ਰੂਪਨਗਰ, 11 ਮਾਰਚ (ਪੰਜਾਬੀ ਖ਼ਬਰਨਾਮਾ): ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਰੂਪਨਗਰ ਡਾ. ਪ੍ਰੀਤੀ ਯਾਦਵ ਦੇ ਹੁਕਮਾਂ ਦੀ ਪਾਲਣਾ ਵਿੱਚ ਅੱਜ ਲੋਕ ਸਭਾ ਚੋਣ ਹਲਕਾ (06) ਸ੍ਰੀ ਅਨੰਦਪੁਰ ਸਾਹਿਬ ਅਧੀਨ ਆਉਂਦੇ ਜ਼ਿਲ੍ਹਾ ਰੂਪਨਗਰ ਦੇ ਐਸ.ਐਸ.ਪੀ, ਐਸ.ਡੀ.ਐਮ, ਸਮੂਹ ਏ.ਆਰ.ਓਜ ਅਤੇ ਸਮੂਹ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀਆਂ ਦੀ ਆਦਰਸ਼ ਚੋਣ ਜ਼ਾਬਤਾ ਦੇ ਸਬੰਧ ਵਿੱਚ ਟ੍ਰੇਨਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਕਰਵਾਈ ਗਈ।
ਇਸ ਮੀਟਿੰਗ ਦੀ ਨੁਮਾਇੰਦਗੀ ਕਰਦੇ ਹੋਏ ਸਟੇਟ ਲੇਵਲ ਮਾਸਟਰ ਟ੍ਰੇਨਰ ਸ਼੍ਰੀ ਦਿਨੇਸ਼ ਕੁਮਾਰ ਸੈਣੀ ਨੇ ਚੋਣ ਕਮਿਸ਼ਨ ਦੀਆਂ ਆਦਰਸ਼ ਚੋਣ ਜ਼ਾਬਤਾ ਸਬੰਧੀ ਹਦਾਇਤਾ ਤੋਂ ਜਾਣੂ ਕਰਵਾਉਂਦੇ ਸਾਰੇ ਅਗੇਤਰੇ ਪ੍ਰਬੰਧਾ ਬਾਰੇ ਅਤੇ ਚੋਣ ਜਾਬਤੇ ਦੇ ਦੌਰਾਨ ਲਾਗੂ ਹੋਣ ਵਾਲੀਆਂ ਸਾਰੀਆਂ ਹਦਾਇਤਾ ਬਾਰੇ ਸੰਖੇਪ ਵਿੱਚ ਦੱਸਿਆ।
ਮਾਸਟਰ ਟ੍ਰੇਨਰ ਸ਼੍ਰੀ ਦਿਨੇਸ਼ ਕੁਮਾਰ ਸੈਣੀ ਵੱਲੋਂ ਇਹ ਵੀ ਕਿਹਾ ਗਿਆ ਕਿ ਚੋਣ ਜਾਬਤੇ ਲਾਗੂ ਹੋਣ ਉਪਰੰਤ ਹੀ ਸਾਰੀਆ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।।
ਇਸ ਟ੍ਰੇਨਿੰਗ ਵਿੱਚ ਨੋਡਲ ਅਫਸਰ ਫਾਰ ਟ੍ਰੇਨਿੰਗ-ਕਮ-ਐਸ.ਡੀ.ਐਮ ਮੋਰਿੰਡਾ ਸ. ਸੁਖਪਾਲ ਸਿੰਘ ਸਮੇਤ ਜ਼ਿਲ੍ਹੇ ਦੇ ਹੋਰ ਉੱਚ ਅਧਿਕਾਰੀ ਤੇ ਕਰਮਚਾਰੀ ਸ਼ਾਮਿਲ ਹੋਏ।