ਨੰਗਲ, 13 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬ ਦੇ ਪਾਣੀ ਨੂੰ ਹੋਰ ਸੂਬਿਆਂ ਨੂੰ ਦੇਣ ਤੋ ਰੋਕਣ ਲਈ ਦਿਨ ਰਾਤ ਹੋ ਰਹੀ ਪਹਿਰੇਦਾਰੀ ਵਿੱਚ ਸਮੂਲੀਅਤ ਕਰਨ ਲਈ ਪੰਜਾਬ ਦੇ ਵੱਖ ਵੱਖ ਕੋਨਿਆਂ ਤੋ ਪਹੁੰਚੇ ਆਗੂਆਂ, ਕੈਬਨਿਟ ਮੰਤਰੀ, ਵਿਧਾਇਕ, ਚੇਅਰਮੈਨ, ਬਲਾਕ ਪ੍ਰਧਾਨਾਂ ਨੇ ਅੱਜ ਨੰਗਲ ਡੈਮ ਵਿਖੇ ਤਿੱਖੀਆਂ ਤਕਰੀਰਾ ਕੀਤੀਆਂ ਅਤੇ ਭਾਜਪਾ ਸਾਸ਼ਕ ਕੇਂਦਰ ਤੇ ਸੂਬਾ ਸਰਕਾਰਾਂ ਅਤੇ ਬੀਬੀਐਮਬੀ ਖਿਲਾਫ ਰੋਸ ਪ੍ਰਗਟ ਕਰਦੇ ਹੋਏ ਜਮ ਕੇ ਨਾਅਰੇਬਾਜੀ ਕੀਤੀ।
ਇਸ ਮੌਕੇ ਹਰਭਜਨ ਸਿੰਘ ਈਟੀਓ ਕੈਬਨਿਟ ਮੰਤਰੀ ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਨੇ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ 4500 ਕਰੋੜ ਰੁਪਏ ਦੀ ਵਿਆਪਕ ਯੋਜਨਾਂ ਉਲੀਕੀ ਹੈ, ਜਿਸ ਨਾਲ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਟਿਊਬਵੈਲ ਰਾਹੀ ਪਾਣੀ ਦੇਣ ਦੀ ਵਿਵਸਥਾ ਤੋਂ ਨਿਜ਼ਾਤ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲਈ ਇਹ ਬਹੁਤ ਵੱਡੀ ਤਰਾਸਦੀ ਹੈ ਕਿ ਸਾਡੇ ਨਹਿਰਾ, ਦਰਿਆ, ਡੈਮਾਂ ਦਾ ਪਾਣੀ ਹੋਰ ਸੂਬਿਆਂ ਨੂੰ ਜਾ ਰਿਹਾ ਹੈ , ਜਦੋ ਕਿ ਸਾਡੇ ਕਿਸਾਨ ਸੂਬੇ ਵਿਚ 15 ਲੱਖ ਤੋ ਵੱਧ ਟਿਊਬਵੈਲ ਰਾਹੀ ਆਪਣਾ ਜਮੀਨ ਹੇਠਲਾ ਪਾਣੀ ਖੇਤਾਂ ਨੂੰ ਦੇ ਰਹੇ ਹਨ, ਜਿਸ ਦੀ ਬਿਜਲੀ ਦਾ ਖਰਚਾ ਵੀ ਸੂਬਾ ਸਰਕਾਰ ਚੁੱਕ ਰਹੀ ਹੈ ਅਤੇ ਸਾਡੇ ਪੰਜਾਬ ਦੇ ਵਧੇਰੇ ਬਲਾਕ ਪਾਣੀ ਕਾਰਨ ਡਾਰਕ ਜੋਨ ਵਿਚ ਚਲੇ ਗਏ ਹਨ ਅਤੇ ਜ਼ਮੀਨ ਦੀ ਸਿਹਤ ਵੀ ਖਰਾਬ ਹੋ ਗਈ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਹਰ ਸੂਬੇ ਨੂੰ ਜੋ ਕੁਦਰਤੀ ਸ੍ਰੋਤ ਮਿਲੇ ਹਨ ਉਸ ਨੂੰ ਵੇਚ ਕੇ ਉਸ ਸੂਬੇ ਦੀ ਆਰਥਿਕਤਾ ਮਜਬੂਤ ਹੋਈ ਹੈ। ਪੱਥਰ, ਤੇਲ, ਕੋਲਾ, ਦੇਸ਼ ਦੇ ਕਈ ਸੂਬਿਆਂ ਦੇ ਕੁਦਰਤੀ ਸ੍ਰੋਤ ਹਨ ਜੋ ਹੋਰ ਸੂਬਿਆਂ ਨੂੰ ਮੁਫਤ ਨਹੀ ਮਿਲਦੇ ਪ੍ਰੰਤੂ ਸਾਡੇ ਸੂਬੇ ਦਾ ਪਾਣੀ ਪੰਜਾਬੀਆਂ ਨੂੰ ਨਹੀ ਦਿੱਤਾ ਜਾ ਰਿਹਾ ਸਗੋਂ ਹੋਰ ਸੂਬਿਆਂ ਨੂੰ ਮੁਫਤ ਦਿੱਤਾ ਜਾ ਰਿਹਾ ਹੈ। ਇਸ ਵਿੱਚ ਹੁਣ ਪੰਜਾਬ ਵਿਰੋਧੀ ਸਰਕਾਰਾਂ ਤੇ ਬੀਬੀਐਮਬੀ ਵੱਲੋਂ ਆਪਣਾ ਦੋਹਰਾ ਚਿਹਰਾ ਵਿਖਾਇਆ ਜਾ ਰਿਹਾ ਹੈ ਜਦੋ ਪੰਜਾਬ ਦੇ ਹਿੱਸੇ ਦੇ ਪਾਣੀ ਤੇ ਵੀ ਡਾਕਾ ਮਾਰਿਆ ਜਾ ਰਿਹਾ ਹੈ। ਇਸ ਨੂੰ ਸੂਬੇ ਦੇ ਲੋਕ ਬਿਲਕੁਲ ਬਰਦਾਸ਼ਤ ਨਹੀ ਕਰਾਂਗੇ। ਸਾਡੇ ਮੁੱਖ ਮੰਤਰੀ ਦਾ ਸਪੱਸ਼ਟ ਫੈਸਲਾਂ ਹੈ ਕਿ ਸੂਬੇ ਦੇ ਆਪਣੇ ਹੱਕ ਦੇ ਪਾਣੀ ਨੂੰ ਹੋਰ ਸੂਬਿਆਂ ਨੂੰ ਨਹੀ ਦਿੱਤਾ ਜਾਵੇਗਾ।
ਬਿਜਲੀ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਹਰ ਘਰੇਲੂ ਬਿਜਲੀ ਖਪਤਕਾਰ ਨੂੰ 600 ਯੂਨਿਟ ਮੁਫਤ ਬਿਜਲੀ ਦੇਣ ਦੀ ਵਿਵਸਥਾ ਕੀਤੀ ਹੋਈ ਹੈ। ਝੋਨੇ ਦੀ ਲਵਾਈ ਦਾ ਸੀਜ਼ਨ 1 ਜੂਨ ਤੋ ਸੁਰੂ ਹੋ ਰਿਹਾ ਹੈ, ਕਿਸਾਨਾ ਦੀਆ ਮੋਟਰਾਂ ਲਈ ਬਿਜਲੀ ਦਾ ਮੁਕੰਮਲ ਪ੍ਰਬੰਧ ਕੀਤਾ ਹੋਇਆ ਹੈ, ਸਾਡੇ ਥਰਮਲ ਪਲਾਂਟਾਂ ਵਿੱਚ ਅਗਲੇ 35,40 ਦਿਨਾਂ ਲਈ ਲੋੜੀਦਾਂ ਕੋਲਾਂ ਉਪਲੱਬਧ ਹੈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਉਪਰਾਲਾ ਹੈ ਜਿਸ ਨੇ ਆਪਣੀਆਂ ਜਾਇਦਾਦਾਂ ਵੇਚੀਆਂ ਨਹੀ ਹਨ, ਸਗੋਂ ਥਰਮਲ ਪਲਾਂਟ ਖਰੀਦਿਆ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਲੋਕ ਆਪਣੇ ਆਪ ਨੂੰ ਮਾਨ ਸਰਕਾਰ ਦੇ ਹੱਥਾਂ ਵਿੱਚ ਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਇਸ ਮੌਕੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ, ਵਿਧਾਇਕ ਇੰਦਰਬੀਰ ਸਿੰਘ ਨਿੱਝਰ, ਵਿਧਾਇਕ ਗੁਰਦੀਪ ਸਿੰਘ ਰੰਧਾਵਾ,ਵਿਧਾਇਕ ਅਜੇ ਗੁਪਤਾ, ਵਿਧਾਇਕ ਜਸਵਿੰਦਰ ਸਿੰਘ, ਵਿਧਾਇਕ ਜਗਰੂਪ ਸਿੰਘ, ਵਿਧਾਇਕ ਜਸਵਿੰਦਰ ਸਿੰਘ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਕਰਨ ਸੈਣੀ, ਸੁਮਿਤ ਤਲਵਾੜਾ, ਕਾਲਾ ਸ਼ੋਕਰ, ਸੁਧੀਰ ਦੜੋਲੀ, ਹਰਦੀਪ ਬੈਂਸ, ਗੁਰਪ੍ਰੀਤ ਸਿੰਘ ਬਲਾਕ ਪ੍ਰਧਾਨ, ਹਰਦੀਪ ਸਿੰਘ, ਰਛਪਾਲ ਸਿੰਘ, ਗੁਰਮੁੱਖ ਸਿੰਘ, ਹਰਦੇਵ ਸਿੰਘ, ਜਗਰੂਪ ਸਿੰਘ (ਸਾਰੇ ਬਲਾਕ ਪ੍ਰਧਾਨ), ਦਲਜੀਤ ਸਿੰਘ, ਬਲਵੀਰ ਸਿੰਘ, ਕਿਰਨਦੀਪ ਸਿੰਘ, ਪ੍ਰਿੰਸ, ਸੀਮਾ ਸੋਢੀ, ਨਿਰਮਲ ਕੌਰ, ਮਨਪ੍ਰੀਤ ਸਿੰਘ, ਦਿਲਬਾਗ ਸਿੰਘ, ਅਮ੍ਰਿਤਪਾਲ ਸਿੰਘ, ਪ੍ਰਭਜੀਤ ਸਿੰਘ, ਸ਼ਰਨਦੀਪ ਸਿੰਘ, ਗੁਰਪ੍ਰੀਤ ਸਿੰਘ, ਸਵਿੰਦਰ ਸਿੰਘ, ਯੁਗਰਾਜ ਸਿੰਘ, ਲਵਹਰਮਨ, ਸਰਬਜੀਤ ਸਿੰਘ, ਸੋਨੂੰ ਆਦਿ ਹਾਜ਼ਰ ਸਨ।