16 ਅਕਤੂਬਰ 2024 : ਦੁਨੀਆਂ ਦੀ ਸਭ ਤੋਂ ਵੱਡੀ ਮੈਸੇਜਿੰਗ ਕੰਪਨੀ WhatsApp ਨੂੰ ਭਾਰਤ ‘ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 2021 ਵਿੱਚ ਆਈ ਪ੍ਰਾਈਵੇਸੀ ਪਾਲਿਸੀ ਇਸ ਵਿਵਾਦ ਦੀ ਵਜ੍ਹਾ ਹੈ। 2021 ਵਿੱਚ, ਕੰਪਨੀ ਨੇ ਵਟਸਐਪ (WhatsApp) ਉਪਭੋਗਤਾਵਾਂ ਦਾ ਡੇਟਾ ਆਪਣੀ ਮੂਲ ਕੰਪਨੀ ਮੇਟਾ ਨਾਲ ਸਾਂਝਾ ਕਰਨ ਦੀ ਇਜਾਜ਼ਤ ਦਿੱਤੀ ਸੀ, ਰੈਗੂਲੇਟਰਾਂ ਨੇ ਵੀ WhatsApp ਦੇ ਇਸ ਫੈਸਲੇ ‘ਤੇ ਸਵਾਲ ਖੜ੍ਹੇ ਕੀਤੇ ਸਨ।
ਇਹ ਕਿਹਾ ਗਿਆ ਸੀ ਕਿ ਵਟਸਐਪ (WhatsApp) ਮੈਟਾ ਨਾਲ ਆਪਣਾ ਡੇਟਾ ਸਾਂਝਾ ਕਰਕੇ ਉਪਭੋਗਤਾਵਾਂ ਦੀ ਗੋਪਨੀਯਤਾ ਦੀ ਉਲੰਘਣਾ ਕਰ ਰਿਹਾ ਹੈ, ਅਤੇ ਇਹ ਵੀ ਕਿ WhatsApp ਭਾਰਤ ਦੇ ਆਈਟੀ ਕਾਨੂੰਨਾਂ ਦੀ ਪਾਲਣਾ ਨਹੀਂ ਕਰ ਰਿਹਾ ਹੈ। ਭਾਰਤ ‘ਚ ਵਟਸਐਪ (WhatsApp) ਖਿਲਾਫ ਲੰਬੇ ਸਮੇਂ ਤੋਂ ਜਾਂਚ ਚੱਲ ਰਹੀ ਹੈ। Competition Commission of India ਇਸ ਦੀ ਜਾਂਚ ਕਰ ਰਿਹਾ ਹੈ।
ਤਾਜ਼ਾ ਰਿਪੋਰਟ ਮੁਤਾਬਕ ਹੁਣ ਸੀਸੀਆਈ ਇਸ ਜਾਂਚ ‘ਤੇ ਆਪਣਾ ਫੈਸਲਾ ਦੇ ਸਕਦੀ ਹੈ। ਪ੍ਰਾਈਵੇਸੀ ਪਾਲਿਸੀ ਦੇ ਚਲਦੇ ਵਟਸਐਪ (WhatsApp) ਬਾਰੇ ਜਲਦ ਹੀ ਆਰਡਰ ਜਾਰੀ ਹੋਣ ਜਾ ਰਿਹਾ ਹੈ। ਇਸ ਪੂਰੇ ਮਾਮਲੇ ‘ਤੇ ਸੀਸੀਆਈ ਜਲਦ ਹੀ ਆਪਣਾ ਫੈਸਲਾ ਦੇਣ ਜਾ ਰਿਹਾ ਹੈ। ਇਸ ਦਾ ਲਗਭਗ ਪੂਰਾ ਖਰੜਾ ਤਿਆਰ ਕਰ ਲਿਆ ਗਿਆ ਹੈ।
ਦੱਸ ਦਈਏ ਕਿ ਸੀਸੀਆਈ ਤੋਂ ਪਹਿਲਾਂ ਡਾਇਰੈਕਟਰ ਜਨਰਲ ਆਫ ਇਨਕੁਆਰੀ (ਡੀਜੀ) ਨੇ ਵਟਸਐਪ (WhatsApp) ਨੂੰ ਲੈ ਕੇ ਕਿਹਾ ਸੀ ਕਿ ਕੰਪਨੀ ਮਾਰਕੀਟ ਵਿੱਚ ਆਪਣੀ ਮੌਜੂਦਗੀ ਦਾ ਗਲਤ ਤਰੀਕੇ ਨਾਲ ਫਾਇਦਾ ਉਠਾ ਰਹੀ ਹੈ। ਡੀਜੀ ਨੇ ਕਿਹਾ ਕਿ ਮੈਟਾ ਗਲਤ ਨੀਤੀਆਂ ਅਪਣਾ ਕੇ ਮਾਰਕੀਟ ਵਿੱਚ ਏਕਾਧਿਕਾਰ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਡੀਜੀ ਨੇ ਸੀਸੀਆਈ ਨੂੰ ਸੌਂਪੀ ਰਿਪੋਰਟ ਵਿੱਚ ਹੋਰ ਵੀ ਕਈ ਗੱਲਾਂ ਦਾ ਜ਼ਿਕਰ ਕੀਤਾ ਸੀ।
WhatsApp ਨੇ ਇਹ ਦਿੱਤਾ ਜਵਾਬ
ਇਸ ਪੂਰੇ ਮਾਮਲੇ ‘ਤੇ ਵਟਸਐਪ (WhatsApp) ਦੇ ਪੱਖ ਬਾਰੇ ਗੱਲ ਕਰਦਿਆਂ ਕਿਹਾ ਕਿ ਫਿਲਹਾਲ ਸੀਸੀਆਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਵਿੱਚ ਜੋ ਵੀ ਫੈਸਲਾ ਆਵੇਗਾ। ਅਸੀਂ ਉਸ ਦਾ ਸਤਿਕਾਰ ਕਰਾਂਗੇ। ਵਟਸਐਪ (WhatsApp) ਦੇ ਬੁਲਾਰੇ ਨੇ ਕਿਹਾ ਕਿ ਇਸ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਫੈਸਲੇ ਦਾ ਇੰਤਜ਼ਾਰ ਕਰਨਾ ਬਿਹਤਰ ਹੋਵੇਗਾ।
ਹੁਣ ਬਹੁਤ ਸਾਰੇ ਲੋਕਾਂ ਦੇ ਦਿਮਾਗ ਵਿੱਚ ਇਹ ਸਵਾਲ ਆ ਰਿਹਾ ਹੈ ਕਿ ਕੀ ਭਾਰਤ ਵਿੱਚ ਵਟਸਐਪ (WhatsApp) ਨੂੰ ਬੈਨ ਕੀਤਾ ਜਾਵੇਗਾ? ਫਿਲਹਾਲ ਇਸ ਦਾ ਜਵਾਬ ਦੇਣਾ ਜਲਦਬਾਜ਼ੀ ਹੋਵੇਗੀ। ਵਟਸਐਪ (WhatsApp) ਨੂੰ ਆਪਣੀ ਪਾਲਿਸੀ ਕਾਰਨ ਜੁਰਮਾਨਾ ਭਰਨਾ ਪੈ ਸਕਦਾ ਹੈ ਅਤੇ ਆਪਣੀ ਨੀਤੀ ਬਦਲਣ ਲਈ ਵੀ ਕਿਹਾ ਜਾ ਸਕਦਾ ਹੈ। ਪਰ ਫਿਲਹਾਲ ਤੁਸੀਂ WhatsApp ਦੀ ਵਰਤੋਂ ਕਰ ਸਕਦੇ ਹੋ।