photo

ਸ੍ਰੀ ਅਨੰਦਪੁਰ ਸਾਹਿਬ, 03 ਜੂਨ 2025 (ਪੰਜਾਬੀ ਖਬਰਨਾਮਾ ਬਿਊਰੋ): ਭਾਰਤ ਦੀ ਅਮੀਰ ਸੰਸਕ੍ਰਿਤੀ ਧਰਮ ਨੇ ਸਮੁੱਚੇ ਵਿਸ਼ਵ ਨੂੰ ਮਾਨਵਤਾ ਦੇ ਕਲਿਆਣ ਦਾ ਮਾਰਗ ਦਰਸ਼ਨ ਕੀਤਾ ਹੈ। ਸਾਡੇ ਧਾਰਮਿਕ ਗ੍ਰੰਥਾਂ ਅਤੇ ਮਹਾਪੁਰਸ਼ਾਂ ਨੇ ਸੰਸਾਰ ਨੂੰ ਸਹੀ ਸੇਧ ਦਿੱਤੀ ਹੈ। ਇਸ ਲਈ ਅੱਜ ਸਾਡੇ ਦੇਸ਼ ਦੀ ਵਿਰਾਸਤ ਅਤੇ ਸੱਭਿਆਚਾਰ ਨੂੰ ਸਮੁੱਚਾ ਸੰਸਾਰ ਅਪਨਾ ਰਿਹਾ ਹੈ।

     ਇਹ ਸ਼ਬਦ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਕੋਟਲਾ ਵਿੱਚ ਰਾਸ਼ਟਰੀ ਸੰਤ 1008 ਬਾਬਾ ਬਾਲ ਜੀ ਮਹਾਰਾਜ ਦੇ ਆਸ਼ਰਮ ਵਿੱਚ ਵਿੱਚ ਜੁੜੀ ਵੱਡੀ ਗਿਣਤੀ ਸੰਗਤ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਕਹੇ। ਉਨ੍ਹਾਂ ਨੇ ਕਿਹਾ ਕਿ ਬਾਬਾ ਬਾਲ ਜੀ ਮਹਾਰਾਜ ਨੇ ਇਸ ਇਲਾਕੇ ਦੇ ਲੋਕਾਂ ਦੇ ਨਾਲ ਨਾਲ ਸਮੁੱਚੀ ਮਾਨਵਤਾ ਨੂੰ ਧਰਮ ਦੇ ਮਾਰਗ ਤੇ ਚੱਲ ਕੇ ਜੀਵਨ ਸਫਲ ਕਰਨ ਲਈ ਜੋ ਰੋਸ਼ਨੀ ਵਿਖਾਈ ਹੈ, ਉਸ ਨਾਲ ਅਸੀ ਉਨ੍ਹਾਂ ਦੇ ਸਦਾ ਰਿਣੀ ਰਹਾਂਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਬਾਬਾ ਬਾਲ ਜੀ ਤੇ ਹੋਰ ਸੰਤਾ ਮਹਾਪੁਰਸ਼ਾ ਵੱਲੋਂ ਕਥਾ ਉਚਾਰਨ ਸਮੇਂ ਸਮੁੱਚਾ ਵਾਤਾਵਰਣ ਧਾਰਮਿਕ ਰੰਗ ਵਿੱਚ ਰੰਗ ਜਾਂਦਾ ਹੈ। ਉਨ੍ਹਾਂ ਵੱਲੋਂ ਅਲੋਕਿਕ ਕੀਰਤਨ, ਪ੍ਰਸੰਗ, ਵਿਆਖਿਆਂ, ਭਗਤ ਮਾਲ ਕਥਾ ਨਾਲ ਹਰ ਵਰਗ ਬਜੁਰਗ, ਨੌਜਵਾਨ, ਬੱਚੇ ਆਪਣਾ ਜੀਵਨ ਸਫਲ ਕਰਦੇ ਹਨ ਆਪਣੇ ਜੀਵਨ ਵਿੱਚ ਬਾਬਾ ਬਾਲ ਜੀ ਦੇ ਸੰਪਰਕ ਨਾਲ ਆਏ ਅਨੋਖੇ ਬਦਲਾਓ ਬਾਰੇ ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸੰਤਾਮਹਾਪੁਰਸ਼ਾ ਤੋ ਇਹ ਸਿੱਖਿਆ ਲਈ ਹੈ ਤੇ ਦ੍ਰਿੜ ਸੰਕਲਪ ਕੀਤਾ ਹੈ ਕਿ ਵੈਰ ਵਿਰੋਧ, ਦਵੇਸ਼, ਈਰਖਾ, ਲਾਲਚ, ਮੋਹ ਨੂੰ ਆਪਣੇ ਜੀਵਨ ਤੋ ਦੂਰ ਰੱਖਣਾ ਹੈ, ਮਾਨਵਤਾ ਦੀ ਸੇਵਾ ਲਈ ਨਿਰਸਵਾਰਥ ਕੰਮ ਕਰਨਾ ਹੈ, ਇਸ ਨਾਲ ਮਾਨਸਿਕ ਸਕੂਨ ਮਿਲਦਾ ਹੈ। ਸਾਡੇ ਧਰਮ ਨੇ ਜੋ ਸਾਡਾ ਮਾਰਗ ਦਰਸ਼ਨ ਕੀਤਾ ਹੈ, ਉਸ ਦਾ ਰਾਹ ਸੰਤਾ ਮਹਾਪੁਰਸ਼ਾ ਨੇ ਦਿਖਾਇਆ ਹੈ। ਹਰਜੋਤ ਬੈਂਸ ਨੇ ਕਿਹਾ ਕਿ ਵਿਕਾਸ ਅਤੇ ਸਮਾਜਿਕ ਕਾਰਜਾਂ ਲਈ ਕਦੇ ਵੀ ਫੰਡਾਂ ਦੀ ਕੋਈ ਘਾਟ ਨਹੀ ਹੈ। ਇਸ ਮੌਕੇ ਸਮੂਹ ਸੰਗਤ ਤੇ ਇਲਾਕਾ ਵਾਸੀ ਹਾਜ਼ਰ ਸਨ। 

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।