20 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ): Yuzvendra Chahal and RJ Mahvash: ਭਾਰਤੀ ਕ੍ਰਿਕਟ ਟੀਮ ਦੇ ਲੈੱਗ ਸਪਿੰਨਰ ਯੁਜਵਿੰਦਰ ਚਾਹਲ ਇਸ ਸਮੇਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਖਬਰਾਂ ‘ਚ ਹਨ। ਅਦਾਕਾਰਾ ਧਨਸ਼੍ਰੀ ਵਰਮਾ ਨਾਲ ਤਲਾਕ ਤੋਂ ਬਾਅਦ ਹੁਣ ਉਨ੍ਹਾਂ ਦਾ ਨਾਂ ਆਰਜੇ ਮਹਿਵਾਸ਼ ਨਾਲ ਜੋੜਿਆ ਜਾ ਰਿਹਾ ਹੈ। ਦੋਹਾਂ ਨੂੰ ਦੁਬਈ ਸਟੇਡੀਅਮ ‘ਚ ਇਕ-ਦੂਜੇ ਨਾਲ ਮੈਚ ਦੇਖਦੇ ਹੋਏ ਦੇਖਿਆ ਗਿਆ ਸੀ।
ਉੱਥੇ ਹੀ, ਦੋਨੋਂ ਆਪਣੇ ਇੰਸਟਾਗ੍ਰਾਮ ‘ਤੇ ਇਕ ਦੂਜੇ ਦੀਆਂ ਸਟੋਰੀਜ਼ ਤੇ ਪੋਸਟਾਂ ‘ਤੇ ਕੁਮੈਂਟ ਕਰਦੇ ਰਹਿੰਦੇ ਹਨ। ਹਾਲ ਹੀ ‘ਚ ਉਨ੍ਹਾਂ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਆਰਜੇ ਮਹਿਵਾਸ਼ ਨੂੰ ਪੰਜਾਬ ਕਿੰਗਜ਼ ਦੀ ਟੀਮ ਦੀ ਬੱਸ ਵਿਚ ਚੜ੍ਹਦੇ ਹੋਏ ਦੇਖਿਆ ਗਿਆ। ਇਸ ਵੀਡੀਓ ਤੋਂ ਬਾਅਦ ਯੂਜ਼ਰ ਸੋਸ਼ਲ ਮੀਡੀਆ ‘ਤੇ ਕਹਿ ਰਹੇ ਹਨ ਕਿ ਦੋਨੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।
RJ ਮਹਿਵਾਸ਼ ਇਕ ਵਾਰ ਫਿਰ ਯੁਜਵਿੰਦਰ ਚਾਹਲ ਦੇ ਨਾਲ ਆਈ ਨਜ਼ਰ
ਅਸਲ ‘ਚ ਕ੍ਰਿਕਟਰਾਂ ਨੂੰ ਅਕਸਰ ਆਪਣੀ ਟੀਮ ਦੇ ਨਾਲ ਟੀਮ ਬੱਸ ‘ਚ ਸਫ਼ਰ ਕਰਦੇ ਦੇਖਿਆ ਜਾਂਦਾ ਹੈ, ਜਿੱਥੇ ਉਨ੍ਹਾਂ ਨੂੰ ਆਪਣੇ ਸਾਥੀਆਂ ਨੂੰ ਵੀ ਬੱਸ ‘ਚ ਬੈਠਣ ਦੀ ਇਜਾਜ਼ਤ ਹੁੰਦੀ ਹੈ। ਹਾਲ ਹੀ ‘ਚ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਪੰਜਾਬ ਕਿੰਗਜ਼ ਦੇ ਯੁਜਵਿੰਦਰ ਚਾਹਲ ਦੇ ਨਾਲ ਆਰਜੇ ਮਹਿਵਾਸ਼ ਉਨ੍ਹਾਂ ਦੀ ਟੀਮ ਬੱਸ ‘ਚ ਜਾਂਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਰਾਹੀਂ ਫੈਨ ਦੋਹਾਂ ਦੇ ਰਿਸ਼ਤੇ ਦਾ ਦਾਅਵਾ ਕਰ ਰਹੇ ਹਨ। ਵੀਡੀਓ ‘ਤੇ ਹਜ਼ਾਰਾਂ ਲਾਈਕਸ ਤੇ ਕੁਮੈਂਟ ਆ ਚੁੱਕੇ ਹਨ।
ਇਸ ਤੋਂ ਪਹਿਲਾਂ, ਜਦੋਂ ਚਾਹਲ ਨੇ ਕੇਕੇਆਰ ਖ਼ਿਲਾਫ਼ ਖੇਡੇ ਗਏ ਮੈਚ ‘ਚ ਪੰਜਾਬ ਕਿੰਗਜ਼ ਲਈ 4 ਵਿਕਟਾਂ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤਾਂ ਆਰਜੇ ਮਹਿਵਾਸ਼ ਨੇ ਆਪਣੇ ਇੰਸਟਾਗ੍ਰਾਮ ‘ਤੇ ਉਨ੍ਹਾਂ ਲਈ ਸਟੋਰੀ ਵੀ ਸਾਂਝੀ ਕੀਤੀ ਸੀ, ਜਿਸ ਵਿਚ ਉਨ੍ਹਾਂ ਲਿਖਿਆ ਸੀ ਕਿ ਕਿੰਨਾ ਟੈਲੈਂਟਿਡ ਆਦਮੀ ਹੈ! ਇਸੀ ਕਾਰਨ ਤੁਸੀਂ ਆਈਪੀਐਲ ‘ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹੋ। ਅਸੰਭਵ!”
ਧਨਸ਼੍ਰੀ ਤੋਂ ਤਲਾਕ ਲੈ ਚੁੱਕੇ ਹਨ ਚਾਹਲ
ਯੁਜਵਿੰਦਰ ਚਾਹਲ ਨੇ ਇਸ ਸਾਲ ਧਨਸ਼੍ਰੀ ਤੋਂ ਤਲਾਕ ਲਿਆ। ਪਰਿਵਾਰਕ ਕੋਰਟ ਨੇ ਦੋਹਾਂ ਦੇ ਤਲਾਕ ਦੀ ਪਟੀਸ਼ਨ ‘ਤੇ ਮੋਹਰ ਲਗਾ ਦਿੱਤੀ। ਇਸ ਤੋਂ ਬਾਅਦ, ਦੋਵੇਂ ਹੁਣ ਆਪਣੀ ਜ਼ਿੰਦਗੀ ‘ਚ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਹਨ। ਧਨਸ਼੍ਰੀ ਤੋਂ ਤਲਾਕ ਲੈਣ ਮਗਰੋਂ ਚਾਹਲ ਦਾ ਨਾਂ ਆਰਜੇ ਮਹਿਵਾਸ਼ ਨਾਲ ਜੋੜਿਆ ਜਾ ਰਿਹਾ ਹੈ, ਜਦੋਂਕਿ ਧਨਸ਼੍ਰੀ ਵਰਮਾ ਆਪਣੇ ਪ੍ਰੋਜੈਕਟਾਂ ‘ਤੇ ਧਿਆਨ ਦੇ ਰਹੀ ਹੈ। ਤਲਾਕ ਦੇ ਅਗਲੇ ਦਿਨ ਹੀ ਉਨ੍ਹਾਂ ਦਾ ਇਕ ਗਾਣਾ ਰਿਲੀਜ਼ ਹੋਇਆ, ਜਿਸ ਦੀ ਲਿਰਿਕਸ – “ਦੇਖਾ ਜੀ ਮੈਂਨੇ ਦੇਖਾ, ਗੈਰੋਂ ਕੇ ਬਿਸਤਰ ਪਰ ਅਪਨੋ ਕਾ ਸੋਨਾ ਦੇਖਾ…” ਇਸ ਤਰ੍ਹਾਂ ਦੀ ਰਹੀ, ਜਿਸ ਤੋਂ ਬਾਅਦ ਫੈਨ ਉਸ ਗਾਣੇ ਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਜੋੜਨ ਲੱਗੇ।
ਸੰਖੇਪ: ਯੁਜਵਿੰਦਰ ਚਾਹਲ ਅਤੇ RJ ਮਹਿਵਾਸ਼ ਦੀ ਡੇਟਿੰਗ ਦੀਆਂ ਅਟਕਲਾਂ ਨੂੰ ਵਾਇਰਲ ਵੀਡੀਓ ਅਤੇ ਸੋਸ਼ਲ ਮੀਡੀਆ ਐਕਟਿਵਿਟੀ ਨੇ ਹੋਰ ਵਧਾ ਦਿੱਤਾ ਹੈ।