ਨਵੀਂ ਦਿੱਲੀ, 19 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਿੰਨੇ ਵੀ ਕਾਂਗਰਸ ਵਿੱਚ ਵੱਡੇ -ਵੱਡੇ ਆਗੂ ਹਨ, ਜਿੰਨਾ ਦੀ ਉਮਰ 60 ਤੋਂ ਉਪਰ ਹੈ, ਸਭ ਦੀ ਟਿਕਟ ਕੱਟੀ ਜਾਵੇਗੀ। ਇਸ ਮੌਕੇ ਉਨ੍ਹਾਂ ਨੇ ਕਈ ਨਾਂਵਾਂ ਐਮਪੀ ਸੁਖਜਿੰਦਰ ਸਿੰਘ ਰੰਧਾਵਾ, ਐਲਓਪੀ ਪ੍ਰਤਾਪ ਸਿੰਘ ਬਾਜਵਾ, ਅਰੁਣਾ ਚੌਧਰੀ ਸਭ ਦੀ ਟਿਕਟ ਕੱਟੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦੀ 70 ਫੀਸਦੀ ਟਿਕਟ ਕੱਟੀਆਂ ਜਾਣਗੀਆਂ।
ਰਵਨੀਤ ਸਿੰਘ ਬਿੱਟੂ ਨੇ ਅੱਗੇ ਕਿਹਾ ਕਿ ਜਿੰਨਾਂ ਦੀ ਟਿਕਟ ਕੱਟੀ ਜਾਵੇਗੀ, ਉਹ ਤਕੜੇ ਰਹਿਣ, ਘਬਰਾਉਣ ਦੀ ਲੋੜ ਨਹੀਂ ਹੈ। ਅਸੀ ਉਨ੍ਹਾਂ ਨੂੰ ਚੋਣਾਂ ਲੜਾਵਾਂਗੇ। ਅਸੀਂ ਉਹਨਾਂ ਦੀ ਹਰ ਤਰਾਂ ਦੀ ਮਦਦ ਕਰਾਂਗੇ।
ਇਸ ਮੌਕੇ ਜਦੋਂ ਬਿੱਟੂ ਨੂੰ ਪੁਛਿਆ ਗਿਆ ਕਿ ਇਨ੍ਹਾਂ ਨੂੰ ਬੀਜੇਪੀ ਵਿੱਚ ਬੁਲਾ ਲਓ, ਤਾਂ ਉਨ੍ਹਾਂ ਕਿਹਾ ਕਿ ਬੀਜੇਪੀ ਵਿੱਚ ਪਹਿਲਾਂ ਹੀ ਬੈਸਟ ਹਨ।
