AAP GOVT.

24 ਮਾਰਚ, 2025 (ਪੰਜਾਬੀ ਖਬਰਨਾਮਾ ਬਿਊਰੋ): Bhagwant Mann ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿੱਚ ਬਹੁਤ ਵਧੀਆ ਕੰਮ ਕੀਤੇ ਹਨ। ਇਨ੍ਹਾਂ ਤਿੰਨ ਸਾਲਾਂ ਵਿੱਚ ਸਭ ਤੋਂ ਵੱਧ ਕੰਮ ਇਹ ਹੋਇਆ ਹੈ ਕਿ ਅਸੀਂ ਪਿਛਲੀਆਂ ਸਰਕਾਰਾਂ ਵੱਲੋਂ ਫੈਲਾਏ ਗਏ ਕੂੜੇ ਨੂੰ ਸਾਫ਼ ਕਰਨ ਵਿੱਚ ਆਪਣਾ ਸਾਰਾ ਜ਼ੋਰ ਲਗਾ ਦਿੱਤਾ ਹੈ। ਅਸੀਂ ਪਿਛਲੇ ਤਿੰਨ ਸਾਲਾਂ ਵਿੱਚ ਪੰਜਾਬ ਨੂੰ ਲਫ਼ਜ਼ਾਂ ਵਿੱਚ ਨਹੀਂ ਸਗੋਂ ਹਕੀਕਤ ਵਿੱਚ ਸਾਫ਼ ਕੀਤਾ ਹੈ।
ਅੱਜ ਪੰਜਾਬ ਪਹੁੰਚਣ ‘ਤੇ ਸਾਰੇ ਸਾਥੀਆਂ ਨੇ ਜਿਸ ਉਤਸ਼ਾਹ ਅਤੇ ਨਿੱਘ ਨਾਲ ਮੇਰਾ ਸਵਾਗਤ ਕੀਤਾ, ਉਸ ਨੇ ਮੇਰਾ ਦਿਲ ਜਿੱਤ ਲਿਆ। ਅੱਜ ਸਾਡੀ ਪਾਰਟੀ ਅਤੇ ਸਰਕਾਰ ਦੀ ਸਾਰੀ ਤਾਕਤ ਰੰਗਲਾ ਪੰਜਾਬ ਸਿਰਜਣ ਲਈ ਸਮਰਪਿਤ ਹੈ।Bhagwant Mann ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿੱਚ ਬਹੁਤ ਵਧੀਆ ਕੰਮ ਕੀਤੇ ਹਨ। ਇਨ੍ਹਾਂ ਤਿੰਨ ਸਾਲਾਂ ਵਿੱਚ ਸਭ ਤੋਂ ਵੱਧ ਕੰਮ ਇਹ ਹੋਇਆ ਹੈ ਕਿ ਅਸੀਂ ਪਿਛਲੀਆਂ ਸਰਕਾਰਾਂ ਵੱਲੋਂ ਫੈਲਾਏ ਗਏ ਕੂੜੇ ਨੂੰ ਸਾਫ਼ ਕਰਨ ਵਿੱਚ ਆਪਣਾ ਸਾਰਾ ਜ਼ੋਰ ਲਗਾ ਦਿੱਤਾ ਹੈ। ਅਸੀਂ ਪਿਛਲੇ ਤਿੰਨ ਸਾਲਾਂ ਵਿੱਚ ਪੰਜਾਬ ਨੂੰ ਲਫ਼ਜ਼ਾਂ ਵਿੱਚ ਨਹੀਂ ਸਗੋਂ ਹਕੀਕਤ ਵਿੱਚ ਸਾਫ਼ ਕੀਤਾ ਹੈ।ਹੁਣ ਸਰਕਾਰ ਆਉਣ ਵਾਲੇ ਦੋ ਸਾਲਾਂ ਵਿੱਚ ਰਾਕੇਟ ਸਪੀਡ ਨਾਲ ਕੰਮ ਕਰੇਗੀ। ਅਤੇ ਪਿਛਲੇ ਇੱਕ ਮਹੀਨੇ ਵਿੱਚ ‘ਆਪ’ ਸਰਕਾਰ ਜਿਸ ਰਫ਼ਤਾਰ ਨਾਲ ਕੰਮ ਕਰ ਰਹੀ ਹੈ, ਉਸ ਨੂੰ ਵੀ ਲੋਕ ਦੇਖ ਰਹੇ ਹਨ।
ਇਸ ਵਿੱਚ ਸਾਡੀ ਸਭ ਤੋਂ ਵੱਡੀ ਤਰਜੀਹ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨਾ ਹੈ। ਇਸ ਲਈ ਜੋ ਵੀ ਕਰਨਾ ਪਏਗਾ, ਅਸੀਂ ਕਰਾਂਗੇ, ਨਸ਼ਿਆਂ ਵਿਰੁੱਧ ਜੰਗ ਹੈ, ਜਿਸ ਵਿਚ ਅਸੀਂ ਆਪਣੀ ਪੂਰੀ ਤਾਕਤ ਲਗਾ ਰਹੇ ਹਾਂ।ਅਤੇ ਜੋ ਪਿਛਲੀਆਂ ਸਰਕਾਰਾਂ ਇੰਨੇ ਸਾਲਾਂ ਵਿੱਚ ਨਹੀਂ ਕਰ ਸਕੀਆਂ, ਉਹ ਆਮ ਆਦਮੀ ਪਾਰਟੀ ਨੇ ਇੱਕ ਮਹੀਨੇ ਵਿੱਚ ਕਰ ਵਿਖਾਇਆ ਹੈ। ਪੰਜਾਬ ਭਰ ਵਿੱਚ ਚਰਚਾ ਹੈ ਕਿ ਪਹਿਲੀ ਵਾਰ ਅਜਿਹੀ ਸਖ਼ਤ ਤੇ ਠੋਸ ਕਾਰਵਾਈ ਕੀਤੀ ਜਾ ਰਹੀ ਹੈ। ਇਹ ਕਾਰਵਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਪੂਰੀ ਤਰ੍ਹਾਂ ਨਸ਼ਾ ਮੁਕਤ ਨਹੀਂ ਹੋ ਜਾਂਦਾ।ਪਾਰਟੀ ਇੰਚਾਰਜ ਹੋਣ ਦੇ ਨਾਤੇ ਮੇਰੀ ਇਹ ਕੋਸ਼ਿਸ਼ ਰਹੇਗੀ ਕਿ ਪੰਜਾਬ ਸਰਕਾਰ ਦੇ ਹਰ ਚੰਗੇ ਕੰਮ ਦਾ ਲਾਭ ਪੰਜਾਬ ਦੇ ਹਰ ਆਮ ਆਦਮੀ ਤੱਕ, ਆਖਰੀ ਆਦਮੀ ਤੱਕ ਪਹੁੰਚੇ।

ਸੰਖੇਪ:-ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਪੰਜਾਬ ਨੂੰ ਸਾਫ਼ ਕਰਨ ਅਤੇ ਨਸ਼ਿਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਕੇ ਰੰਗਲਾ ਪੰਜਾਬ ਸਿਰਜਣ ਲਈ ਆਪਣੀ ਤਾਕਤ ਸਮਰਪਿਤ ਕੀਤੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।