ਗੁਰੂ ਨਾਨਕ ਕਾਲਜ (ਲੜਕੀਆਂ) ਦੀ ਵਿਦਿਆਰਥਣ ਸਰਪ੍ਰੀਤ ਕੌਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਆਈ ਅੱਵਲ

 – ਐਮ ਐਸ ਸੀ ਫਿਜਿਕਸ ਦੇ ਦੂਜੇ ਸਮੈਸਟਰ ‘ਚ  ਪਹਿਲਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਕੀਤਾ ਰੌਸ਼ਨ ਕੀਤਾ।

21 ਅਗਸਤ, 2025 (ਪੰਜਾਬੀ ਖਬਰਨਾਮਾ ਬਿਊਰੋ ):- ਗੁਰੂ ਨਾਨਕ ਗਰਲਜ਼ ਕਾਲਜ ਲੁਧਿਆਣਾ ਦੀ ਵਿਦਿਆਰਥਣ ਸਰਪ੍ਰੀਤ ਕੌਰ ਨੇ  ਐਮ ਐਸ ਸੀ ਫਿਜਿਕਸ ਦੇ ਦੂਜੇ ਸਮੈਸਟਰ ਵਿੱਚੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਕਾਲਜ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ।

ਜਿਕਰਯੋਗ ਹੈ ਕਿ ਸਰਪ੍ਰੀਤ ਕੌਰ ਨੇ ਪਹਿਲਾਂ ਵੀ ਬਾਰਵੀਂ ਜਮਾਤ ਵਿੱਚ ਪੰਜਾਬ ਭਰ ਵਿੱਚ 19ਵਾਂ ਸਥਾਨ ਹਾਸਲ ਕੀਤਾ ਸੀ ਅਤੇ ਮਿਹਨਤ ਸਦਕਾ ਗਰੈਜੂਏਸ਼ਨ ਵਿੱਚ ਵੀ ਸਕਾਲਰਸ਼ਿਪ ਪ੍ਰਾਪਤ ਕੀਤੀ।

ਕਾਲਜ ਦੇ ਡਾਇਰੈਕਟਰ ਸ੍ਰੀਮਤੀ ਚਰਨਜੀਤ ਕੌਰ ਮਾਹਲ ਨੇ ਸਰਪ੍ਰੀਤ ਦੀ ਇਸ ਉਪਲਬਧੀ ‘ਤੇ ਮੁਬਾਰਕਬਾਦ ਦਿੱਤੀ ਅਤੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।