ਨਵੀਂ ਦਿੱਲੀ 22 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਸ਼ਾਹਰੁਖ ਖਾਨ (Shah Rukh Khan) ਨੇ ਇਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਬਾਲੀਵੁੱਡ ਹੋਵੇ ਜਾਂ ਬਾਕਸ ਆਫਿਸ, ਅਸਲੀ ਕਿੰਗ ਸਿਰਫ਼ ਇੱਕ ਹੀ ਹੈ। ‘ਪਠਾਨ’ ਅਤੇ ‘ਜਵਾਨ’ ਦੀ ਇਤਿਹਾਸਕ ਸਫਲਤਾ ਤੋਂ ਬਾਅਦ, ਹੁਣ ਸ਼ਾਹਰੁਖ ਖਾਨ ਜਲਦੀ ਹੀ ਆਪਣੀ ਇੱਕ ਹੋਰ ਧਾਂਸੂ ਐਕਸ਼ਨ-ਥ੍ਰਿਲਰ ਫ਼ਿਲਮ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹੋਣਗੇ।
ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਕਿੰਗ’ (King) ਦਾ ਜਦੋਂ ਤੋਂ ਐਲਾਨ ਹੋਇਆ ਹੈ, ਉਦੋਂ ਤੋਂ ਹੀ ਪ੍ਰਸ਼ੰਸਕ ਇਸ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਨ੍ਹੀਂ ਦਿਨੀਂ ਇਸ ਫ਼ਿਲਮ ਦੀ ਸ਼ੂਟਿੰਗ ਜ਼ੋਰਾਂ ‘ਤੇ ਚੱਲ ਰਹੀ ਹੈ। ਹਾਲਾਂਕਿ, ਇਸੇ ਦੌਰਾਨ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਰਿਲੀਜ਼ ਤੋਂ ਪਹਿਲਾਂ ਹੀ ਸ਼ਾਹਰੁਖ ਖਾਨ ਦੀ ‘ਕਿੰਗ’ ਨੇ ਛੱਪੜਪਾੜ ਕਮਾਈ ਕਰ ਲਈ ਹੈ ਅਤੇ ਮੇਕਰਸ ਦਾ ਖਾਤਾ ਹੁਣੇ ਤੋਂ ਹੀ ਭਰ ਚੁੱਕਾ ਹੈ।
ਰਿਲੀਜ਼ ਤੋਂ ਪਹਿਲਾਂ ਹੀ ‘ਕਿੰਗ’ ਨੇ ਕਮਾਏ 250 ਕਰੋੜ ਰੁਪਏ?
ਬਾਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ, ਸ਼ਾਹਰੁਖ ਖਾਨ ਅਤੇ ਸੁਹਾਨਾ ਖਾਨ ਦੀ ਅਪਕਮਿੰਗ ਫ਼ਿਲਮ ‘ਕਿੰਗ’ ਦੇ ਆਲ-ਇੰਡੀਆ ਡਿਸਟਰੀਬਿਊਸ਼ਨ ਰਾਈਟਸ ਪੂਰੇ 250 ਕਰੋੜ ਰੁਪਏ ਵਿੱਚ ਵਿਕੇ ਹਨ। ਮਸ਼ਹੂਰ ਡਿਸਟਰੀਬਿਊਸ਼ਨ ਕੰਪਨੀ ‘ਪੇਨ ਮਰੂਧਰ’ ਨੇ ਭਾਰਤ ਭਰ ਵਿੱਚ ‘ਕਿੰਗ’ ਨੂੰ ਰਿਲੀਜ਼ ਕਰਨ ਦੇ ਰਾਈਟਸ ਇੰਨੀ ਵੱਡੀ ਰਕਮ ਵਿੱਚ ਖਰੀਦ ਲਏ ਹਨ। ਰਿਪੋਰਟਾਂ ਦੀ ਮੰਨੀਏ ਤਾਂ ਇਸ ਮੈਗਾ-ਬਜਟ ਫ਼ਿਲਮ ਦਾ ਕੁੱਲ ਬਜਟ ਲਗਭਗ 400 ਕਰੋੜ ਰੁਪਏ ਦੇ ਆਸ-ਪਾਸ ਹੈ।
ਡਿਸਟਰੀਬਿਊਸ਼ਨ ਕੰਪਨੀ ਵੱਲੋਂ ਫ਼ਿਲਮ ਦੇ ਰਾਈਟਸ ਇੰਨੀ ਭਾਰੀ ਕੀਮਤ ‘ਤੇ ਖਰੀਦੇ ਜਾਣ ਨਾਲ, ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਆਪਣੀ ਅੱਧੀ ਤੋਂ ਜ਼ਿਆਦਾ ਲਾਗਤ ਵਸੂਲ ਕਰ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਲ 2026 ਦੀਆਂ ਸਭ ਤੋਂ ਵੱਡੀਆਂ ਥੀਏਟ੍ਰੀਕਲ ਡੀਲਜ਼ ਵਿੱਚੋਂ ਇੱਕ ਹੈ। ਹਾਲਾਂਕਿ, ਇਸ ਸ਼ਾਨਦਾਰ ਡੀਲ ਨੂੰ ਲੈ ਕੇ ਫਿਲਹਾਲ ਮੇਕਰਸ ਜਾਂ ਕੰਪਨੀ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।
ਇਸ ਤਰੀਕ ਨੂੰ ਸਿਨੇਮਾਘਰਾਂ ‘ਚ ਦਸਤਕ ਦੇਵੇਗੀ ‘ਕਿੰਗ’
ਰਿਪੋਰਟਾਂ ਦੀ ਮੰਨੀਏ ਤਾਂ ਪੇਨ ਮਰੂਧਰ ਅਤੇ ਸ਼ਾਹਰੁਖ ਖਾਨ ਦੀ ਪ੍ਰੋਡਕਸ਼ਨ ਕੰਪਨੀ ‘ਰੈੱਡ ਚਿਲੀਜ਼ ਐਂਟਰਟੇਨਮੈਂਟ’ ਦਾ ਕਾਫ਼ੀ ਲੰਬਾ ਅਤੇ ਸਫਲ ਸਾਥ ਰਿਹਾ ਹੈ। ਇਸ ਡਿਸਟਰੀਬਿਊਸ਼ਨ ਕੰਪਨੀ ਨੇ ਇਸ ਤੋਂ ਪਹਿਲਾਂ ‘ਜਵਾਨ’, ‘ਡੰਕੀ’ ਅਤੇ ‘ਜ਼ੀਰੋ’ ਵਰਗੀਆਂ ਸ਼ਾਹਰੁਖ ਖਾਨ ਦੀਆਂ ਕਈ ਵੱਡੀਆਂ ਫ਼ਿਲਮਾਂ ਨੂੰ ਵੀ ਰਿਲੀਜ਼ ਕੀਤਾ ਹੈ।
‘ਕਿੰਗ’ ਨੂੰ ਇਸ ਸਾਲ ਦੀ ਭਾਰਤ ਦੀ ਸਭ ਤੋਂ ਮਹਿੰਗੀ ਅਤੇ ਸਟਾਈਲਿਸ਼ ਐਕਸ਼ਨ ਫ਼ਿਲਮਾਂ ਵਿੱਚੋਂ ਇੱਕ ਦੱਸਿਆ ਜਾ ਰਿਹਾ ਹੈ। ਇਸ ਮੂਵੀ ਵਿੱਚ ਸ਼ਾਹਰੁਖ ਖਾਨ ਤੋਂ ਇਲਾਵਾ ਉਨ੍ਹਾਂ ਦੀ ਬੇਟੀ ਸੁਹਾਨਾ ਖਾਨ, ਅਭਿਸ਼ੇਕ ਬੱਚਨ, ਅਨਿਲ ਕਪੂਰ ਅਤੇ ਜੈਕੀ ਸ਼ਰਾਫ ਵਰਗੇ ਸਿਤਾਰੇ ਅਹਿਮ ਭੂਮਿਕਾ ਵਿੱਚ ਦਿਖਾਈ ਦੇਣਗੇ। ਇਹ ਮੋਸਟ-ਅਵੇਟਿਡ ਫ਼ਿਲਮ ਇਸੇ ਸਾਲ ਕ੍ਰਿਸਮਸ ਦੇ ਮੌਕੇ ‘ਤੇ 24 ਦਸੰਬਰ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
