15 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਅੱਜ ਦੇ ਸਮੇਂ ਵਿੱਚ ਹਰ ਕੋਈ ਚਾਹ ਪੀਣਾ ਪਸੰਦ ਕਰਦਾ ਹੈ। ਕਈ ਲੋਕਾਂ ਦੀ ਚਾਹ ਤੋਂ ਬਿਨ੍ਹਾਂ ਸਵੇਰ ਹੀ ਨਹੀਂ ਹੁੰਦੀ ਅਤੇ ਕੁਝ ਲੋਕ ਚਾਹ ਨੂੰ ਸਿਹਤ ਲਈ ਨੁਕਸਾਨਦੇਹ ਸਮਝ ਕੇ ਇਸ ਤੋਂ ਦੂਰੀ ਬਣਾ ਕੇ ਰੱਖਦੇ ਹਨ। ਪਰ ਜੇਕਰ ਤੁਸੀਂ ਚਾਹ ਨੂੰ ਸੀਮਿਤ ਮਾਤਰਾ ਅਤੇ ਸਹੀਂ ਤਰੀਕੇ ਨਾਲ ਬਣਾ ਕੇ ਪੀਓਗੇ ਤਾਂ ਨੁਕਸਾਨ ਨਹੀਂ ਸਗੋਂ ਤੁਹਾਨੂੰ ਕਈ ਸਿਹਤ ਲਾਭ ਮਿਲ ਸਕਦੇ ਹਨ। ਦੱਸ ਦੇਈਏ ਕਿ ਇਹ ਚਾਹ ਅੰਬ ਦੇ ਪੱਤਿਆ ਤੋਂ ਤਿਆਰ ਕੀਤੀ ਜਾਂਦੀ ਹੈ। ਅੰਬ ਦੇ ਪੱਤਿਆ ਵਿੱਚ ਵਿਟਾਮਿਨ ਸੀ, ਬੀ, ਏ, ਐਂਟੀਆਕਸੀਡੈਂਟ, ਐਂਟੀ-ਮਾਈਕ੍ਰੋਬਾਇਲ ਗੁਣ ਅਤੇ ਐਂਟੀ-ਇੰਫਲੇਮੇਟਰੀ ਗੁਣ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਅੰਬ ਦੇ ਪੱਤੇ ਸ਼ੂਗਰ ਨੂੰ ਕੰਟਰੋਲ ਕਰਨ, ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਅਤੇ ਸਾਹ ਦੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਵਿੱਚ ਵੀ ਮਦਦ ਕਰਦੇ ਹਨ। ਇਸ ਤੋਂ ਇਲਾਵਾ, ਅੰਬ ਦੇ ਪੱਤੇ ਕਈ ਸਰੀਰਕ ਬਿਮਾਰੀਆਂ ਦੇ ਇਲਾਜ ਅਤੇ ਚਮੜੀ ਦੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ ਲਈ ਵੀ ਲਾਭਦਾਇਕ ਮੰਨੇ ਜਾਂਦੇ ਹਨ। ਹਰ ਕੋਈ ਅੰਬ ਖਾਣਾ ਪਸੰਦ ਕਰਦਾ ਹੈ ਪਰ ਅੰਬ ਹੀ ਨਹੀਂ ਸਗੋਂ ਅੰਬ ਦੇ ਪੱਤੇ ਵੀ ਤੁਹਾਡੇ ਲਈ ਫਾਇਦੇਮੰਦ ਹਨ। ਜੀ ਹਾਂ…ਅੰਬ ਦੇ ਪੱਤਿਆ ਦੀ ਵਰਤੋ ਕਈ ਰਵਾਇਤੀ ਦਵਾਈਆਂ ਵਿੱਚ ਕੀਤੀ ਜਾਂਦੀ ਹੈ। ਇਸਦੇ ਨਾਲ ਹੀ ਇਨ੍ਹਾਂ ਪੱਤਿਆ ਤੋਂ ਬਣੀ ਚਾਹ ਰੋਜ਼ਾਨਾ ਪੀਣ ਨਾਲ ਤੁਹਾਨੂੰ ਕਈ ਸਿਹਤ ਲਾਭ ਮਿਲ ਸਕਦੇ ਹਨ।
ਅੰਬ ਦੇ ਪੱਤੇ ਵਾਲੀ ਚਾਹ ਦੇ ਲਾਭ
ਨਜ਼ਰ ‘ਚ ਸੁਧਾਰ: ਅੰਬ ਦੇ ਪੱਤੇ ਵਿਟਾਮਿਨ ਏ, ਐਂਟੀਆਕਸੀਡੈਂਟ ਅਤੇ ਫਲੇਵੋਨੋਇਡ ਨਾਲ ਭਰਪੂਰ ਹੁੰਦੇ ਹਨ, ਜੋ ਰੈਟੀਨਾ ਦੀ ਰੱਖਿਆ ਕਰਨ ਅਤੇ ਰਾਤ ਦੀ ਨਜ਼ਰ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ। ਇਸ ਵਿੱਚ ਮੌਜੂਦ ਐਂਟੀ-ਇਨਫਲੇਮੇਟਰੀ ਗੁਣ ਆਕਸੀਡੇਟਿਵ ਤਣਾਅ ਨੂੰ ਘਟਾਉਂਦੇ ਹਨ।
ਬਲੱਡ ਸ਼ੂਗਰ ਕੰਟਰੋਲ: ਅੰਬ ਦੇ ਪੱਤਿਆਂ ਵਿੱਚ ਮੈਂਗੀਫੇਰਿਨ ਹੁੰਦਾ ਹੈ। ਇਹ ਇੱਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ, ਜੋ ਇਨਸੁਲਿਨ ਉਤਪਾਦਨ ਅਤੇ ਗਲੂਕੋਜ਼ ਮੈਟਾਬੋਲਿਜ਼ਮ ਨੂੰ ਬਿਹਤਰ ਬਣਾ ਕੇ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਉਣ ਲਈ ਜਾਣਿਆ ਜਾਂਦਾ ਹੈ। ਇਹ ਖੂਨ ਦੀਆਂ ਨਾੜੀਆਂ ਦੀ ਮੁਰੰਮਤ ਕਰਨ ਅਤੇ ਭੋਜਨ ਤੋਂ ਬਾਅਦ ਸ਼ੂਗਰ ਦੇ ਪੱਧਰ ਨੂੰ ਘਟਾਉਣ ਵਿੱਚ ਵੀ ਮਦਦ ਕਰਦੇ ਹਨ।
ਮਾੜੇ ਕੋਲੈਸਟ੍ਰੋਲ ਨੂੰ ਘਟਾਉਂਦਾ: ਅੰਬ ਦੇ ਪੱਤਿਆਂ ਵਿੱਚ ਮੌਜੂਦ ਬਾਇਓਐਕਟਿਵ ਮਿਸ਼ਰਣ ਮਾੜੇ ਕੋਲੈਸਟ੍ਰੋਲ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ ਜਦਕਿ ਚੰਗੇ ਕੋਲੈਸਟ੍ਰੋਲ ਨੂੰ ਵਧਾਉਂਦੇ ਹਨ। ਇਹ ਚਾਹ ਲੀਵਰ ਦੀ ਸਿਹਤ ਲਈ ਵੀ ਫਾਇਦੇਮੰਦ ਹੈ। ਇਹ ਚਾਹ ਕੋਲੈਸਟ੍ਰੋਲ ਮੈਟਾਬੋਲਿਜ਼ਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
ਪਾਚਨ ਕਿਰਿਆ ਅਤੇ ਭਾਰ ਘਟਾਉਣ ਵਿੱਚ ਮਦਦਗਾਰ: ਅੰਬ ਦੇ ਪੱਤੇ ਵਾਲੀ ਚਾਹ ਸੋਜ ਨੂੰ ਘਟਾਉਣ ਅਤੇ ਅੰਤੜੀਆਂ ਦੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੀ ਹੈ। ਇਹ ਚਾਹ ਮੈਟਾਬੋਲਿਜ਼ਮ ਨੂੰ ਵਧਾਉਂਦੀ ਹੈ ਅਤੇ ਕੁਦਰਤੀ ਤੌਰ ‘ਤੇ ਚਰਬੀ ਨੂੰ ਸਾੜਨ ਵਿੱਚ ਸਹਾਇਤਾ ਕਰ ਸਕਦੀ ਹੈ। ਇਸ ਦੇ ਨਾਲ ਹੀ ਇਹ ਸਰੀਰ ਨੂੰ ਡੀਟੌਕਸੀਫਾਈ ਕਰਦੀ ਹੈ।
ਲੀਵਰ ਅਤੇ ਗੁਰਦਿਆਂ ਦੀ ਸਫਾਈ: ਅੰਬ ਦੇ ਪੱਤੇ ਦੀ ਚਾਹ ਲੀਵਰ ਅਤੇ ਗੁਰਦਿਆਂ ਲਈ ਕੁਦਰਤੀ ਸਫਾਈ ਦਾ ਕੰਮ ਕਰਦੀ ਹੈ। ਇਹ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ ਜੋ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦੀ ਹੈ ਅਤੇ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੀ ਹੈ।
ਅੰਬ ਦੇ ਪੱਤਿਆਂ ਦੀ ਚਾਹ ਲਈ ਸਮੱਗਰੀ?
- 5-7 ਤਾਜ਼ੇ ਜਾਂ ਸੁੱਕੇ ਅੰਬ ਦੇ ਪੱਤੇ
- 2 ਕੱਪ ਪਾਣੀ
ਅੰਬ ਦੇ ਪੱਤਿਆਂ ਦੀ ਚਾਹ ਕਿਵੇਂ ਬਣਾਈਏ?
- ਸਭ ਤੋਂ ਪਹਿਲਾ ਅੰਬ ਦੇ ਪੱਤਿਆਂ ਨੂੰ ਚੰਗੀ ਤਰ੍ਹਾਂ ਧੋਵੋ, ਤਾਂ ਜੋ ਗੰਦਗੀ ਦੂਰ ਹੋ ਸਕੇ।
- ਇੱਕ ਭਾਂਡੇ ਵਿੱਚ 2 ਕੱਪ ਪਾਣੀ ਪਾਓ ਅਤੇ ਇਸਨੂੰ ਗੈਸ ‘ਤੇ ਰੱਖੋ।
- ਜਦੋਂ ਪਾਣੀ ਉਬਲਣ ਲੱਗੇ ਤਾਂ ਇਸ ਵਿੱਚ ਅੰਬ ਦੇ ਪੱਤੇ ਪਾਓ।
- ਇਨ੍ਹਾਂ ਪੱਤਿਆਂ ਨੂੰ 5-10 ਮਿੰਟਾਂ ਲਈ ਘੱਟ ਗੈਸ ‘ਤੇ ਉਬਲਣ ਦਿਓ।
- ਫਿਰ ਇਸਨੂੰ ਗੈਸ ਤੋਂ ਹਟਾਓ ਅਤੇ ਚਾਹ ਨੂੰ ਇੱਕ ਕੱਪ ਵਿੱਚ ਛਾਣ ਲਓ।
- ਜੇਕਰ ਤੁਸੀਂ ਚਾਹੋ ਤਾਂ ਇਸ ਵਿੱਚ ਨਿੰਬੂ ਦਾ ਰਸ ਜਾਂ ਸ਼ਹਿਦ ਮਿਲਾ ਕੇ ਪੀ ਸਕਦੇ ਹੋ।
ਅੰਬ ਦੇ ਪੱਤਿਆਂ ਦੀ ਚਾਹ ਕਦੋਂ ਪੀਣੀ?
ਇਸਨੂੰ ਸਵੇਰੇ ਖਾਲੀ ਪੇਟ ਜਾਂ ਸੌਣ ਤੋਂ ਪਹਿਲਾਂ ਪੀਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।
ਸੰਖੇਪ: ਸਿਰਫ਼ ਇੱਕ ਕੱਪ ਚਾਹ ਨਾਲ ਸ਼ੂਗਰ ਅਤੇ ਹੋਰ ਸਰੀਰਕ ਸਮੱਸਿਆਵਾਂ ਤੋਂ ਮਿਲ ਸਕਦੀ ਹੈ ਰਾਹਤ, ਜੇਕਰ ਇਹ ਸਹੀ ਤਰੀਕੇ ਨਾਲ ਬਣਾਈ ਜਾਵੇ।