Gold-Silver Price Today(ਪੰਜਾਬੀ ਖ਼ਬਰਨਾਮਾ): ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਲਗਾਤਾਰ ਗਿਰਾਵਟ ਜਾਰੀ ਹੈ। ਅੱਜ ਦੇਸ਼ ‘ਚ ਅਕਸ਼ੈ ਤ੍ਰਿਤੀਆ ਦਾ ਤਿਓਹਾਰ ਬਣਾਇਆ ਜਾ ਰਿਹਾ ਹੈ। ਇਸ ਦਿਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਬਦਲਾਅ ਦੇਖਣ ਨੂੰ ਮਿਲਿਆ ਹੈ। ਭਾਰਤ ਵਿੱਚ 22 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 66,140 ਹੈ। ਜਦੋਂ ਕਿ ਕੱਲ੍ਹ ਇਸ ਦੀ ਕੀਮਤ 66,150 ਰੁਪਏ ਸੀ। ਦੂਜੀ ਤਰਫ ਚਾਂਦੀ ਦੀ ਕੀਮਤਾਂ ‘ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਅੱਜ 1 ਕਿਲੋਗ੍ਰਾਮ ਚਾਂਦੀ ਦੀ ਕੀਮਤ 85,300 ਹੈ।