹਾਂ ਦੀ ਕਾਫੀ ਚਰਚਾ ਹੋ ਰਹੀ ਹੈ। ਰਾਮ ਗੋਪਾਲ ਵਰਮਾ ਦਾ ਕਹਿਣਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਕਿਸੇ ਵੀ ਫਿਲਮੀ ਸਟਾਰ ਤੋਂ ਜ਼ਿਆਦਾ ਗੁੱਡ ਲੁਕਿੰਗ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਮੰਨਣਾ ਹੈ ਕਿ ਸਲਮਾਨ ਖਾਨ ਨੂੰ ਲਾਰੇਂਸ ਬਿਸ਼ਨੋਈ ਨੂੰ ਢੁੱਕਵਾਂ ਜਵਾਬ ਦੇਣਾ ਚਾਹੀਦਾ ਹੈ।
ਰਾਮ ਗੋਪਾਲ ਵਰਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਟਵਿੱਟਰ) ‘ਤੇ ਲਾਰੈਂਸ ਬਿਸ਼ਨੋਈ ਦੀ ਇੱਕ ਫੋਟੋ ਪੋਸਟ ਕੀਤੀ ਹੈ। ਫਿਲਮ ਨਿਰਮਾਤਾ ਨੇ ਕੈਪਸ਼ਨ ‘ਚ ਲਿਖਿਆ, ‘ਜੇਕਰ ਸਭ ਤੋਂ ਵੱਡੇ ਗੈਂਗਸਟਰ ‘ਤੇ ਫਿਲਮ ਬਣਦੀ ਹੈ ਤਾਂ ਕੋਈ ਵੀ ਨਿਰਮਾਤਾ ਦਾਊਦ ਇਬਰਾਹਿਮ ਜਾਂ ਛੋਟਾ ਰਾਜਨ ਵਰਗਾ ਦਿਖਣ ਵਾਲੇ ਵਿਅਕਤੀ ਨੂੰ ਨਹੀਂ ਚੁਣੇਗਾ। ਪਰ ਇੱਥੇ ਮੈਂ ਕਿਸੇ ਵੀ ਫਿਲਮ ਸਟਾਰ ਨੂੰ ਨਹੀਂ ਜਾਣਦਾ ਜੋ ਲਾਰੈਂਸ ਬਿਸ਼ਨੋਈ ਤੋਂ ਵਧੀਆ ਦਿਖਾਈ ਦਿੰਦਾ ਹੈ।
ਇਸ ਤੋਂ ਇਲਾਵਾ ਰਾਮ ਗੋਪਾਲ ਵਰਮਾ ਨੇ ਇਕ ਹੋਰ ਪੋਸਟ ਕੀਤੀ, ਜਿਸ ‘ਚ ਉਨ੍ਹਾਂ ਨੇ ਸਲਮਾਨ ਖਾਨ ਨੂੰ ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਕਰਾਰਾ ਜਵਾਬ ਦੇਣ ਲਈ ਕਿਹਾ ਹੈ। ਉਨ੍ਹਾਂ ਨੇ ਲਿਖਿਆ ‘ਮੈਂ ਚਾਹੁੰਦਾ ਹਾਂ ਕਿ ਸਲਮਾਨ ਖਾਨ ਬਿਸ਼ਨੋਈ ਨੂੰ ਕਰਾਰਾ ਜਵਾਬ ਦੇਣ, ਨਹੀਂ ਤਾਂ ਇਹ ਟਾਈਗਰ ਸਟਾਰ ਦੀ ਕਾਇਰਤਾ ਵਾਂਗ ਦਿਖਾਈ ਦੇਣਗੇ। ਪ੍ਰਸ਼ੰਸਕਾਂ ਪ੍ਰਤੀ ਸਲਮਾਨ ਖਾਨ ਦੀ ਜ਼ਿੰਮੇਵਾਰੀ ਹੈ ਕਿ ਉਹ ਬਿਸ਼ਨੋਈ ਤੋਂ ਵੱਡੇ ਸੁਪਰਹੀਰੋ ਦਿਖਣ।
ਸਲਮਾਨ ਖਾਨ ਨੂੰ ਆਪਣਾ ਦੁਸ਼ਮਣ ਮੰਨਦਾ ਹੈ ਲਾਰੈਂਸ ਬਿਸ਼ਨੋਈ?
ਦੱਸਣਯੋਗ ਹੈ ਕਿ 1998 ‘ਚ ਕਾਲੇ ਹਿਰਨ ਸ਼ਿਕਾਰ ਮਾਮਲੇ ਤੋਂ ਬਾਅਦ ਲਾਰੇਂਸ ਬਿਸ਼ਨੋਈ ਸਲਮਾਨ ਖਾਨ ਨੂੰ ਆਪਣਾ ਦੁਸ਼ਮਣ ਮੰਨਦੇ ਹਨ। ਗੈਂਗਸਟਰ ਸਲਮਾਨ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਕਈ ਵਾਰ ਖੁੱਲ੍ਹੇਆਮ ਧਮਕੀਆਂ ਦੇ ਚੁੱਕੇ ਹਨ। ਇਸ ਸਾਲ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਗੋਲੀਬਾਰੀ ਹੋਈ ਸੀ, ਜਿਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਇਨ੍ਹੀਂ ਦਿਨੀਂ ਰਿਐਲਿਟੀ ਸ਼ੋਅ ‘ਬਿੱਗ ਬੌਸ 18’ ਨੂੰ ਹੋਸਟ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਫਿਲਮ ‘ਸਿਕੰਦਰ’ ਦੀ ਸ਼ੂਟਿੰਗ ‘ਚ ਵੀ ਰੁੱਝੇ ਹੋਏ ਹਨ। ਇਹ ਫਿਲਮ ਅਗਲੇ ਸਾਲ ਈਦ ਦੇ ਮੌਕੇ ‘ਤੇ ਸਿਨੇਮਾਘਰਾਂ ‘ਚ ਦਸਤਕ ਦੇਵੇਗੀ।