ਸ੍ਰੀ ਅਨੰਦਪੁਰ ਸਾਹਿਬ 02 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਸ.ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੀ ਦੂਰ ਅੰਦੇਸ਼ੀ ਸੋਚ ਕਾਰਨ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਨਵੀਆ ਪੁਲਾਘਾ ਪੁੱਟ ਰਹੇ ਹਨ। ਵਿੱਦਿਆ ਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਵੀ ਜਿਕਰਯੋਗ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀ ਆਪਣੇ ਸੁਨਹਿਰੇ ਭਵਿੱਖ ਵੱਲ ਵੱਧ ਰਹੇ ਹਨ।
ਪੰਜਾਬ ਨੇਵਲ ਯੂਨਿਟ ਐਨਸੀਸੀ ਨਯਾ ਨੰਗਲ ਵੱਲੋਂ ਐਨਸੀਸੀ ਟ੍ਰੇਨਿੰਗ ਅਕੈਡਮੀ ਰੂਪਨਗਰ ਵਿਖੇ ਲਗਾਏ ਜਾ ਰਹੇ 10 ਰੋਜ਼ਾ ਸਲਾਨਾ ਟ੍ਰੇਨਿੰਗ ਕੈਂਪ ਦੌਰਾਨ ਆਦਰਸ਼ ਸਕੂਲ ਲੋਧੀਪੁਰ ਦੇ ਐਨ ਸੀ ਸੀ ਕੈਡਿਟਾਂ ਨੇ ਸਕੂਲ ਦੇ ਐਨ ਸੀ ਸੀ ਅਫ਼ਸਰ ਸੋਹਨ ਸਿੰਘ ਚਾਹਲ ਦੀ ਅਗਵਾਈ ਹੇਠ ਸਲਾਨਾ ਸਿਖਲਾਈ ਕੈਂਪ ਵਿੱਚ ਭਾਗ ਲੈ ਕੇ ਮੱਲਾਂ ਮਾਰੀਆ ਹਨ।
ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਐਨ ਸੀ ਸੀ ਅਫ਼ਸਰ ਸੋਹਨ ਸਿੰਘ ਚਾਹਲ ਨੇ ਕਿਹਾ ਕਿ ਇਸ ਟ੍ਰੇਨਿੰਗ ਕੈਂਪ ਵਿੱਚ ਪੰਜਾਬ ਦੇ ਵੱਖ-ਵੱਖ 16 ਸਕੂਲਾਂ ਤੋਂ ਆਏ ਹੋਏ 378 ਕੈਡਿਟਾਂ ਨੇ ਭਾਗ ਲਿਆ । ਉਹਨਾਂ ਕਿਹਾ ਕਿ ਪਿਛਲੇ 10 ਦਿਨਾਂ ਤੋਂ ਕੈਂਪ ਦੌਰਾਨ ਕੈਡਿਟਾਂ ਨੂੰ ਯੋਗਾ, ਪੀਟੀ ਅਭਿਆਸ, ਹਥਿਆਰ ਸਿਖਲਾਈ, ਸ਼ੂਟਿੰਗ, ਵੱਖ ਵੱਖ ਵਿਸ਼ੇ ਨਾਲ ਸੰਬੰਧਿਤ ਕਲਾਸਾਂ ਅਤੇ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ।
ਉਹਨਾਂ ਕਿਹਾ ਕਿ ਇਹਨਾਂ ਗਤੀਵਿਧੀਆਂ ਦੁਆਰਾ ਕੈਡਿਟਾਂ ਦੀ ਸ਼ਖਸੀਅਤ, ਲੀਡਰਸ਼ਿਪ ,ਬੌਧਿਕ ਅਤੇ ਨੈਤਿਕ ਪਹਿਲੂਆਂ ਦਾ ਵਿਕਾਸ ਕਰਨਾ ਹੈ ਅਤੇ ਉਹਨਾਂ ਨੂੰ ਦੇਸ਼ ਦੇ ਜਿੰਮੇਵਾਰ ਨਾਗਰਿਕ ਬਣਾਉਣਾ ਹੈ। ਕੈਂਪ ਟ੍ਰੇਨਿੰਗ ਦੌਰਾਨ ਹੋਏ ਵੱਖ ਵੱਖ ਮੁਕਾਬਲਿਆਂ ਵਿਚ ਸਰਕਾਰੀ ਆਦਰਸ਼ ਸਕੂਲ ਦੇ ਕੈਡਿਟ ਤਮੰਨਾ ਤੇ ਮਹਿਕਪ੍ਰੀਤ ਕੌਰ ਨੇ ਤਿੰਨ ਲੱਤਾਂ ਵਾਲੀ ਦੌੜ ਵਿੱਚ ਪਹਿਲਾਂ ਸਥਾਨ, ਕੁੜੀਆਂ ਦੀ ਖੋ-ਖੋ ਵਿੱਚ ਵਸ਼ਨਵੀ ਸ਼ਰਮਾਂ, ਕਿਰਨ, ਮਨਦੀਪ ਕੌਰ, ਹਰਸਿਮਰਨ ਕੌਰ, ਨੀਅਤੀ ਕੋਸ਼ਲ ਨੇ ਦੂਜਾ ਸਥਾਨ, ਲੜਕੀਆਂ ਦੀ ਖੋ-ਖੋ ਵਿੱਚ ਸੋਨੂੰ ਕੁਮਾਰ ਤੇ ਅਕਸ਼ਿਤ ਹੰਸ ਨੇ ਦੂਜਾ ਸਥਾਨ, ਰੱਸਾ ਕਸ਼ੀ ਮੁਕਾਬਲੇ ਵਿੱਚ ਅਰੁਣ ਸੋਹਿਲ, ਵਿਕਾਸ, ਦੀਪਕ, ਬਲਜਿੰਦਰ ਸਿੰਘ, ਅਕਸ਼ਿਤ ਤੇ ਹੰਸ ਚੌਧਰੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸ਼ੂਟਿੰਗ ਮੁਕਾਬਲੇ ਵਿੱਚ ਸਕੂਲ ਦੇ ਕੈਡਿਟ ਵਿਸ਼ਾਲ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਸ. ਅਵਤਾਰ ਸਿੰਘ ਦੜ੍ਹੋਲੀ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਐਨ ਸੀ ਸੀ ਕੈਂਪ ਦੌਰਾਨ ਵਧੀਆ ਪ੍ਰਦਰਸ਼ਨ ਕਰਨ ਲਈ ਬਹੁਤ ਬਹੁਤ ਵਧਾਈ ਦਿੱਤੀ। ਉਹਨਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਆਦਰਸ਼ ਸਕੂਲ ਨੇ ਇਲਾਕੇ ਦੇ ਮੋਹਰੀ ਸਕੂਲਾਂ ਵਿੱਚ ਆਪਣਾ ਨਾਮ ਬਣਾਇਆ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਐਨ ਸੀ ਸੀ ਦੀਆਂ 50 ਹੋਰ ਸੀਟਾਂ ਵੱਧਣ ਨਾਲ ਵੱਧ ਤੋਂ ਵੱਧ ਵਿਦਿਆਰਥੀ ਇਸ ਦਾ ਲਾਭ ਉਠਾ ਸਕਣਗੇ।
ਇਸ ਮੌਕੇ ਤੇ ਲੈਕ.ਚਰਨਜੀਤ ਸਿੰਘ, ਲੈਕ ਰਜਨੀਸ਼ ਕੁਮਾਰ, ਲੈਕ ਪਵਨ ਕੁਮਾਰ, ਲੈਕ ਗੁਰਚਰਨ ਸਿੰਘ ਅਰੋੜਾ, ਲੈਕ ਮੁਕੇਸ਼ ਕੁਮਾਰ, ਲੈਕ ਬਲਕਾਰ ਸਿੰਘ, ਲੈਕ ਮਨਿੰਦਰ ਕੌਰ, ਲੈਕ ਬਲਜੀਤ ਕੌਰ,ਸੁਰਿੰਦਰ ਪਾਲ ਸਿੰਘ, ਹਰਸਿਮਰਨ ਸਿੰਘ, ਗੁਰਪ੍ਰੀਤ ਸਿੰਘ, ਕਮਲ ਪ੍ਰੀਤ ਸਿੰਘ, ਤਪਿੰਦਰ ਕੌਰ, ਅਜਵਿੰਦਰ ਕੌਰ, ਰਾਜਵੀਰ ਕੌਰ, ਸੁਖਵਿੰਦਰ ਕੌਰ, ਨੇਹਾ, ਪ੍ਰੇਹਾ, ਪ੍ਰਦੀਪ ਕੌਰ, ਨਿਰਮਲ ਕੌਰ, ਦੀਪ ਸ਼ਿਖਾ, ਗੁਰਪ੍ਰੀਤ ਕੌਰ, ਕਮਲਜੀਤ ਕੌਰ ਆਦਿ ਹਾਜ਼ਰ ਸਨ।