ਪੱਟੀ, (ਤਰਨ ਤਾਰਨ), 12 ਮਾਰਚ (ਪੰਜਾਬੀ ਖ਼ਬਰਨਾਮਾ) :ਡਿਪਟੀ ਕਮਿਸ਼ਨਰ ਤਰਨਤਾਰਨ ਸ਼੍ਰੀ ਸੰਦੀਪ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ਼੍ਰੀ ਕ੍ਰਿਪਾਲਵੀਰ ਸਿੰਘ ਉਪ ਮੈਜਿਸਟ੍ਰੇਟ ਮੰਡਲ ਪੱਟੀ ਦੀ ਯੋਗ ਅਗਵਾਈ ਹੇਠ ਅੱਜ ਸਵੀਪ ਗਤੀਵਿਧੀਆਂ ਅਧੀਨ ਮਹਿਲਾ ਪ੍ਰੇਰਕ ਪ੍ਰੋਗਰਾਮ ਸਰਕਾਰੀ ਸੈਕੰਡਰੀ (ਲੜਕੀਆਂ) ਪੱਟੀ ਵਿਖੇ ਕਰਵਾਇਆ ਗਿਆ, ਜਿਸ ਵਿਚ ਨਾਇਬ ਤਹਿਸੀਲਦਾਰ ਸ. ਹਰਜੋਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਉਹਨਾਂ ਦੇ ਨਾਲ ਆਏ ਸੀ. ਡੀ. ਪੀ. ਓ, ਪੱਟੀ ਕੁਲਜੀਤ ਕੌਰ, ਸਕੂਲ ਇੰਚਾਰਜ ਉਂਕਾਰ ਸਿੰਘ ਅਤੇ ਮੈਡਮ ਪਰਮਿੰਦਰ ਕੌਰ ਨੇ ਸਵੀਪ ਗਤੀਵਿਧੀਆਂ ਤਹਿਤ ਨੌਜਵਾਨ ਵੋਟਰਾਂ ਨੂੰ ਜਾਗਰੂਕ ਕਰਨ ਵਿੱਚ ਵੱਡਮੁੱਲਾ ਯੋਗਦਾਨ ਪਾਇਆ।
ਮਹਿਲਾ ਪ੍ਰੇਰਕ ਪ੍ਰੋਗਰਾਮ ਵਿੱਚ 250 ਤੋਂ ਵੱਧ ਵਿਦਿਆਰਥੀਆਂ ਅਤੇ ਸਕੂਲ ਦੇ ਸਮੂਹ ਮੈਬਰਾਂ ਨੇ ਭਾਗ ਲਿਆ ਅਤੇ ਹਸਤਾਖਰ ਅਭਿਆਨ ਤਹਿਤ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਪ੍ਰੋਗਰਾਮ ‘ਚ ਨਾਇਬ ਤਹਿਸੀਲਦਾਰ ਪੱਟੀ ਵੱਲੋਂ ਵਿਦਿਆਰਥੀਆਂ ਨੂੰ ਚੋਣ ਮਹਿੰਮ ਦਾ ਹਿੱਸਾ ਬਣਨ ਲਈ ਪ੍ਰੇਰਤ ਕੀਤਾ।
ਇਸ ਦੌਰਾਨ ਸਕੂਲੀ ਵਿਦਿਆਰਥਣਾਂ ਵਲੋਂ ਮਹਿੰਦੀ ਮੁਕਾਬਲੇ ਵਿੱਚ ਭਾਗ ਲਿਆ ਗਿਆ। ਸਕੂਲ ਵਿਦਿਆਰਥਣਾਂ ਵਲੋਂ ਭਾਸ਼ਣ ਤੇ ਕਵਿਤਾ ਮੁਕਾਬਲੇ ਆਕਰਸ਼ਨ ਦਾ ਕੇਂਦਰ ਬਣੇ ਰਹੇ। ਇਸ ਮੌਕੇ ਤੇ  ਸੀ. ਡੀ. ਪੀ. ਓ ਕੁਲਜੀਤ ਕੌਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੇ ਪ੍ਰਿੰਸੀਪਲ ਸ਼੍ਰੀ ਦਲੀਪ ਕੁਮਾਰ, ਪ੍ਰਿੰਸੀਪਲ ਉਂਕਾਰ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਵਿਦਿਆਰਥੀਆਂ ਦਾ ਮਨੋਬਲ ਵਧਾਇਆ।ਇਸ ਮੌਕੇ ਮੁੱਖ ਮਹਿਮਾਨ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ।  

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।