ਰੂਪਨਗਰ, 19 ਮਾਰਚ (ਪੰਜਾਬੀ ਖ਼ਬਰਨਾਮਾ): ਪ੍ਰੋਗਰਾਮ ਕੋਆਰਡੀਨੇਟਰ, ਕੌਮੀ ਸੇਵਾ ਯੋਜਨਾ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪ੍ਰਿੰ. ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਐੱਨ.ਐੱਸ.ਐੱਸ ਪ੍ਰੋਗਰਾਮ ਅਫ਼ਸਰ ਡਾ. ਦਲਵਿੰਦਰ ਸਿੰਘ, ਡਾ. ਨਿਰਮਲ ਸਿੰਘ ਬਰਾੜ, ਡਾ. ਜਤਿੰਦਰ ਕੁਮਾਰ, ਪ੍ਰੋ. ਅਰਵਿੰਦਰ ਕੌਰ, ਪ੍ਰੋ. ਰਵਨੀਤ ਕੌਰ, ਸਹਾਇਕ ਪ੍ਰੋਗਰਾਮ ਅਫ਼ਸਰ ਪ੍ਰੋ. ਕੁਲਦੀਪ ਕੌਰ ਪ੍ਰੋ. ਲਵਲੀਨ ਵਰਮਾ, ਪ੍ਰੋ. ਮਨਪ੍ਰੀਤ ਸਿੰਘ, ਪ੍ਰੋ. ਡਿੰਪਲ ਧੀਰ ਅਤੇ ਪ੍ਰੋ. ਜਗਜੀਤ ਸਿੰਘ ਦੀ ਅਗਵਾਈ ਹੇਠ ਸਰਕਾਰੀ ਕਾਲਜ ਰੋਪੜ ਵਿਖੇ ਲਗਾਏ ਸੱਤ ਰੋਜ਼ਾ ਐੱਨ.ਐੱਸ.ਐੱਸ ਸਪੈਸ਼ਲ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ।
ਕੈਂਪ ਦੌਰਾਨ ਵਲੰਟੀਅਰਾਂ ਨੂੰ ਸਵੈ-ਵਿਸ਼ਵਾਸ, ਸਖ਼ਸੀਅਤ ਉਸਾਰੀ, ਜੀਵਨ ਵਿੱਚ ਸਾਹਿਤ ਦਾ ਮਹੱਤਵ, ਮੁੱਢਲੀ ਮੈਡੀਕਲ ਸਹਾਇਤਾ, ਮਾਨਸਿਕ ਸਿਹਤ, ਸੇਵਾ ਭਾਵਨਾ, ਸਮਾਜਿਕ ਬੁਰਾਈਆਂ ਪ੍ਰਤੀ ਸੰਵੇਦਨਸ਼ੀਲ ਕਰਵਾਉਣ ਲਈ ਪੋਸਟਰ ਮੇਕਿੰਗ, ਸ਼ਲੋਗਨ ਲੇਖਨ, ਬਿਨਾਂ ਬਾਲਣ ਤੋਂ ਖਾਣਾ ਤਿਆਰ ਕਰਨਾ ਆਦਿ ਵਿਸ਼ਿਆ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਪ੍ਰਿੰ. ਜਤਿੰਦਰ ਸਿੰਘ ਗਿੱਲ ਨੇ ਵਲੰਟੀਅਰਾਂ ਨੂੰ ਦੇਸ਼ ਵਿੱਚ ਸ਼ੁਰੂ ਕੀਤੀ ਗਈ ਕੌਮੀ ਸੇਵਾ ਯੋਜਨਾ ਦੇ ਮਹੱਤਵ ਅਤੇ ਰਾਸ਼ਟਰ ਪੱਧਰ ਤੱਕ ਇਸ ਦੇ ਸੰਗਠਨ ਬਾਰੇ ਜਾਣਕਾਰੀ ਦਿੱਤੀ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਐੱਚ.ਆਰ. ਦੇ ਵੰਸ਼ੂਲ ਸਿੰਘ ਅਤੇ ਵਿਵੇਕ ਮਿਸ਼ਰਾ ਨੇ ਵਲੰਟੀਅਰਾਂ ਨੂੰ ਸਖਸ਼ੀਅਤ ਉਸਾਰੀ ਅਤੇ ਸੰਚਾਰ ਯੋਗਤਾ, ਡਾ. ਦਵਿੰਦਰ ਸੈਫੀ ਨੇ ਜੀਵਨ ਵਿੱਚ ਸਾਹਿਤ ਦਾ ਮਹੱਤਵ, ਸੈਕਟਰੀ ਰੈੱਡ ਕਰਾਸ ਸੁਸਾਇਟੀ ਦੇ ਸ. ਗੁਰਸੋਹਣ ਸਿੰਘ ਨੇ ਮੁਢਲੀ ਮੈਡੀਕਲ ਸਹਾਇਤਾ, ਸਿਵਲ ਹਸਪਤਾਲ ਦੇ ਨਸ਼ਾ ਮੁਕਤੀ ਕੇਂਦਰ ਦੇ ਕੌਂਸਲਰ ਪ੍ਰਭਜੋਤ ਕੌਰ ਨੇ ਮਾਨਸਿਕ ਸਿਹਤ ਅਤੇ ਨਸ਼ਿਆਂ ਦੀ ਰੋਕਥਾਮ, ਨੈਸ਼ਨਲ ਯੂਥ ਅਵਾਰਡੀ ਰਵਨੀਤ ਕੌਰ ਨੇ ਰਾਸ਼ਟਰੀ ਯੁਵਾ ਪੁਰਸਕਾਰ ਅਤੇ ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਅਰਵਿੰਦਰ ਕੌਰ ਨੇ ਸੰਤੁਲਿਤ ਖੁਰਾਕ ਸਬੰਧੀ ਵਲੰਟੀਅਰਾਂ ਨੂੰ ਜਾਗਰੂਕ ਕੀਤਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।