16 ਅਕਤੂਬਰ 2024 : ਪਿੰਡ ਮੀਆਂ ਵਿਚ ਪੰਚਾਇਤੀ ਚੋਣਾਂ ਦੌਰਾਨ 113 ਸਾਲਾ ਬਜ਼ੁਰਗ ਮਾਤਾ ਦਲੀਪ ਕੌਰ ਨੇ ਵੋਟ ਪਾਈ। ਉਨ੍ਹਾਂ ਨੂੰ ਉਸ ਦਾ ਛੋਟਾ ਪੁੱਤਰ ਸੁਖਦੇਵ ਸਿੰਘ ਪੋਲਿੰਗ ਸਟੇਸ਼ਨ ਲੈ ਕੇ ਆਇਆ ਜਦਕਿ ਦਲੀਪ ਕੌਰ ਦੀ ਵੱਧ ਉਮਰ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਘਰ ਵਿੱਚ ਹੀ ਵੋਟ ਪਵਾਉਣ ਲਈ ਸਹੂਲਤ ਦੇਣੀ ਬਣਦੀ ਸੀ। ਇਹ ਵੀ ਦੱਸਣਾ ਬਣਦਾ ਹੈ ਕਿ ਪਹਿਲਾਂ ਪ੍ਰਸ਼ਾਸਨ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਘਰ ਵਿੱਚ ਹੀ ਵੱਡੀ ਉਮਰ ਦੇ ਲੋਕਾਂ ਦੀਆਂ ਵੋਟਾਂ ਪਵਾਈਆਂ ਗਈਆਂ ਸਨ। ਇਥੇ ਹੀ ਬਸ ਨਹੀਂ ਚੋਣ ਅਮਲਾ ਬਜ਼ੁਰਗਾਂ ਲਈ ਵੀਲ੍ਹ ਚੇਅਰ ਦਾ ਵੀ ਪ੍ਰਬੰਧ ਨਹੀਂ ਕਰ ਸਕਿਆ। ਜ਼ਿਕਰਯੋਗ ਹੈ ਕਿ ਦਲੀਪ ਕੌਰ ਨਾ ਤਾ ਦੇਖ ਸਕਦੀ ਹੈ ਅਤੇ ਨਾਂ ਹੀ ਉਨ੍ਹਾਂ ਨੂੰ ਸੁਣਾਈ ਦਿੰਦਾ ਹੈ।