6 ਅਗਸਤ 2024 : (Smartphone Tips)। ਇਨ੍ਹੀਂ ਦਿਨੀਂ ਸਮਾਰਟਫੋਨ ਦੀ ਵਰਤੋਂ ਕਾਫੀ ਵਧ ਗਈ ਹੈ। ਬੱਚਿਆਂ ਤੋਂ ਲੈ ਕੇ ਵੱਡਿਆਂ ਤਕ ਸਮਾਰਟਫੋਨ ਦੀ ਵਰਤੋਂ ਕਰਦੇ ਹਨ। ਬੱਚੇ ਗੇਮਾਂ ਖੇਡਣ ਲਈ ਸਮਾਰਟਫ਼ੋਨ ਦੀ ਵਰਤੋਂ ਕਰਦੇ ਹਨ, ਜਦੋਂ ਕਿ ਬਾਲਗ ਇਨ੍ਹਾਂ ਦੀ ਵਰਤੋਂ ਕੰਮ ਅਤੇ ਮਨੋਰੰਜਨ ਲਈ ਕਰਦੇ ਹਨ। ਸਮਾਰਟਫੋਨ ਦੀ ਵਰਤੋਂ ਆਨਲਾਈਨ ਪੜ੍ਹਾਈ ਲਈ ਵੀ ਕੀਤੀ ਜਾਂਦੀ ਹੈ।

ਸਮਾਰਟਫੋਨ ਸਾਡੇ ਕੰਮ ਨੂੰ ਆਸਾਨ ਬਣਾਉਂਦਾ ਹੈ ਪਰ ਇਸ ਦੀ ਜ਼ਿਆਦਾ ਵਰਤੋਂ ਸਿਹਤ ਲਈ ਹਾਨੀਕਾਰਕ ਹੈ। ਸਮਾਰਟਫੋਨ ਦੀ ਵਰਤੋਂ ਖਾਸ ਤੌਰ ‘ਤੇ ਅੱਖਾਂ ਨੂੰ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। ਅਜਿਹੀ ਸਥਿਤੀ ‘ਚ ਇਹ ਜ਼ਰੂਰੀ ਹੈ ਕਿ ਸਮਾਰਟਫੋਨ ਦੀ ਵਰਤੋਂ ਸੀਮਤ ਸਮੇਂ ਲਈ ਕੀਤੀ ਜਾਵੇ। ਖਾਸ ਕਰਕੇ ਬੱਚਿਆਂ ਨੂੰ ਸਮਾਰਟਫੋਨ ਤੋਂ ਦੂਰ ਰੱਖਣਾ ਚਾਹੀਦਾ ਹੈ।

ਸਮਾਰਟਫੋਨ ਦੀ ਵਰਤੋਂ ਕਰਦੇ ਸਮੇਂ ਅੱਖਾਂ ਤੋਂ ਢੁਕਵੀਂ ਦੂਰੀ ਬਣਾਈ ਰੱਖਣਾ ਵੀ ਜ਼ਰੂਰੀ ਹੈ। ਲਗਾਤਾਰ ਫੋਨ ਅੱਖਾਂ ਕੋਲ ਰੱਖ ਕੇ ਚਲਾਉਣ ਨਾਲ ਅੱਖਾਂ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ ਤੇ ਅੱਖਾਂ ‘ਚ ਖਾਰਸ਼, ਸੁੱਕਾਪਣ ਤੇ ਧੁੰਦਲਾ ਦਿਸਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਅੱਖਾਂ ਤੋਂ ਕਿੰਨੀ ਦੂਰ ਹੋਣਾ ਚਾਹੀਦਾ ਹੈ ਸਮਾਰਟਫੋਨ ?

ਆਮ ਤੌਰ ‘ਤੇ ਅਸੀਂ ਸਮਾਰਟਫੋਨ ਨੂੰ ਅੱਖਾਂ ਤੋਂ 8 ਇੰਚ ਦੀ ਦੂਰੀ ‘ਤੇ ਰੱਖਦੇ ਹਾਂ ਪਰ ਅੱਖਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਇਹ ਦੂਰੀ 16 ਤੋਂ 18 ਇੰਚ ਹੋਣੀ ਚਾਹੀਦੀ ਹੈ। ਇਸ ਨਾਲ ਸਮਾਰਟਫੋਨ ਤੋਂ ਨਿਕਲਣ ਵਾਲੇ ਰੇਡੀਏਸ਼ਨ ਤੋਂ ਕਾਫੀ ਹੱਦ ਤਕ ਬਚਿਆ ਜਾ ਸਕਦਾ ਹੈ।

ਕਿੰਨੀ ਖਤਰਨਾਕ ਹੈ ਵਰਤੋਂ ?

ਸਮਾਰਟਫੋਨ ਤੋਂ ਨਿਕਲਣ ਵਾਲੀਆਂ ਬਲੂ-ਰੇਅ ਤੇ ਰੇਡੀਏਸ਼ਨ ਅੱਖਾਂ ਅਤੇ ਰੈਟੀਨਾ ਲਈ ਖਤਰਨਾਕ ਹੁੰਦੀਆਂ ਹਨ। ਇਹ ਰੇਡੀਏਸ਼ਨ ਕੌਰਨੀਆ ਤੇ ਲੈਨਜ਼ ਨੂੰ ਫਿਲਟਰ ਨਹੀਂ ਕਰ ਪਾਉਂਦੀਆਂ ਤੇ ਅੱਖਾਂ ਨੂੰ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ।

ਇਹ ਸਾਵਧਾਨੀਆਂ ਰੱਖੋ

ਸਮਾਰਟਫ਼ੋਨ ਦੀ ਵਰਤੋਂ ਕਰਦੇ ਸਮੇਂ ਥੋੜ੍ਹੀ-ਥੋੜ੍ਹੀ ਦੇਰ ‘ਚ ਪਲਕ ਝਪਕਣੀ ਚਾਹੀਦੀ ਹੈ। ਇਸ ਨਾਲ ਅੱਖਾਂ ਨਮ ਰਹਿੰਦੀਆਂ ਹਨ।

ਪਲਕ ਝਪਕਾਉਣ ਨਾਲ ਅੱਖਾਂ ਨੂੰ ਫੋਕਸ ਕਰਨ ‘ਚ ਮਦਦ ਮਿਲਦੀ ਹੈ। ਤੁਹਾਨੂੰ ਹਰ 15 ਮਿੰਟ ‘ਚ ਅੱਖਾਂ ਝਪਕਾਉਣੀਆਂ ਚਾਹੀਦੀਆਂ ਹਨ।

ਜੇਕਰ ਤੁਸੀਂ ਲੰਬੇ ਸਮੇਂ ਤਕ ਸਮਾਰਟਫੋਨ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ 20-20-20 ਦੀ ਪਾਲਣਾ ਕਰਨੀ ਚਾਹੀਦੀ ਹੈ।

ਸਮੇਂ-ਸਮੇਂ ‘ਤੇ ਮੋਬਾਈਲ ਦੀ ਚਮਕ ਨੂੰ ਐਡਜਸਟ ਕਰੋ। ਜ਼ਿਆਦਾ ਚਮਕ ਅੱਖਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।