ਸ੍ਰੀ ਮੁਕਤਸਰ ਸਾਹਿਬ, 09 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸ੍ਰੀਮਤੀ ਕੰਵਲਪੁਨੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ੍ਰੀ ਮੁਕਤਸਰ ਸਾਹਿਬ ਵਿਖੇ 12 ਜੂਨ ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਦੋ ਨਾਮੀ ਕੰਪਨੀਆਂ ਹਿੱਸਾ ਲੈਣ ਜਾ ਰਹੀਆਂ ਹਨ, ਜਿਸ ਵਿੱਚ ਟਰੂ ਲਕਸ਼ਮੀ ਕੰਪਨੀ ਵੱਲੋਂ ਸੇਲ ਅਫ਼ਸਰ ਦੀਆਂ 50 ਅਸਾਮੀਆਂ ਅਤੇ ਐਲ.ਆਈ.ਸੀ. ਲਾਇਫ ਇੰਸ਼ੋਰੈਂਸ ਵੱਲੋਂ ਮਹਿਲਾ ਕੈਰੀਅਰ ਏਜੰਟ ਦੀਆਂ 50 ਅਸਾਮੀਆਂ ਲਈ ਇੰਟਰਵਿਊ ਲਈ ਜਾਵੇਗੀ।
ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰੂ ਲਕਸ਼ਮੀ ਕੰਪਨੀ ਵਿੱਚ ਇੰਟਰਵਿਊ ਲਈ 12ਵੀਂ ਪਾਸ ਅਤੇ 18 ਤੋਂ 35 ਸਾਲ ਉਮਰ ਦੇ ਨੌਜਵਾਨ ਭਾਗ ਲੈ ਸਕਦੇ ਹਨ ਅਤੇ ਐਲ.ਆਈ.ਸੀ. ਲਾਇਫ ਇੰਸ਼ੋਰੈਂਸ ਦੀ ਇੰਟਰਵਿਊ ਲਈ 10ਵੀਂ ਪਾਸ ਅਤੇ 18 ਤੋਂ 65 ਸਾਲ ਉਮਰ ਦੀਆਂ ਕੇਵਲ ਮਹਿਲਾਵਾਂ ਭਾਗ ਲੈ ਸਕਦੀਆਂ ਹਨ ਅਤੇ ਇੰਟਰਵਿਊ ਵਿੱਚ ਭਾਗ ਲੈਣ ਲਈ ਕੋਈ ਵੀ ਟੀ.ਏ. ਅਤੇ ਡੀ.ਏ. ਦੇਣ ਯੋਗ ਨਹੀਂ ਹੋਵੇਗਾ।
ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ੍ਰੀ ਮੁਕਤਸਰ ਸਾਹਿਬ ਦੇ ਫੋਨ ਨੰਬਰ 98885-62317 ’ਤੇ ਸੰਪਰਕ ਕਰ ਸਕਦੇ ਹਨ।