ਬਟਾਲਾ, 22 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਸੁੱਕਰਵਾਰ ਦੀ ਰਾਤ ਕਰੀਬ 9:30 ਵਜੇ ਬਟਾਲਾ ਦੇ ਐੱਸਡੀਐੱਮ ਵਿਕਰਮਜੀਤ ਸਿੰਘ ਪਾਂਥੇ ਦੀ ਸਰਕਾਰੀ ਰਿਹਾਇਸ਼ ਉੱਤੇ ਵਿਜੀਲੈਂਸ ਗੁਰਦਾਸਪੁਰ ਨੇ ਛਾਪਾ ਮਾਰਿਆ। ਕਰੀਬ ਦੋ ਘੰਟੇ ਵਿਜਲੈਂਸ ਦੀ ਟੀਮ ਨੇ ਐੱਸਡੀਐੱਮ ਦੀ ਸਰਕਾਰੀ ਰਿਹਾਇਸ਼ ਦੀ ਛਾਣਬੀਣ ਕੀਤੀ ਹੈ। ਜਾਣਕਾਰੀ ਮੁਤਾਬਕ ਵਿਜੀਲੈਂਸ ਗੁਰਦਾਸਪੁਰ ਦੀ ਟੀਮ ਡੀਐੱਸਪੀ ਦੀ ਅਗਵਾਈ ਹੇਠ ਐੱਸਡੀਐੱਮ ਪਾਂਥੇ ਦੀ ਸਰਕਾਰੀ ਰਿਹਾਇਸ਼ ’ਤੇ ਪੁੱਜੀ ਅਤੇ ਉਨ੍ਹਾਂ ਨੇ ਘਰ ਨੂੰ ਚਾਰੇ ਪਾਸਿਓਂ ਸੀਲ ਕਰ ਕੇ ਘਰ ਦੇ ਅੰਦਰ ਤਲਾਸ਼ੀ ਲਈ ਹੈ।

ਰਾਤ 11:20 ਵਜੇ ਵਿਜੀਲੈਂਸ ਦੀ ਟੀਮ ਐੱਸਡੀਐੱਮ ਬਟਾਲਾ ਨੂੰ ਆਪਣੇ ਨਾਲ ਲੈ ਕੇ ਰਵਾਨਾ ਹੋ ਗਈ। ਹਾਪੱਤਰਕਾਰਾਂ ਨੇ ਐੱਸਡੀਐੱਮ ਨੂੰ ਹਿਰਾਸਤ ਵਿਚ ਲਏ ਜਾਣ ਬਾਰੇ ਸਵਾਲ ਕੀਤੇ ਪਰ ਵਿਜੀਲੈਂਸ ਦੇ ਅਧਿਕਾਰੀਆਂ ਨੇ ਚੁੱਪ ਧਾਰੀ ਰੱਖੀ ਤੇ ਤੇਜ਼ ਰਫਤਾਰ ਵਿਚ ਕਾਰਾਂ ਚਲਾ ਕੇ ਉਥੋਂ ਚਲੇ ਗਏ। ਓਧਰ ਵਿਜਲੈਂਸ ਦੀ ਟੀਮ ਦੇ ਜਾਣ ਤੋਂ ਬਾਅਦ ਐੱਸਡੀਐੱਮ ਦੀ ਸਰਕਾਰੀ ਰਿਹਾਇਸ਼ ਖਾਲੀ ਹੋ ਗਈ। ਸੂਤਰਾਂ ਮੁਤਾਬਕ ਛਾਪੇ ਵਿਚ ਨਗਦੀ ਬਰਾਮਦ ਹੋਈ ਹੈ

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।