22 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਭਾਰਤ ਲਈ ਸਾਰੇ ਪ੍ਰੋਡਕਟ ਬਣਾਉਂਦੇ ਹਨ, ਪਰ ਹੁਣ ਟਾਟਾ ਗਰੁੱਪ ਨੇ ਫੈਸਲਾ ਕੀਤਾ ਹੈ ਕਿ “ਅਸੀਂ ਭਾਰਤ ਲਈ ਬਣਾਵਾਂਗੇ।” ਇਸੇ ਸੋਚ ਨਾਲ ਟਾਟਾ ਗਰੁੱਪ ਨੇ ਜੂਡਿਓ (Zudio) ਦੀ ਸ਼ੁਰੂਆਤ ਕੀਤੀ, ਜੋ ਫੈਸ਼ਨ ਮਾਰਕੀਟ ਵਿੱਚ ਵੱਡੇ-ਵੱਡੇ ਬ੍ਰਾਂਡਾਂ ਨੂੰ ਮੁਕਾਬਲਾ ਦੇ ਰਹੀ ਹੈ। ਕੁਝ ਸਾਲਾਂ ਵਿੱਚ ਹੀ ਜੂਡਿਓ ਨੇ ਰਿਲਾਇੰਸ ਟ੍ਰੈਂਡਜ਼ ਅਤੇ ਮੈਕਸ ਵਰਗੇ ਪ੍ਰਮੁੱਖ ਬ੍ਰਾਂਡਾਂ ਨੂੰ ਸੋਚਣ ‘ਤੇ ਮਜਬੂਰ ਕਰ ਦਿੱਤਾ।

ਕਿੱਥੋਂ ਆਇਆ ਆਈਡੀਆ?

ਜੂਡਿਓ ਟਾਟਾ ਗਰੁੱਪ ਦੀ ਰੀਟੇਲ ਕੰਪਨੀ ਟ੍ਰੈਂਟ ਲਿਮਿਟੇਡ (Trent Ltd) ਦਾ ਹਿੱਸਾ ਹੈ। ਟ੍ਰੈਂਟ ਪਹਿਲਾਂ ਤੋਂ ਹੀ “ਵੈਸਟਸਾਈਡ” (Westside) ਵਰਗੇ ਪ੍ਰੀਮੀਅਮ ਬ੍ਰਾਂਡ ਚਲਾ ਰਿਹਾ ਸੀ। ਪਰ ਟਾਟਾ ਗਰੁੱਪ ਨੇ ਮਹਿਸੂਸ ਕੀਤਾ ਕਿ ਵੈਸਟਸਾਈਡ ਵੱਡੇ ਸ਼ਹਿਰਾਂ ਦੇ ਹਾਈ-ਕਲਾਸ ਲੋਕਾਂ ਲਈ ਠੀਕ ਹੈ, ਪਰ ਭਾਰਤ ਦੀ ਅਸਲੀ ਆਬਾਦੀ ਨੂੰ ਇੱਕ ਅਜਿਹਾ ਬ੍ਰਾਂਡ ਚਾਹੀਦਾ ਜੋ ਸਟਾਇਲਿਸ਼ ਵੀ ਹੋਵੇ ਤੇ ਸਸਤਾ ਵੀ।

2016 ਵਿੱਚ ਖੋਲ੍ਹਿਆ ਪਹਿਲਾ ਸਟੋਰ

ਇਸੇ ਸੋਚ ਦੇ ਨਾਲ ਟਾਟਾ ਗਰੁੱਪ ਨੇ 2016 ਵਿੱਚ ਬੈਂਗਲੂਰੂ ਵਿੱਚ ਜੂਡਿਓ ਦਾ ਪਹਿਲਾ ਸਟੋਰ ਖੋਲ੍ਹਿਆ। ਲਕਸ਼ ਯੁਵਕਾਂ ਨੂੰ ਖਿੱਚਣਾ ਸੀ, ਜੋ ਘੱਟ ਬਜਟ ਵਿੱਚ “ਫਾਸਟ ਫੈਸ਼ਨ” ਚਾਹੁੰਦੇ ਹਨ। ਜੂਡਿਓ ਦੀ ਸਭ ਤੋਂ ਵੱਡੀ ਤਾਕਤ ਇਸ ਦੀ ਕੀਮਤ ਹੈ। ਜੂਡਿਓ ਸਟੋਰਾਂ ‘ਚ ਜ਼ਿਆਦਾਤਰ ਸਾਮਾਨ 999 ਰੁਪਏ ਤੋਂ ਵੱਧ ਨਹੀਂ ਮਿਲਦਾ। ਕੱਪੜੇ ਅਤੇ ਐਕਸੈਸਰੀਜ਼ ਅਕਸਰ 299 ਤੋਂ 999 ਰੁਪਏ ਵਿਚ ਮਿਲ ਜਾਂਦੇ ਹਨ।

ਸਸਤੇ ਮੁੱਲ ‘ਤੇ Fast fashion ਮਾਡਲ

ਜੂਡਿਓ ਤੋਂ ਜੋ ਪ੍ਰੋਡਕਟ ਅੱਜ ਖਰੀਦਦੇ ਹੋ, ਉਹ ਇੱਕ ਹਫ਼ਤੇ ਬਾਅਦ ਨਹੀਂ ਮਿਲੇਗਾ। ਜੂਡਿਓ ਦੇ ਪ੍ਰੋਡਕਟ ਆਮ ਤੌਰ ‘ਤੇ 15 ਦਿਨਾਂ ਵਿੱਚ ਬਦਲ ਜਾਂਦੇ ਹਨ। ਇਹ ਮਾਡਲ ਅੰਤਰਰਾਸ਼ਟਰੀ ਬ੍ਰਾਂਡ “Zara” ਵਰਗਾ ਹੈ। ਹਰ ਹਫ਼ਤੇ ਨਵੇਂ ਡਿਜ਼ਾਈਨ ਆਉਂਦੇ ਹਨ ਅਤੇ ਵਿਕਰੀ ਨਾ ਹੋਣ ਤੇ ਪੁਰਾਣਾ ਸਟੌਕ ਤੁਰੰਤ ਹਟਾ ਦਿੱਤਾ ਜਾਂਦਾ ਹੈ।

ਵਿਗਿਆਪਨ ‘ਤੇ ਕੋਈ ਖਰਚ ਨਹੀਂ

ਤੁਸੀਂ ਸ਼ਾਇਦ ਹੀ ਟੀਵੀ ਜਾਂ ਅਖ਼ਬਾਰਾਂ ਵਿੱਚ ਜੂਡਿਓ ਦਾ ਵਿਗਿਆਪਨ ਦੇਖਿਆ ਹੋਵੇ। ਟਾਟਾ ਨੇ ਮਾਰਕੀਟਿੰਗ ਦੀ ਥਾਂ ਸਾਫ਼ ਕੁਆਲਿਟੀ ਅਤੇ ਘੱਟ ਕੀਮਤ ਵਿੱਚ ਪੈਸਾ ਲਗਾਇਆ। ਇਸ ਤਰ੍ਹਾਂ ਇੱਕ ਵਾਰ ਸਸਤੇ ਵਿੱਚ ਸਟਾਇਲਿਸ਼ ਕੱਪੜੇ ਖਰੀਦ ਕੇ ਗ੍ਰਾਹਕ ਦੁਬਾਰਾ ਆਉਂਦੇ ਹਨ ਅਤੇ ਦੋਸਤਾਂ ਨੂੰ ਵੀ ਸਿਫ਼ਾਰਿਸ਼ ਕਰਦੇ ਹਨ।

FOCO ਮਾਡਲ (Franchise Owned Company Operated)

ਜੂਡਿਓ ਦੇ ਜ਼ਿਆਦਾਤਰ ਸਟੋਰ ਫ੍ਰੈਂਚਾਈਜ਼ੀ ਮਾਡਲ ‘ਤੇ ਹਨ, ਪਰ ਆਪਰੇਸ਼ਨ ਟਾਟਾ ਗਰੁੱਪ ਸੰਭਾਲਦਾ ਹੈ। ਇਸ ਨਾਲ ਕੰਪਨੀ ਨੂੰ ਤੇਜ਼ੀ ਨਾਲ ਵਧਣ ਅਤੇ ਕੁਆਲਿਟੀ ਬਣਾਈ ਰੱਖਣ ਵਿੱਚ ਮਦਦ ਮਿਲਦੀ ਹੈ।

ਯੁਵਕ ਖਰੀਦਦਾਰਾਂ ‘ਤੇ ਧਿਆਨ

ਟਾਟਾ ਨੇ ਜੂਡਿਓ ਰਾਹੀਂ Tier-2 ਅਤੇ Tier-3 ਸ਼ਹਿਰਾਂ ਨੂੰ ਟਾਰਗੇਟ ਕੀਤਾ ਹੈ, ਜਿੱਥੇ ਨਵੇਂ ਖਰੀਦਦਾਰ ਉਭਰ ਰਹੇ ਹਨ। ਉਹ ਘੱਟ ਬਜਟ ਵਿੱਚ ਵੀ ਫੈਸ਼ਨ ਚਾਹੁੰਦੇ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।