(ਪੰਜਾਬੀ ਖ਼ਬਰਨਾਮਾ):ਭਾਰਤੀ ਖਾਣੇ ਵਿਚ ਪਿਆਜ਼ ਇੱਕ ਮੁੱਖ ਸਮੱਗਰੀ ਹੈ। ਪਿਆਜ਼ ਦੀ ਵਰਤੋਂ ਘਰ ‘ਚ ਤਿਆਰ ਹੋਣ ਵਾਲੀਆਂ ਲਗਭਗ ਸਾਰੀਆਂ ਸਬਜ਼ੀਆਂ ਜਾਂ ਸੁਆਦੀ ਪਕਵਾਨਾਂ ‘ਚ ਕੀਤੀ ਜਾਂਦੀ ਹੈ। ਸਬਜ਼ੀ ਹੋਣ ਦੇ ਨਾਲ-ਨਾਲ ਲੋਕ ਸਲਾਦ ਦੇ ਰੂਪ ‘ਚ ਵੀ ਪਿਆਜ਼ ਦਾ ਸੇਵਨ ਕਰਦੇ ਹਨ। ਜਿਸ ਤਰ੍ਹਾਂ ਇਹ ਭੋਜਨ ਦਾ ਸੁਆਦ ਵਧਾਉਂਦਾ ਹੈ, ਉਸੇ ਤਰ੍ਹਾਂ ਇਹ ਸਿਹਤ ਦਾ ਵੀ ਧਿਆਨ ਰੱਖਦਾ ਹੈ। ਪਿਆਜ਼ ‘ਚ ਨਾ ਸਿਰਫ ਐਂਟੀ-ਏਜਿੰਗ ਗੁਣ ਹੁੰਦੇ ਹਨ, ਇਹ ਦਿਲ ਨੂੰ ਵੀ ਸਿਹਤਮੰਦ ਰੱਖਦਾ ਹੈ।
ਸਬਜ਼ੀ ਵਿਚ ਸੁਆਦ ਵਧਾਉਣ ਤੋਂ ਇਲਾਵਾ ਇਸ ਨੂੰ ਗਾੜ੍ਹਾ ਕਰਨ ਲਈ ਵੀ ਪਿਆਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਕੱਚਾ ਖਾ ਕੇ ਵੀ ਆਸਾਨੀ ਨਾਲ ਪਚਾਇਆ ਜਾ ਸਕਦਾ ਹੈ। ਪਿਆਜ਼ ‘ਚ ਥੋੜੀ-ਥੋੜ੍ਹੀ ਚਰਬੀ ਹੁੰਦੀ ਹੈ ਅਤੇ ਇਸ ‘ਚ ਫਾਸਫੋਰਸ, ਸਲਫਰ, ਵਿਟਾਮਿਨ ਏ, ਵਿਟਾਮਿਨ ਸੀ, ਪ੍ਰੋਟੀਨ ਤੋਂ ਇਲਾਵਾ ਕੈਲਸ਼ੀਅਮ ਅਤੇ ਆਇਰਨ ਵੀ ਪਾਏ ਜਾਂਦੇ ਹਨ।