ਰੋਸ਼ਨੀਆਂ ਨਾਲ ਸਰਾਬੋਰ ਪੰਜ ਪਿਆਰਾ ਪਾਰਕ ਵਿੱਚ ਸੈਲਫੀਆਂ ਲੈਣ ਵਾਲੀਆਂ ਦਾ ਲੱਗੀਆਂ ਤਾਤਾਂ

ਸ਼੍ਰੀ ਅਨੰਦਪੁਰ ਸਾਹਿਬ 26 ਮਾਰਚ ( ਪੰਜਾਬੀ ਖਬਰਨਾਮਾ ) : ਗੁਰੂ ਨਗਰੀ ਦੇ ਦਾਖਲਾ ਦੁਆਰ ਤੇ ਸੈਰ ਸਪਾਟਾ ਵਿਭਾਗ ਵੱਲੋਂ ਤਿਆਰ ਪੰਜ ਪਿਆਰਾ ਪਾਰਕ ਇਸ ਵਾਰ ਹੋਲਾ ਮਹੱਲਾ ਮੌਕੇ ਸ਼ਰਧਾਲੂਆਂ/ਸੈਲਾਨੀਆਂ ਦੀ ਵਿਸੇਸ਼ ਖਿੱਚ ਦਾ ਕੇਂਦਰ ਬਣਿਆ ਰਿਹਾ, ਜਿੱਥੇ ਹਰ ਸਮੇਂ ਹਜ਼ਾਰਾ ਲੋਕ ਮੋਜੂਦ ਰਹੇ ਅਤੇ ਸੈਲਫੀ ਲੈਂਦੇ ਨਜ਼ਰ ਆ ਰਹੇ ਸਨ।

    ਪੰਜ ਪਿਆਰਾ ਪਾਰਕ ਦੀ ਮਨਮੋਹਕ ਲਾਈਟਿੰਗ ਤੇ ਵੱਡੀ ਗਿਣਤੀ ਸ਼ਰਧਾਲੂਆਂ ਦੀ ਆਮਦ ਦੇ ਬਾਵਜੂਦ ਸੈਰ ਸਪਾਟਾ ਵਿਭਾਗ ਵੱਲੋ ਨਿਰੰਤਰ ਇਸ ਦੇ ਰੱਖ ਰਖਾਓ ਤੇ ਸਫਾਈ ਕਾਰਨ ਇਹ ਪਾਰਕ ਵਿਸੇਸ਼ ਖਿੱਚ ਦਾ ਕੇਂਦਰ ਬਣਿਆ ਰਿਹਾ, ਜਿੱਥੇ ਆਸਮਾਨ ਨੂੰ ਛੂਹਦਾ ਖੰਡਾ ਸੰਗਤਾਂ ਲਈ ਵਿਸੇਸ਼ ਖਿੱਚ ਦਾ ਕੇਂਦਰ ਰਿਹਾ ਉਥੇ ਪਾਰਕ ਵਿਚ ਰਾਤ ਸਮੇਂ ਲੱਗੇ ਵਿਸ਼ਾਲ ਫੁਹਾਰੇ ਅਤੇ ਵੱਖ ਵੱਖ ਤਰਾਂ ਦੀਆਂ ਰੋਸ਼ਨੀਆਂ ਨੇ ਇਸ ਪਾਰਕ ਨੂੰ ਹੋਰ ਆਕਰਸ਼ਿਕ ਬਣਾਈ ਰੱਖਿਆ। ਫੁਹਾਰਿਆਂ ਦੇ ਨਾਲ ਚੱਲ ਰਿਹਾ ਸੰਗੀਤ ਇਸ ਪਾਰਕ ਦੀ ਸੁੰਦਰਤਾ ਨੂੰ ਹੋਰ ਚਾਰ ਚੰਨ ਲਾ ਰਿਹਾ ਹੈ ਤੇ ਪਾਰਕ ਵਿੱਚ ਲੱਗੀ ਵਿਸ਼ਲ ਐਲ.ਈ.ਡੀ ਸ਼ਰਧਾਲੂਆਂ ਨੂੰ ਜਰੂਰੀ ਸੂਚਨਾ ਉਪਲੱਬਧ ਕਰਵਾਉਣ ਲਈ ਕਾਰਗਰ ਸਿੱਧ ਹੋਈ ਹੈ। ਸੈਰ ਸਪਾਟਾ ਵਿਭਾਗ ਦੇ ਅਧਿਕਾਰੀ ਦੇ ਕਰਮਚਾਰੀ ਨਿਰੰਤਰ ਪਾਰਕ ਦੀ ਦੇਖ ਰੇਖ ਕਰ ਰਹੇ ਹਨ। ਇਹ ਪਾਰਕ ਸ਼ਰਧਾਲੂਆਂ ਦੀ ਸਹੂਲਤ ਲਈ 24/7 ਖੋਲਿਆ ਗਿਆ ਹੈ, ਜਿੱਥੇ ਹਰ ਸਮੇਂ ਹਜ਼ਾਰਾ ਸੈਲਾਨੀ ਮੋਜੂਦ ਹਨ।–

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।