11 ਅਕਤੂਬਰ 2024 : ਜਵੇਰੀਆ ਅੱਬਾਸੀ (Javeria Abbasi) ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾ ਹੈ। ਉਹ ਆਪਣੀ ਨਿੱਜੀ ਜ਼ਿੰਦਗੀ ਕਰਕੇ ਸੁਰਖੀਆਂ ਵਿਚ ਰਹਿੰਦੀ ਹੈ। ਹਾਲ ਹੀ ਵਿਚ ਉਨ੍ਹਾਂ ਨੇ ਦੂਜਾ ਵਿਆਹ ਕੀਤਾ ਹੈ। ਉਨ੍ਹਾਂ ਨੇ ਆਪਣੇ ਪਤੀ ਨਾਲ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਹਨ, ਜੋ ਕਿ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ਵਿਚ ਉਹ ਦੋਵੇਂ ਬਹੁਤ ਪਿਆਰੇ ਲੱਗ ਰਹੇ ਹਨ।

ਜਵੇਰੀਆ ਅੱਬਾਸੀ ਦੇ ਦੂਜੇ ਵਿਆਹ ਦੀਆਂ ਤਸਵੀਰਾਂ

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਜਵੇਰੀਆ ਅੱਬਾਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਦੂਜੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਜਵੇਰੀਆ ਅੱਬਾਸੀ ਨੂੰ ਲਾਲ ਰੰਗ ਦੀ ਡਰੈੱਸ ਪਹਿਣੀ ਹੋਈ ਹੈ ਅਤੇ ਉਨ੍ਹਾਂ ਦੇ ਪਤੀ ਨੇ ਕੁੜਤਾ ਪਜਾਮਾ ਪਾਇਆ ਹੋਇਆ ਹੈ। ਤਸਵੀਰਾਂ ਵਿਚ ਦੋਵੇਂ ਜਣੇ ਇਕੱਠੇ ਬਹੁਤ ਜਚ ਰਹੇ ਹਨ।

ਤਸਵੀਰਾਂ ਵਿਚ ਜੋੜਾਂ ਬਹੁਤ ਹੀ ਖ਼ੁਸ਼ ਦਿਖਾਈ ਦੇ ਰਿਹਾ ਹੈ। ਅਦਾਕਾਰਾ ਲਾੜੇ ਦੀਆਂ ਬਾਹਾਂ ਵਿਚ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਉਸਦੇ ਚਿਹਰੇ ਦੀ ਮੁਸਕਰਾਹਟ ਤੋਂ ਸਾਫ ਪਤਾ ਲੱਗ ਹੈ ਕਿ ਉਹ ਆਪਣੇ ਇਸ ਵਿਆਹ ਤੋਂ ਕਿੰਨੀ ਖੁਸ਼ ਹੈ। ਇਨ੍ਹਾਂ ਤਸਵੀਰਾਂ ਨੂੰ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਦਿਆਂ ਅਦਾਕਾਰਾ ਨੇ ਕੈਪਸ਼ਨ ਵਿਚ ਲਿਖਿਆ ਹੈ ਕਿ ਤੁਸੀਂ ਉਹ ਸਭ ਹੋ ਜਿਸਦੀ ਮੈਨੂੰ ਹਮੇਸ਼ਾ ਤੋਂ ਤਲਾਸ਼ ਸੀ।

ਇਸਦੇ ਨਾਲ ਹੀ ਪ੍ਰਸ਼ੰਸਕ ਉਹਨਾਂ ਦੇ ਵਿਆਹ ਦੀਆਂ ਤਸਵੀਰਾਂ ਉੱਤੇ ਕਮੈਂਟ ਕਰਕੇ ਉਹਨਾਂ ਨੂੰ ਵਧਾਈ ਦੇ ਰਹੇ ਹਨ। ਕਮੈਂਟਾਂ ਵਿਚ ਜੋੜੇ ਨੂੰ ਬਹੁਤ ਪਿਆਰ ਮਿਲ ਰਿਹਾ ਹੈ। ਜੋੜੇ ਨੇ ਨਾਲ ਨਾਲ ਉਹਨਾਂ ਦੇ ਪ੍ਰਸ਼ੰਸਕ ਵੀ ਇਸ ਵਿਆਹ ਤੋਂ ਬਹੁਤ ਖ਼ੁਸ਼ ਹਨ। ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ ਕਿ ਮਾਸ਼ੱਲਾ। ਕਿਸੇ ਹੋਰ ਪ੍ਰਸ਼ੰਸਕ ਨੇ ਲਿਖਿਆ ਹੈ ਕਿ ਹਮੇਸ਼ਾ ਇਸ ਤਰ੍ਹਾਂ ਖੁਸ਼ ਰਹੋ।

ਜ਼ਿਕਰਯੋਗ ਹੈ ਕਿ ਜਵੇਰੀਆ ਅੱਬਾਸੀ (Javeria Abbasi Second Wedding) ਦੀ ਇਸ ਸਮੇਂ ਉਮਰ 51 ਸਾਲ ਹੈ। ਉਨ੍ਹਾਂ ਨੇ ਹੁਣ ਦੂਜਾ ਵਿਆਹ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਵਿਆਹ 1997 ਵਿਚ ਉਨ੍ਹਾਂ ਦੇ ਚਚੇਰੇ ਭਰਾ ਸ਼ਮੂਨ ਅੱਬਾਸੀ ਨਾਲ ਹੋਇਆ ਸੀ। ਸਾਲ 2010 ‘ਚ ਅਦਾਕਾਰਾ ਦਾ ਆਪਣੇ ਪਹਿਲੇ ਪਤੀ ਨਾਲ ਤਲਾਕ ਹੋ ਗਿਆ ਸੀ। ਤਲਾਕ ਤੋਂ 14 ਸਾਲ ਬਾਅਦ ਹੁਣ ਉਨ੍ਹਾਂ ਨੇ ਦੂਜਾ ਵਿਆਹ ਕਰਵਾ ਲਿਆ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।