license revoked

ਬਠਿੰਡਾ, 27 ਮਾਰਚ, 2025 (ਪੰਜਾਬੀ ਖਬਰਨਾਮਾ ਬਿਊਰੋ) : ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਪੰਜਾਬ ਮਨੁੱਖੀ ਤਸ਼ਕਰੀ ਰੋਕੂ ਐਕਟ 2012 ਅਧੀਨ ਜਾਰੀ ਪੰਜਾਬ ਮਨੁੱਖੀ ਤਸਕਰੀ ਨਿਯਮ 2013 (ਸੋਧਿਆ ਨਾਮ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ) ਦੇ ਤਹਿਤ M/s kenny G. Consultancy ਬਾਲਾ ਜੀ ਕੰਪਲੈਕਸ ਬੀਬੀ ਵਾਲਾ ਰੋਡ ਐਡਜੋਆਈਨਿੰਗ ਐਲਆਈਸੀ ਬਿਲਡਿੰਗ, ਬਠਿੰਡਾ ਦੇ ਨਾਮ ’ਤੇ ਸ਼੍ਰੀ ਕਨਵਦੀਪ ਗੁਪਤਾ ਪੁੱਤਰ ਸ੍ਰੀ ਸਵੰਤਤਰ ਗੁਪਤਾ ਵਾਸੀ ਮਕਾਨ ਨੰਬਰ 20440-ਏ ਗੁਰੂ ਤੇਗ ਬਹਾਦਰ ਨਗਰ ਗਲੀ ਨੰਬਰ 12 ਬਠਿੰਡਾ ਨੂੰ ਕੰਸਲਟੈਂਸੀ ਦਾ ਲਾਇਸੰਸ ਨੰਬਰ 88/ਸੀ.ਈ.ਏ/ਸੀ.ਸੀ.3 ਮਿਤੀ 8 ਮਾਰਚ 2019 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 7 ਮਾਰਚ 2024 ਤੱਕ ਸੀ।

ਇਸੇ ਤਰ੍ਹਾਂ ਹੁਕਮ ਅਨੁਸਾਰ ਐਮਐਸ ਮਾਨ ਤੇ ਐਸੋਸੀਏਟਸ ਇੰਮੀਗ੍ਰੇਸ਼ਨ ਸਰਵਿਸਜ਼ ਗਲੀ ਨੰਬਰ 16 ਭਾਈ ਮਤੀ ਦਾਸ ਨਗਰ ਬਠਿੰਡਾ ਦੇ ਨਾਮ ’ਤੇ ਸ਼੍ਰੀ ਰਮਿੰਦਰ ਸਿੰਘ ਮਾਨ ਪੁੱਤਰ ਸ੍ਰੀ ਗੁਰਦੀਪ ਸਿੰਘ ਵਾਸੀ ਮਕਾਨ ਨੰਬਰ 23287 ਗਲੀ ਨੰਬਰ 16 ਭਾਈ ਮਤੀ ਦਾਸ ਨਗਰ ਬਠਿੰਡਾ ਨੂੰ ਕੰਸਲਟੈਂਸੀ ਦਾ ਲਾਇਸੰਸ ਨੰਬਰ 103/ਸੀ.ਈ.ਏ/ਸੀ.ਸੀ.3 ਮਿਤੀ 18-11-2019 ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 17-11-2024 ਤੱਕ ਸੀ।

ਹੁਕਮ ਮੁਤਾਬਿਕ ਐਮਐਸ ਵਾਈਸ ਬਰੇਨਜ਼, ਨੇੜੇ ਐਚਡੀਐਫਸੀ ਬੈਂਕ ਬਾਜਾਖਾਨਾ ਰੋਡ ਭਗਤਾ ਭਾਈਕਾ ਜ਼ਿਲ੍ਹਾ ਬਠਿੰਡਾ ਦੇ ਨਾਮ ’ਤੇ ਸ਼੍ਰੀਮਤੀ ਨਛੱਤਰ ਕੌਰ ਢਿੱਲੋਂ ਪਤਨੀ ਸ਼੍ਰੀ ਗੁਰਪਾਲ ਸਿੰਘ ਵਾਸੀ ਨੇੜੇ ਆਰ.ਓ ਪਲਾਂਟ ਵੀਪੀਓ ਢਿੱਲਵਾਂ ਜ਼ਿਲ੍ਹਾ ਮੋਗਾ ਨੂੰ ਆਈਲੈਟਸ ਇੰਸਟੀਚਿਊਟ ਅਤੇ ਕੰਸਲਟੈਂਸੀ ਦਾ ਲਾਇਸੰਸ ਨੰਬਰ 100/ਸੀ.ਈ.ਏ/ਸੀ.ਸੀ 3 ਮਿਤੀ 05-10-2019 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 04-10-2024 ਤੱਕ ਸੀ।

ਹੁਕਮ ਅਨੁਸਾਰ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਬਣੇ ਰੂਲਜ ਦੇ ਸੈਕਸ਼ਨ 5 ਦੇ ਨਿਯਮ 4 (4) ਵਿੱਚ ਦਰਸਾਇਆ ਗਿਆ ਹੈ ਕਿ ਲਾਇਸੰਸ ਨੂੰ ਰੀਨਿਊ ਕਰਵਾਉਣ ਲਈ ਬਿਨੈ ਪੱਤਰ ਲਾਇਸੰਸ ਦੀ ਮਿਆਦ ਖਤਮ ਹੋਣ ਦੀ ਮਿਤੀ ਤੋਂ ਦੋ ਮਹੀਨੇ ਪਹਿਲਾਂ ਫਾਰਮ-3 ਸਮੇਤ ਸਬੰਧਤ ਦਸਤਾਵੇਜ਼ ਪੇਸ਼ ਕੀਤੇ ਜਾਣੇ ਹੁੰਦੇ ਹਨ ਪਰ ਐਕਟ/ਰੂਲਜ਼ ਅਨੁਸਾਰ ਨਿਰਧਾਰਤ ਸਮਾਂ ਖਤਮ ਹੋਣ ਦੇ ਬਾਵਜੂਦ ਲਾਇਸੰਸੀ ਵੱਲੋਂ ਲਾਇਸੰਸ ਰੀਨਿਊ ਕਰਵਾਉਣ ਲਈ ਦਰਖਾਸਤ ਪੇਸ਼ ਨਹੀਂ ਕੀਤੀਆਂ। ਇਸ ਸਬੰਧ ਨੋਟਿਸ ਜਾਰੀ ਕੀਤੇ ਗਏ ਸਨ ਪ੍ਰੰਤੂ ਲਾਇਸੰਸੀ ਵੱਲੋਂ ਕੋਈ ਜਵਾਬ/ਸੂਚਨਾਵਾਂ ਨਹੀਂ ਭੇਜੀਆਂ।

ਇਸ ਤਰ੍ਹਾਂ ਲਾਇਸੰਸੀ ਵੱਲੋਂ ਐਕਟ/ਰੂਲਜ਼ ਅਤੇ ਐਡਵਾਈਜਰੀ ਅਨੁਸਾਰ ਲਾਇਸੰਸ ਨਵੀਨ ਨਾ ਕਰਵਾ ਕੇ ਨੋਟਿਸ ਦਾ ਜਵਾਬ/ਸਪੱਸ਼ਟੀਕਰਨ ਨਾ ਦੇ ਕੇ ਪੰਜਾਬ ਟਰੈਵਲ ਪ੍ਰੋਫੈਸਨਲ ਰੈਗੂਲੇਸ਼ਨ ਦੇ ਸੈਕਸ਼ਨ 6(1)(ਈ) ਦੇ ਉਪਬੰਧਾਂ ਦੀ ਉਲੰਘਣਾ ਕੀਤੀ ਗਈ ਹੈ।

ਹੁਕਮ ਅਨੁਸਾਰ ਉਕਤ ਪ੍ਰਸਥਿਤੀਆਂ ਦੇ ਮੱਦੇਨਜ਼ਰ ਉਕਤ ਦਾ ਲਾਇਸੰਸ ਪੰਜਾਬ ਟਰੈਵਲ ਪ੍ਰੋਫੈਸਨਲ ਰੈਗੂਲੇਸ਼ਨ ਦੇ ਸੈਕਸ਼ਨ 6(1)(ਈ) ਤਹਿਤ ਤੁਰੰਤ ਪ੍ਰਭਾਵ ਤੋਂ ਰੱਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਫਰਮ ਜਾਂ ਸ੍ਰੀ ਕਨਵਦੀਪ ਗੁਪਤਾ, ਸ਼੍ਰੀ ਰਮਿੰਦਰ ਸਿੰਘ ਮਾਨ ਤੇ ਸ਼੍ਰੀਮਤੀ ਨਛੱਤਰ ਕੌਰ ਢਿੱਲੋਂ ਦੇ ਖਿਲਾਫ ਕੋਈ ਸ਼ਿਕਾਇਤ ਹੋਵੇਗੀ ਤਾਂ ਉਹ ਖੁਦ ਇਸ ਦੇ ਜਿੰਮੇਵਾਰ ਹੋਣਗੇ। 

         

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।