ਤਰਨ ਤਾਰਨ, 30 ਮਾਰਚ (ਪੰਜਾਬੀ ਖ਼ਬਰਨਾਮਾ):ਜਿਲ੍ਹਾ ਚੋਣ ਅਫਸਰ –ਕਮ-ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਕੁਮਾਰ ਅਤੇ ਉਪ ਮੰਡਲ ਮੈਜਿਸਟ੍ਰੇਟ–ਕਮ-ਐਸਿਸਟੈਂਟ ਰਿਟਰਨਿੰਗ ਅਫਸਰ ਸ੍ਰ. ਸਿਮਰਨਦੀਪ ਸਿੰਘ ਦੇ ਹੁਕਮਾਂ ਅਨੁਸਾਰ ਆਉਣ ਵਾਲੀਆਂ ਲੋਕ ਸਭਾ ਚੋਣਾਂ-2024 ਦੇ ਸਬੰਧ ਵਿੱਚ ਅੰਮ੍ਰਿਤਸਰ ਕਾਲਜ ਆਫ ਨਰਸਿੰਗ ਖੈਰਦੀਨਕੇ, ਤਰਨ ਤਾਰਨ ਵੱਲੋਂ ਸਵੀਪ ਐਕਟੀਵਿਟੀ ਤਹਿਤ ਵਿਦਿਆਰਥੀਆਂ ਵੱਲੋਂ ਪਿੰਡ ਵਿੱਚ ਵੋਟਰ ਜਾਗਰੂਕਤਾ ਰੈਲੀ ਕੱਢੀ ਗਈ।ਇਸ ਰੈਲੀ ਵਿੱਚ ਨੌਜਵਾਨ ਤੇ ਹਰ ਵੋਟਰ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਵੋਟ ਦੀ ਤਾਕਤ ਅਤੇ ਭਾਰਤੀ ਲੋਕ ਤੰਤਰ ਪ੍ਰਣਾਲੀ ਦੇ ਮਹੱਤਵ ਬਾਰੇ ਰੈਲੀ ਰਾਹੀਂ ਜਾਗਰੂਕਤ ਕੀਤਾ ਗਿਆ ਅਤੇ ਹਰ ਵੋਟਰ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਬਿਨਾਂ ਕਿਸੇ ਲਾਲਚ ਅਤੇ ਡਰ ਤੋਂ ਕਰਨ ਬਾਰੇ ਕਿਹਾ ਗਿਆ।