ਨਵੀਂ ਦਿੱਲੀ 31 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਨਿਰਮਾਤਾ ਨਮਿਤ ਮਲਹੋਤਰਾ ਦੀ 4,000 ਕਰੋੜ ਦੇ ਭਾਰੀ ਬਜਟ ਨਾਲ ਬਣਨ ਵਾਲੀ ਫ਼ਿਲਮ ‘ਰਾਮਾਇਣ’ ਲਗਾਤਾਰ ਸੁਰਖੀਆਂ ਵਿੱਚ ਹੈ। ਖ਼ਾਸ ਤੌਰ ‘ਤੇ ‘ਰਾਮਾਇਣ ਪਾਰਟ-1’ ਦੀ ਸਟਾਰ ਕਾਸਟ ਨੂੰ ਲੈ ਕੇ ਆਏ ਦਿਨ ਕੋਈ ਨਾ ਕੋਈ ਨਵੀਂ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ।
ਹੁਣ ਖ਼ਬਰ ਆ ਰਹੀ ਹੈ ਕਿ ਰਾਮਾਇਣ ਵਿੱਚ ‘ਰਾਜਾ ਜਨਕ’ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਦਾ ਨਾਮ ਸਾਹਮਣੇ ਆ ਗਿਆ ਹੈ, ਜੋ ਕਿ ਟੀ.ਵੀ. ਇੰਡਸਟਰੀ ਦਾ ਇੱਕ ਵੱਡਾ ਸਿਤਾਰਾ ਹੈ। ਉਹ ਵੱਡੇ ਪਰਦੇ ‘ਤੇ ਮਾਤਾ ਸੀਤਾ (ਸਾਈ ਪੱਲਵੀ) ਦੇ ਪਿਤਾ ਦੀ ਭੂਮਿਕਾ ਵਿੱਚ ਨਜ਼ਰ ਆਵੇਗਾ। ਆਓ ਜਾਣਦੇ ਹਾਂ ਕੌਣ ਹੈ ਉਹ ਅਦਾਕਾਰ।
ਰਾਮਾਇਣ ਵਿੱਚ ਰਾਜਾ ਜਨਕ ਬਣੇਗਾ ਇਹ ਅਦਾਕਾਰ
ਮਾਇਥੋਲੋਜੀਕਲ ਫ਼ਿਲਮ ‘ਰਾਮਾਇਣ’ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਭਾਰੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਰਣਬੀਰ ਕਪੂਰ, ਸਾਈ ਪੱਲਵੀ ਅਤੇ ਯਸ਼ ਵਰਗੇ ਕਈ ਦਿੱਗਜ ਕਲਾਕਾਰਾਂ ਨਾਲ ਸੱਜੀ ਇਸ ਫ਼ਿਲਮ ਦੇ ਇੱਕ ਹੋਰ ਅਦਾਕਾਰ ਦਾ ਖੁਲਾਸਾ ਹੋ ਗਿਆ ਹੈ।
ਮਿਡ-ਡੇਅ ਦੀ ਰਿਪੋਰਟ ਮੁਤਾਬਕ ਛੋਟੇ ਪਰਦੇ ਦੇ ਮਸ਼ਹੂਰ ਕਲਾਕਾਰ ਰਾਜੀਵ ਕੁਮਾਰ (Rajiv Kumar) ਨਿਤੇਸ਼ ਤਿਵਾਰੀ ਦੀ ਨਿਰਦੇਸ਼ਨਾ ਹੇਠ ਬਣ ਰਹੀ ‘ਰਾਮਾਇਣ’ ਵਿੱਚ ਰਾਜਾ ਜਨਕ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ, ਜੋ ਕਿ ਮਾਤਾ ਸੀਤਾ ਦੇ ਪਿਤਾ ਸਨ।
‘ਮਿਲ ਕੇ ਭੀ ਹਮ ਨ ਮਿਲੇ’ ਅਤੇ ‘ਕਭੀ ਕਭੀ ਇੱਤੇਫਾਕ ਸੇ’ ਵਰਗੇ ਕਈ ਟੀ.ਵੀ. ਸੀਰੀਅਲਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਰਾਜੀਵ ਕੁਮਾਰ ਦੇ ਹੱਥ ‘ਰਾਮਾਇਣ’ ਦੇ ਰੂਪ ਵਿੱਚ ਇੱਕ ਬਹੁਤ ਵੱਡਾ ਪ੍ਰੋਜੈਕਟ ਲੱਗਾ ਹੈ। ਹਾਲਾਂਕਿ, ਮੇਕਰਸ ਵੱਲੋਂ ਹਾਲੇ ਇਸ ਦੀ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ।
ਰਾਮਾਇਣ ਤੋਂ ਪਹਿਲਾਂ ਵੀ ਰਾਜੀਵ ਕਈ ਬਾਲੀਵੁੱਡ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ, ਜਿਨ੍ਹਾਂ ਵਿੱਚ ‘ਦ ਕੇਰਲਾ ਸਟੋਰੀ’, ‘ਲਕਸ਼ੈ’ ਅਤੇ ‘ਸੰਜੂ’ ਵਰਗੀਆਂ ਕਈ ਮੂਵੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਇਮਰਾਨ ਹਾਸ਼ਮੀ ਸਟਾਰਰ ਵੈੱਬ ਸੀਰੀਜ਼ ਵਿੱਚ ਵੀ ਰਾਜੀਵ ਕੁਮਾਰ ਨੇ ਅਹਿਮ ਭੂਮਿਕਾ ਨਿਭਾਈ ਸੀ।
ਦੀਵਾਲੀ ‘ਤੇ ਰਿਲੀਜ਼ ਹੋਵੇਗੀ ਰਾਮਾਇਣ
ਰਣਬੀਰ ਕਪੂਰ ਸਟਾਰਰ ‘ਰਾਮਾਇਣ’ ਦੀ ਰਿਲੀਜ਼ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਪੌਰਾਣਿਕ ਕਹਾਣੀ ਵਾਲੀ ਫ਼ਿਲਮ ਦਾ ਪਹਿਲਾ ਭਾਗ ਇਸੇ ਸਾਲ 8 ਨਵੰਬਰ ਨੂੰ ਦੀਵਾਲੀ ਦੇ ਮੌਕੇ ‘ਤੇ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤਾ ਜਾਵੇਗਾ, ਜਦਕਿ ਰਾਮਾਇਣ ਦਾ ਦੂਜਾ ਭਾਗ ਅਗਲੇ ਸਾਲ ਦੀਵਾਲੀ ‘ਤੇ ਆਵੇਗਾ।
