24 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ਮੰਤਰੀ ਮੰਡਲ ਦੀ ਬੈਠਕ ਵੀਰਵਾਰ ਨੂੰ ਸੱਦੀ ਗਈ ਹੈ, ਜੋ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਹੋਵੇਗੀ। ਹਾਲਾਂਕਿ ਬੈਠਕ ਲਈ ਕੋਈ ਏਜੰਡਾ ਅਜੇ ਜਾਰੀ ਨਹੀਂ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਏਜੰਡਾ ਸਵੇਰੇ ਹੀ ਸਾਰੇ ਮੰਤਰੀਆਂ ਦੀ ਰਿਹਾਇਸ਼ ’ਤੇ ਪਹੁੰਚਾਇਆ ਜਾਵੇਗਾ। ਇਹ ਬੈਠਕ 4 ਵਜੇ ਹੋਵੇਗੀ। ਸਰਕਾਰ ’ਚ ਇਕ ਮੰਤਰੀ ਨੇ ਬੈਠਕ ਸੱਦੇ ਜਾਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਏਜੰਡੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।
ਮਜ਼ੇਦਾਰ ਗੱਲ ਹੈ ਕਿ ਜਿਥੇ ਪਿਛਲੀਆਂ ਕੁਝ ਬੈਠਕਾਂ ਛੇਤੀ-ਛੇਤੀ ਸੱਦੀਆਂ ਜਾ ਰਹੀਆਂ ਹਨ, ਉਥੇ ਉਸ ਤੋਂ ਪਹਿਲਾਂ 4 ਮਹੀਨਿਆਂ ਤੱਕ ਇਕ ਵੀ ਬੈਠਕ ਨਹੀਂ ਸੱਦੀ ਗਈ ਸੀ।
ਸੰਖੇਪ: ਪੰਜਾਬ ਮੰਤਰੀ ਮੰਡਲ ਦੀ ਅੱਜ ਤਹਿ ਮੀਟਿੰਗ ਦੌਰਾਨ ਕਈ ਅਹਿਮ ਮੁੱਦਿਆਂ ’ਤੇ ਚਰਚਾ ਦੀ ਸੰਭਾਵਨਾ ਹੈ।