ਜਲੰਧਰ, 15 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਸ਼ਹਿਰ ਦੇ ਵੱਡੇ ਸਕੂਲ ਕੇਐਮਵੀ ਸੰਸਕ੍ਰਿਤੀ ਸਕੂਲ ਨੂੰ ਸਵੇਰੇ 9:38 ਵਜੇ ਧਮਕੀ ਭਰੀ ਮੇਲ ਮਿਲੀ। ਮੇਲ ਵਿੱਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਇਸ ਤੋਂ ਬਾਅਦ ਸਕੂਲ ਮੈਨੇਜਮੈਂਟ ਨੇ ਬੱਚਿਆਂ ਦੀ ਛੁੱਟੀ ਕਰ ਦਿੱਤੀ। ਬੱਚਿਆਂ ਤੇ ਮਾਪਿਆਂ ਵਿੱਚ ਡਰ ਨਾ ਫੈਲੇ, ਇਸ ਲਈ ਸਕੂਲ ਮੈਨੇਜਮੈਂਟ ਵੱਲੋਂ ਮਾਪਿਆਂ ਨੂੰ ਮੈਸੇਜ ਭੇਜ ਕੇ ਦੱਸਿਆ ਗਿਆ ਕਿ ਸਕੂਲ ਵਿੱਚ ਸ਼ਾਰਟ ਸਰਕਟ ਹੋਇਆ ਹੈ ਤੇ ਬੱਚਿਆਂ ਦੀ ਛੁੱਟੀ ਕਰ ਦਿੱਤੀ ਗਈ ਹੈ, ਉਹਨਾਂ ਨੂੰ ਘਰ ਲੈ ਜਾਣ।

ਉੱਥੇ ਹੀ ਸਕੂਲ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਵੀ ਪਹੁੰਚੀ ਹੈ। ਥਾਣਾ 8 ਦੇ ਇੰਚਾਰਜ ਅਤੇ ਏਡੀਐਸਪੀ (ADSP) ਰੈਂਕ ਦੇ ਅਧਿਕਾਰੀ ਸਕੂਲ ਪਹੁੰਚੇ ਹਨ। ਆਈਵੀ ਵਰਲਡ ਸਕੂਲ (Ivy World School) ਅਤੇ ਸੇਂਟ ਜੋਸੇਫ ਸਕੂਲ (St. Joseph School) ਵਿੱਚ ਵੀ ਧਮਕੀ ਭਰਿਆ ਈਮੇਲ ਮਿਲਣ ਦੀ ਸੂਚਨਾ ਹੈ। ਬੱਚਿਆਂ ਨੂੰ ਛੁੱਟੀ ਕਰ ਦਿੱਤੀ ਗਈ ਹੈ।

ਪ੍ਰਿੰਸੀਪਲ ਤੇ ਮਾਪਿਆਂ ਦਾ ਬਿਆਨ

ਪ੍ਰਿੰਸੀਪਲ ਰਚਨਾ ਮੋਂਗਾ ਦਾ ਕਹਿਣਾ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ, ਸਾਰੇ ਬੱਚੇ ਸੁਰੱਖਿਅਤ ਹਨ ਤੇ ਮਾਪਿਆਂ ਨੂੰ ਸੂਚਨਾ ਦੇ ਕੇ ਬੱਚਿਆਂ ਨੂੰ ਘਰ ਭੇਜਿਆ ਜਾ ਰਿਹਾ ਹੈ। ਉਹ ਖੁਦ ਪੁਲਿਸ ਕਮਿਸ਼ਨਰ ਨਾਲ ਗੱਲ ਕਰ ਰਹੇ ਹਨ।

ਮਾਪੇ ਸ਼ਸ਼ੀ ਸ਼ਰਮਾ ਤੇ ਪੰਕਜ ਕਪੂਰ ਨੇ ਦੱਸਿਆ ਕਿ ਉਹਨਾਂ ਨੂੰ ਮੋਬਾਈਲ ‘ਤੇ ਸਕੂਲ ਵੱਲੋਂ ਮੈਸੇਜ ਮਿਲਿਆ ਸੀ ਕਿ ਸਕੂਲ ਦੀ ਇਮਾਰਤ ਵਿੱਚ ਕਰੰਟ ਆਇਆ ਹੈ। ਇਸ ਲਈ ਬੱਚਿਆਂ ਨੂੰ ਘਰ ਵਾਪਸ ਲੈ ਜਾਣ।

ਏਸੀਪੀ (ACP) ਸੰਜੇ ਕੁਮਾਰ ਦਾ ਕਹਿਣਾ ਹੈ ਕਿ ਸਵੇਰੇ 9:30 ਵਜੇ ਦੇ ਕਰੀਬ ਧਮਕੀ ਭਰਿਆ ਈਮੇਲ ਆਇਆ ਸੀ।

ਧਮਕੀ ਤੋਂ ਬਾਅਦ ਜਲੰਧਰ ਦੇ ਸੇਂਟ ਜੋਸੇਫ ਸਕੂਲ ਤੋਂ ਬੱਚਿਆਂ ਨੂੰ ਲੈ ਕੇ ਜਾਂਦੇ ਹੋਏ ਪਰਿਵਾਰਕ ਮੈਂਬਰ।

ਡੀਸੀ ਜਲੰਧਰ ਹਿਮਾਸ਼ੂ ਆਗਰਵਾਲ ਨੇ ਕਿਹਾ ਕਿ ਸਾਈਬਰ ਟੀਮ ਜਾਂਚ ਕਰ ਰਹੀ ਹੈ। ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਧਮਕੀ ਭਰੀ ਮੇਲ ਉਨ੍ਹਾਂ ਦੀ ਮੇਲ ‘ਤੇ ਆਈ ਸੀ। ਧਮਕੀਆਂ ਤੋਂ ਬਾਅਦ ਸਕੂਲਾਂ ਨੂੰ ਖਾਲੀ ਕਰਵਾਇਆ ਗਿਆ। ਬੱਚਿਆ ਨੂੰ ਵਾਪਸ ਘਰਾਂ ਨੂੰ ਭੇਜਿਆ ਗਿਆ ਹੈ।

ਸੰਖੇਪ:
ਜਲੰਧਰ ਦੇ ਕਈ ਨਾਮੀ ਸਕੂਲਾਂ ਨੂੰ ਬੰਬ ਧਮਕੀ ਭਰੀ ਈਮੇਲ ਮਿਲਣ ਮਗਰੋਂ ਬੱਚਿਆਂ ਨੂੰ ਸੁਰੱਖਿਅਤ ਤੌਰ ’ਤੇ ਘਰ ਭੇਜਿਆ ਗਿਆ, ਪੁਲਿਸ ਤੇ ਸਾਈਬਰ ਟੀਮ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।