ਸ੍ਰੀ ਅਨੰਦਪੁਰ ਸਾਹਿਬ, 11 ਅਪ੍ਰੈਲ (ਪੰਜਾਬੀ ਖਬਰਨਾਮਾ) : ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਰੂਪਨਗਰ ਦੇ ਮੁੱਖ ਖੇਤੀਬਾੜੀ ਅਫਸਰ ਡਾ.ਗੁਰਬਚਨ ਸਿੰਘ ਵੱਲੋਂ ਕਿਸਾਨਾਂ ਨੂੰ ਵਧੀਆ ਬੀਜ, ਦਵਾਈਆਂ ਤੇ ਖਾਦ ਉਪਲੱਬਧ ਕਰਾਉਣ ਲਈ ਬਲਾਕ ਸ੍ਰੀ ਅਨੰਦਪੁਰ ਸਾਹਿਬ ਤੇ ਨੂਰਪੁਰ ਬੇਦੀ ਦੇ ਡੀਲਰਾਂ ਨਾਲ ਮੀਟਿੰਗ ਕੀਤੀ ਗਈ।
ਡਾ.ਗੁਰਬਚਨ ਸਿੰਘ ਨੇ ਡੀਲਰਾਂ ਨੂੰ ਦੱਸਿਆ ਕਿ ਸਾਉਣੀ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ ਕਿਸਾਨਾਂ ਨੂੰ ਵਧੀਆ ਕੁਆਲਿਟੀ ਦੀ ਖੇਤੀ ਸਮੱਗਰੀ (ਬੀਜ, ਕੀਟਨਾਸ਼ਕ ਤੇ ਖਾਦ) ਉਪਲੱਬਧ ਕਰਵਾਈ ਜਾਵੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਸਾਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਿਸ਼ਾ ਅਨੁਸਾਰ ਹੀ ਮੱਕੀ ਅਤੇ ਝੋਨੇ ਦੀ ਬੀਜ ਉਪਲੱਬਧ ਕਰਵਾਏ ਜਾਣਗੇ ਤੇ ਹਰ ਕਿਸਾਨ ਨੂੰ ਖਰੀਦੇ ਹੋਏ ਸਮਾਨ ਦਾ ਬਿੱਲ ਜਰੂਰ ਦਿੱਤਾ ਜਾਵੇਗਾ।
ਅਮਰਜੀਤ ਸਿੰਘ ਖੇਤੀ ਵਿਕਾਸ ਅਫਸਰ ਨੇ ਸਮੂਹ ਦੁਕਾਨਦਾਰਾਂ’ ਨੂੰ ਹਦਾਇਤ ਕੀਤੀ ਕਿ ਖੇਤੀ ਸਮੱਗਰੀ ਵੇਚਣ ਤੋ ਪਹਿਲਾ ਆਪਣੇ ਸਾਰੇ ਦਸਤਾਵੇਜ ਪੂਰੇ ਕਰ ਲਏ ਜਾਣ, ਕਿਸੇ ਵੀ ਤਰਾਂ ਦੀ ਸਮੱਗਰੀ ਬਿਨਾ ਲਾਇਸੈਂਸ ਅਤੇ ਬਿਨਾ ਅਡੀਸ਼ਨ ਤੋ ਨਾ ਵੇਚੀ ਜਾਵੇ ਅਤੇ ਖਾਂਦਾ ਨਾਲ ਕਿਸੇ ਵੀ ਕਿਸਮ ਦੀ ਟੈਗਿੰਗ ਨਾ ਕੀਤੀ ਜਾਵੇ।
ਇਸ ਮੌਕੇ ਰਾਜ ਕੁਮਾਰ, ਹਰਪ੍ਰੀਤ ਸਿੰਘ, ਵਰਿੰਦਰ ਸਿੰਘ, ਸ਼ਮਸੇਰ ਸਿੰਘ, ਸੁਖਦੇਵ ਸਿੰਘ, ਗੁਰਦੀਪ ਸਿੰਘ, ਰਾਮ ਕੁਮਾਰ, ਅਰਜੁਨ ਸਿੰਘ ਤੇ ਸਮੂਹ ਡੀਲਰ ਹਾਜ਼ਰ ਸਨ।