ਨਵੀਂ ਦਿੱਲੀ 13 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਆਧਾਰ ਕਾਰਡ (Aadhaar Card) ਸਿਰਫ਼ ਇੱਕ ਦਸਤਾਵੇਜ਼ ਨਹੀਂ ਹੈ, ਸਗੋਂ ਸਾਡੀ ਲੋੜ ਬਣ ਚੁੱਕਾ ਹੈ। ਕਈ ਕੰਮਾਂ ’ਚ ਵੈਰੀਫਿਕੇਸ਼ਨ (ਪੁਸ਼ਟੀ) ਲਈ ਆਧਾਰ ਮੰਗਿਆ ਜਾਂਦਾ ਹੈ। ਇਹ ਵੈਰੀਫਿਕੇਸ਼ਨ ਉਦੋਂ ਹੀ ਪੂਰੀ ਹੋ ਸਕਦੀ ਹੈ, ਜਦੋਂ ਆਧਾਰ ਵਿੱਚ ਸਹੀ ਮੋਬਾਈਲ ਨੰਬਰ ਦਰਜ ਹੋਵੇ।

ਇਸ ਦੇ ਨਾਲ ਹੀ ਆਧਾਰ ਨਾਲ ਜੁੜਿਆ ਕੋਈ ਕੰਮ ਕਰਨਾ ਹੋਵੇ ਅਤੇ ਮੋਬਾਈਲ ‘ਤੇ OTP ਹੀ ਨਾ ਆਵੇ ਤਾਂ ਪਰੇਸ਼ਾਨੀ ਵਧ ਜਾਂਦੀ ਹੈ। ਬੈਂਕਿੰਗ ਤੋਂ ਲੈ ਕੇ ਆਨਲਾਈਨ ਵੈਰੀਫਿਕੇਸ਼ਨ ਤੱਕ, ਕਈ ਸੇਵਾਵਾਂ ਵਿੱਚ ਆਧਾਰ ਨਾਲ ਜੁੜੇ ਮੋਬਾਈਲ ਨੰਬਰ ਦੀ ਲੋੜ ਪੈਂਦੀ ਹੈ। ਅਜਿਹੇ ਵਿੱਚ ਜੇਕਰ ਆਧਾਰ ਵਿੱਚ ਪੁਰਾਣਾ ਜਾਂ ਗ਼ਲਤ ਮੋਬਾਈਲ ਨੰਬਰ ਦਰਜ ਹੈ, ਤਾਂ OTP ਮਿਲਣ ਵਿੱਚ ਦਿੱਕਤ ਹੋ ਸਕਦੀ ਹੈ। ਆਓ ਜਾਣਦੇ ਹਾਂ ਆਧਾਰ ਵਿੱਚ ਸਹੀ ਮੋਬਾਈਲ ਨੰਬਰ ਕਿਵੇਂ ਅਪਡੇਟ ਕੀਤਾ ਜਾ ਸਕਦਾ ਹੈ।

ਆਧਾਰ ’ਚ ਮੋਬਾਈਲ ਨੰਬਰ ਕਿਵੇਂ ਅਪਡੇਟ ਕਰੀਏ?

Aadhaar ’ਚ ਮੋਬਾਈਲ ਨੰਬਰ ਬਦਲਣ ਲਈ ਸਭ ਤੋਂ ਪਹਿਲਾਂ ਇਹ ਜਾਂਚ ਲਵੋ ਕਿ ਤੁਹਾਡੇ ਕੋਲ ਕਿਹੜਾ ਆਪਸ਼ਨ ਉਪਲਬਧ ਹੈ। ਇਸ ਦੇ ਲਈ ਆਧਾਰ ਐਪ (Aadhaar App) ਜਾਂ UIDAI ਦੀ ਅਧਿਕਾਰਤ ਵੈੱਬਸਾਈਟ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਸਭ ਤੋਂ ਪਹਿਲਾਂ ਅਧਿਕਾਰਤ ਐਪ (Aadhaar app) ਖੋਲ੍ਹੋ ਅਤੇ ਮੋਬਾਈਲ ਨੰਬਰ ਅਪਡੇਟ (Mobile Number Update) ਕਰਨ ਨਾਲ ਜੁੜਿਆ ਆਪਸ਼ਨ ਦੇਖੋ।

ਫੇਸ ਸਕੈਨ (Face Scan) ਜਾਂ OTP ਰਾਹੀਂ ਵੈਰੀਫਿਕੇਸ਼ਨ ਕਰੋ।

ਵੈਰੀਫਿਕੇਸ਼ਨ ਤੋਂ ਬਾਅਦ ਤੁਹਾਨੂੰ ਨਵਾਂ ਨੰਬਰ ਦਰਜ ਕਰਨਾ ਹੋਵੇਗਾ। ਜੇਕਰ ਕੋਈ ਹੋਰ ਵੇਰਵਾ ਮੰਗਿਆ ਗਿਆ ਹੈ ਤਾਂ ਉਸ ਨੂੰ ਵੀ ਦਰਜ ਕਰੋ।

ਹੁਣ ਮੰਗੀ ਗਈ ਫੀਸ ਜਮ੍ਹਾਂ ਕਰੋ ਅਤੇ ਫਿਰ ਇਸ ਅਰਜ਼ੀ (Application) ਨੂੰ ਸਬਮਿਟ ਕਰ ਦਿਓ।

ਹੁਣ ਤੁਸੀਂ ਇੱਥੇ ਆਨਲਾਈਨ ਸਟੇਟਸ ਟਰੈਕ ਕਰ ਸਕਦੇ ਹੋ।

ਧਿਆਨ ਦਿਓ ਕਿ ਐਪ ਵਿੱਚ ਮੋਬਾਈਲ ਨੰਬਰ ਅਪਡੇਟ ਦੀ ਸਹੂਲਤ ਉਪਲਬਧ ਹੋਣ ਅਤੇ ਤੁਹਾਡੀ ਪਛਾਣ ਦੀ ਪੁਸ਼ਟੀ ਪੂਰੀ ਹੋਣ ‘ਤੇ ਹੀ ਇਸ ਤਰੀਕੇ ਨਾਲ ਪ੍ਰਕਿਰਿਆ ਅੱਗੇ ਵਧੇਗੀ।

UIDAI ਦੀ ਵੈੱਬਸਾਈਟ ਤੋਂ ਇਸ ਤਰ੍ਹਾਂ ਬੁੱਕ ਕਰੋ Appointment

UIDAI ਦੀ ਅਧਿਕਾਰਤ ਵੈੱਬਸਾਈਟ https://uidai.gov.in ‘ਤੇ ਜਾਓ।

ਆਧਾਰ ਨਾਲ ਜੁੜੀਆਂ ਸੇਵਾਵਾਂ ’ਚ ਜਾ ਕੇ ‘Book an Appointment’ ਦਾ ਆਪਸ਼ਨ ਚੁਣੋ।

ਉਪਲਬਧ ਆਪਸ਼ਨਾਂ ਅਨੁਸਾਰ ਆਪਣਾ ਸ਼ਹਿਰ ਜਾਂ ਨੇੜਲਾ ਆਧਾਰ ਸੇਵਾ ਕੇਂਦਰ ਚੁਣੋ।

ਮੰਗੀ ਗਈ ਜਾਣਕਾਰੀ ਭਰੋ ਅਤੇ ਉਪਲਬਧ ਮਿਤੀ ਅਤੇ ਸਮਾਂ ਚੁਣੋ।

ਸਾਰੇ ਵੇਰਵੇ ਜਾਂਚਣ ਤੋਂ ਬਾਅਦ ਅਪਾਇੰਟਮੈਂਟ ਸਬਮਿਟ ਕਰੋ।

ਤੈਅ ਮਿਤੀ ਅਤੇ ਸਮੇਂ ‘ਤੇ ਆਧਾਰ ਸੇਵਾ ਕੇਂਦਰ ਪਹੁੰਚੋ। ਉੱਥੇ ਜ਼ਰੂਰੀ ਵੈਰੀਫਿਕੇਸ਼ਨ ਤੋਂ ਬਾਅਦ ਮੋਬਾਈਲ ਨੰਬਰ ਅੱਪਡੇਟ ਕਰਵਾਉਣ ਦੀ ਪ੍ਰਕਿਰਿਆ ਪੂਰੀ ਕਰੋ।

OTP ਨਾ ਆਉਣ ‘ਤੇ ਕੀ ਕਰੀਏ?

ਜੇਕਰ ਆਧਾਰ ਨਾਲ ਜੁੜੇ ਮੋਬਾਈਲ ਨੰਬਰ ‘ਤੇ OTP ਨਹੀਂ ਆ ਰਿਹਾ ਹੈ ਤਾਂ ਪਹਿਲਾਂ ਜਾਂਚ ਕਰੋ ਕਿ ਨੰਬਰ ਸਹੀ ਦਰਜ ਕੀਤਾ ਗਿਆ ਹੈ ਜਾਂ ਨਹੀਂ। ਨੈੱਟਵਰਕ ਦੀ ਸਮੱਸਿਆ ਜਾਂ ਮੋਬਾਈਲ ‘ਤੇ SMS ਮਿਲਣ ਵਿੱਚ ਦੇਰੀ ਵੀ ਇਸ ਦੀ ਵਜ੍ਹਾ ਹੋ ਸਕਦੀ ਹੈ। ਕੁਝ ਸਮੇਂ ਬਾਅਦ ਦੁਬਾਰਾ ਕੋਸ਼ਿਸ਼ ਕਰੋ। ਇਸ ਦੇ ਬਾਵਜੂਦ OTP ਨਹੀਂ ਆਉਂਦਾ, ਤਾਂ ਆਧਾਰ ਵਿੱਚ ਦਰਜ ਮੋਬਾਈਲ ਨੰਬਰ ਦੀ ਸਥਿਤੀ ਜਾਂਚੋ ਅਤੇ ਲੋੜ ਪੈਣ ‘ਤੇ ਉਸ ਨੂੰ ਅੱਪਡੇਟ ਕਰਵਾਉਣ ਦੀ ਪ੍ਰਕਿਰਿਆ ਅਪਣਾਓ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।