ਨਵੀਂ ਦਿੱਲੀ 17 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : 2027 ‘ਚ ਕਈ ਸੂਬਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੀ ਅਗਵਾਈ ਵਿੱਚ ਆਪਣੀ ਨਵੀਂ ਰਾਸ਼ਟਰੀ ਟੀਮ ਦਾ ਐਲਾਨ ਕੀਤਾ ਹੈ। ਇਸ ਸੰਗਠਨਾਤਮਕ ਫੇਰਬਦਲ ‘ਚ ਸਾਬਕਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਰਾਸ਼ਟਰੀ ਮਹਾਮੰਤਰੀ ਤੇ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਰਾਸ਼ਟਰੀ ਉਪ-ਪ੍ਰਧਾਨ ਬਣਾਇਆ ਗਿਆ ਹੈ।
ਨਵੀਂ ਟੀਮ ‘ਚ ਇਨ੍ਹਾਂ ਦੋਵਾਂ ਦਿੱਗਜਾਂ ਦੀ ਇੱਕ ਵੱਡੀ ਸੰਗਠਨਾਤਮਕ ਵਾਪਸੀ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਨਵੀਂ ਟੀਮ ‘ਚ ਕਈ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ ਹੈ। ਇਸ ਨਵੀਂ ਸੂਚੀ ‘ਚ ਰਾਮ ਮਾਧਵ, ਤੀਰਥ ਸਿੰਘ ਰਾਵਤ, ਬੈਜਯੰਤ ਜੈ ਪਾਂਡਾ, ਅਤੇ ਮਨਪ੍ਰੀਤ ਸਿੰਘ ਬਾਦਲ ਵਰਗੇ ਸੀਨੀਅਰ ਨੇਤਾਵਾਂ ਨੂੰ ਵੀ ਰਾਸ਼ਟਰੀ ਉਪ-ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਥੇ ਹੀ ਵਿਨੋਦ ਤਾਵੜੇ ਅਤੇ ਸੁਨੀਲ ਬੰਸਲ ਵਰਗੇ ਪ੍ਰਮੁੱਖ ਚਿਹਰੇ ਵੀ ਸੰਗਠਨ ਦੀ ਨਵੀਂ ਟੀਮ ‘ਚ ਬਰਕਰਾਰ ਰੱਖੇ ਗਏ ਹਨ। ਇਹ ਪੂਰਾ ਫੇਰਬਦਲ ਆਗਾਮੀ 2027 ਦੇ ਰਾਜ ਵਿਧਾਨ ਸਭਾ ਚੋਣਾਂ ਤੇ ਪਾਰਟੀ ਦੇ ਅਗਲੇ ਚੋਣ ਮਿਸ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਕੀਤਾ ਗਿਆ ਹੈ।






