ਜਲੰਧਰ, 17 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਸੂਬੇ ‘ਚ ਅੱਜ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਖੁੱਲ੍ਹਣ ਵਾਲਾ ਹੈ। ਵੋਟਾਂ ਦੀ ਗਿਣਤੀ ਦੌਰਾਨ ਸਖ਼ਤ ਸੁਰੱਖਿਆ ਤੇ ਗਿਣਤੀ ਅਧਿਕਾਰੀਆਂ ਕਾਫ਼ੀ ਜ਼ਿਆਦਾ ਤਾਇਨਾਤੀ ਕੀਤੀ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਚੋਣਾਂ ‘ਚ ਜਿਹੜੀ ਵੀ ਪਾਰਟੀ ਦੇ ਸਿਰ ਜਿੱਤ ਦਾ ਸਿਹਰਾ ਸੱਜਦਾ ਹੈ, ਉਹ ਆਪਣੇ ਪੇਂਡੂ ਖੇਤਰ ‘ਚ ਆਪਣੀ ਪਕੜ ਵਧਾਏਗੀ। ਇਨ੍ਹਾਂ ਚੋਣਾਂ ਦੀ ਇਕ ਖ਼ਾਸ ਗੱਲ ਇਹ ਵੀ ਹੈ ਕਿ ਚੋਣਾਂ ਦੇ ਨਤੀਜੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਸੰਦਰਭ ‘ਚ ਵੀ ਵੇਖੇ ਜਾਣਗੇ।

ਦੱਸਣਯੋਗ ਹੈ ਕਿ ਉਕਤ ਚੋਣਾਂ ਦੇ ਸਬੰਧ ‘ਚ ਪੇਂਡੂ ਖੇਤਰ ਦੇ 1.30 ਕਰੋੜ ਵੋਟਰਾਂ ਨੇ ਆਪਣੇ ਵੋਟ ਦੀ ਵਰਤੋਂ ਕਰਨ ਦਾ ਅਧਿਕਾਰ ਮਿਲਿਆ, ਜਿਨ੍ਹਾਂ ‘ਚੋਂ 62 ਲੱਖ ਦੇ ਕਰੀਬ ਵੋਟਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ। ਸੂਬੇ ਭਰ ‘ਚ 48.40 ਫ਼ੀਸਦੀ ਵੋਟਿੰਗ ਰਹੀ ਹੈ।

ਇਹ ਵੀ ਦੱਸ ਦਈਏ ਕਿ ਚੋਣਾਂ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਦੇ 15 ਅਤੇ ਪੰਚਾਇਤ ਸੰਮਤੀਆਂ ਦੇ 181 ਉਮੀਦਵਾਰ ਬਿਨਾਂ ਮੁਕਾਬਲਾ ਲੜ ਹੀ ਜਿੱਤ ਦਰਜ ਕਰਵਾ ਚੁੱਕੇ ਹਨ।

ਗੜਬਾਗਾ ਬਲਾਕ ਸੰਮਤੀ ਤੇ ਕਾਂਗਰਸ ਪਾਰਟੀ ਜੇਤੂ 175 ਵੋਟਾਂ ਨਾਲ

ਰੂਪਨਗਰ : ਜੇਤੂ ਉਮੀਦਵਾਰ, ਮਨਜੀਤ ਕੌਰ, ਆਮ ਆਦਮੀ ਪਾਰਟੀ

ਬਲਾਕ ਸੰਮਤੀ ਜੋਨ ਦਬੁਰਜੀ

ਰੂਪਨਗਰ : ਜੇਤੂ ਉਮੀਦਵਾਰ

ਲਲਿਤ ਕੁਮਾਰ

ਆਮ ਆਦਮੀ ਪਾਰਟੀ

ਬਲਾਕ ਸੰਮਤੀ ਜੋਨ ਚੰਦਪੁਰ

ਮੋਗਾ : ਅਕਾਲੀ ਦਲ ਨੇ ਵੀ ਖੋਲ੍ਹਿਆ ਖਾਤਾ

ਮੋਗਾ ਵਿਧਾਨ ਸਭਾ ਹਲਕੇ ਤੋਂ ਦੌਲਤਪੁਰਾ ਜ਼ੋਨ ਨੰਬਰ 2 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਦਰਸ਼ਨ ਸਿੰਘ ਢਿੱਲੋਂ ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੰਗਰੇਜ਼ ਸਿੰਘ ਸਮਰਾ ਨੂੰ 9 ਵੋਟਾਂ ਨਾਲ ਹਰਾਇਆ। ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਅਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋ ਨੇ ਗੁਰਦਰਸ਼ਨ ਸਿੰਘ ਢਿੱਲੋਂ ਨੂੰ ਵਧਾਈ ਦਿੰਦਿਆਂ ਇਹ ਜਿੱਤ ਸਮੂਹ ਵੋਟਰਾਂ ਤੇ ਇਨਸਾਫ਼ ਪਸੰਦ ਲੋਕਾਂ ਦੀ ਜਿੱਤ ਦੱਸਿਆ।

ਜਗਰਾਉਂ ‘ਚ ਕਾਂਗਰਸ ਦੀ ਹੋਈ ਬੱਲੇ-ਬੱਲੇ

ਜਗਰਾਉਂ ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦਾ ਪਹਿਲਾ ਰਿਜ਼ਲਟ ਕਾਂਗਰਸ ਦੇ ਹੱਕ ਵਿੱਚ ਆਇਆ। ਜਗਰਾਉਂ ਬਲਾਕ ਸੰਮਤੀ ਦੇ ਜੋਨ ਨੰਬਰ 24 ਅੱਬੂਪੁਰਾ ਤੋਂ ਕਾਂਗਰਸ ਪਾਰਟੀ ਦੀ ਪਰਮਜੀਤ ਕੌਰ ਨੇ 61 ਵੋਟਾਂ ਤੇ ਜਿੱਤ ਹਾਸਿਲ ਕੀਤੀ।

ਪਹਿਲੇ ਰੁਝਾਨ ‘ ਚ ਫਾਜ਼ਿਲਕਾ ਦੇ ਸਲੇਮ ਸ਼ਾਹ

ਪਹਿਲੇ ਰੁਝਾਨ ‘ ਚ ਫਾਜ਼ਿਲਕਾ ਦੇ ਸਲੇਮ ਸ਼ਾਹ ਜੋਨ ਤੋਂ ਆਮ ਆਦਮੀ ਪਾਰਟੀ ਦੇ ਡਾ. ਜੋਗਿੰਦਰ ਸਿੰਘ ਦੀ ਹੋਈ ਜਿੱਤ।

ਸੰਖੇਪ:-

ਪੰਜਾਬ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 2025 ਵਿੱਚ AAP, ਅਕਾਲੀ ਦਲ ਅਤੇ ਕਾਂਗਰਸ ਨੇ ਆਪਣੇ-ਆਪਣੇ ਖੇਤਰਾਂ ‘ਚ ਜਿੱਤ ਦਰਜ ਕੀਤੀ, 48.40% ਵੋਟਿੰਗ ਦਰ ਦਰਜ ਕੀਤੀ ਗਈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।