jal shakti abhiyan

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਕਰਣਗੇ ਕੇਂਦਰੀ ਜਲ੍ਹ ਸ਼ਕਤੀ ਮੰਤਰੀ ਸੀ.ਆਰ. ਪਾਟਿਲ ਦਾ ਸਵਾਗਤ

ਚੰਡੀਗੜ੍ਹ, 21 ਮਾਰਚ ,2025 (ਪੰਜਾਬੀ ਖਬਰਨਾਮਾ ਬਿਊਰੋ) : ਹਰਿਆਣਾ ਵੱਲੋਂ ਪਿਛਲੇ 10 ਸਾਲਾਂ ਵਿਚ ਲਗਾਤਾਰ ਕੀਤੇ ਜਾ ਰਹੇ ਸਫਲਤਾਪੂਰਵਕ ਰਾਸ਼ਟਰਵਿਆਪੀ ਪ੍ਰੋਗਰਾਮਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਫਿਰ ਤੋਂ ਇੱਕ ਵੱਡੇ ਮੁਹਿੰਮ ਦੇ ਪ੍ਰਬੰਧ ਦੀ ਜਿਮੇਵਾਰੀ ਸੌਂਪੀ ਹੈ। ਇਸੀ ਲੜੀ ਵਿਚ ਜਲ੍ਹ ਸ਼ਕਤੀ ਮੁਹਿੰਮ -ਕੈਚ ਦ ਰੈਨ 2025 ਦੇ ਛੋਟੇ ੲਡੀਸ਼ਨ ਦਾ ਕੌਮੀ ਪੱਧਰੀ ਸ਼ੁਰੂਆਤ ਪੰਚਕੂਲਾ ਦੇ ਤਾਊ ਦੇਵੀਲਾਲ ਸਟੇਡੀਅਮ ਤੋਂ 22 ਮਾਰਚ, 2025 ਨੂੰ ਕੀਤੀ ਜਾਵੇਗੀ।

          ਇੱਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੇਂਦਰੀ ਜਲ੍ਹ ਸ਼ਕਤੀ ਮੰਤਰੀ ਸ੍ਰੀ ਸੀ.ਆਰ. ਪਾਟਿਲ ਮੁੱਖ ਮਹਿਮਾਨ ਹੋਣਗੇ।

          ਇਸ ਮੌਕੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਤੇ ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਵਿਸ਼ੇਸ਼ ਰੂਪ ਨਾਲ ਮੌਜੂਦ ਰਹੇਗੀ।

          ਇੱਥੇ ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਦੂਰਦਰਸ਼ੀ ਅਗਵਾਈ ਹੇਠ ਜਲ੍ਹ ਸ਼ਕਤੀ ਮੁਹਿੰਮ ਦੀ ਸ਼ੁਰੂਆਤ 2019 ਵਿਚ ਹੋਈ ਸੀ। ਇਸ ਕੌਮੀ ਮੁਹਿੰਮ ਦਾ ਉਦੇਸ਼ ਪਾਣੀ  ਦੀ ਸੰਭਾਲ, ਤਲਾਅ ਅਤੇ ਪਾਣੀ ਦੇ ਸਰੋਤਾਂ ਦਾ ਮੁੜ ਜਿੰਦਾ, ਮਾਨਸੂਨ ਦੇ ਪਾਣੀ ਦੀ ਮੁੜ ਵਰਤੋ, ਵਿਲੁਪਤ ਹੋ ਰਹੇ ਨਦੀ ਮੰਗਾਂ ਦਾ ਮੁੜ ਜਿੰਦਾ ਵਰਗੇ ਮਹਤੱਵਪੂਰਣ ਯਤਨਾਂ ਅਧਾਰਿਤ ਹੈ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਪੌਂਡ ਅਥਾਰਿਟੀ ਦਾ ਗਠਨ ਕੀਤਾ ਗਿਆ ਹੈ, ਜੋ ਪੁਰਾਣੇ ਤਲਾਆਂ ਦੇ ਪਾਣੀ ਨੂੰ ਉਪਚਾਰਿਤ ਕਰ ਸਿੰਚਾਈ ਤੇ ਹੋਰ ਕੰਮਾਂ ਲਈ ਵਰਤੋ ਕਰਨ ਦੇ ਪ੍ਰਤੀ ਲੋਕਾਂ ਨੂੰ ਪੇ੍ਰਰਿਤ ਕਰ ਰਹੀ ਹੈ। ਇਹ ਪ੍ਰੋਗਰਾਮ ਵੀ ਉਸੀ ਲੜ੍ਹੀ ਦਾ ਹਿੱਸਾ ਹੈ।

ਸਲਸਵਿਹ/2025

ਚੰਡੀਗੜ੍ਹ, 21 ਮਾਰਚ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬੇ ਦੇ ਮੁੱਖ ਚੋਣ ਅਧਿਕਾਰੀ ਚੋਣ ਪ੍ਰਕ੍ਰਿਆ ਨੂੰ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਸਪੰਨ ਕਰਵਾਉਣ ਦੇ ਪ੍ਰਤੀ ਜਵਾਬਦੇਹ ਹਨ। ਪਿਛਲੇ 1 ਮਹੀਨੇ ਤੋਂ ਚੋਣ ਕਮਿਸ਼ਨ ਨੇ 1 ਕਰੋੜ ਤੋਂ ਵੱਧ ਚੋਣ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸਮਰੱਥਾ ਵਾਧਾ ਦੀ ਸਿਖਲਾਈ ਪ੍ਰੋਗਰਾਮ ਪ੍ਰਬੰਧਿਤ ਕੀਤੇ ਹਨ।

          ਉਨ੍ਹਾਂ ਨੇ ਦਸਿਆ ਕਿ ਸੂਬਿਆਂ ਦੇ ਚੋਣ ਰਜਿਸਟ੍ਰੇਸ਼ਣ ਅਧਿਕਾਰੀ, ਜਿਲ੍ਹਾ ਚੋਣ ਅਧਿਕਾਰੀਆਂ ਤੇ ਮੁੱਖ ਚੋਣ ਅਧਿਕਾਰੀਆਂ ਦੇ ਪੱਧਰ ‘ਤੇ ਸਿਆਸੀ ਪਾਰਟੀਆਂ ਦੇ ਲਗਭਗ 5 ਹਜਾਰ ਪ੍ਰਤੀਨਿਧੀਆਂ ਦੇ ਨਾਲ ਮੀਟਿੰਗਾਂ ਪ੍ਰਬੰਧਿਤ ਕੀਤੀਆਂ ਗਈਆਂ। ਉਨ੍ਹਾਂ ਨੇ ਦਸਿਆ ਕਿ ਭਾਰਤ ਚੋਣ ਕਮਿਸ਼ਨ ਨੇ ਜਾਣਕਾਰੀ ਦਿੱਤੀ ਹੈ ਕਿ ਲੋਕਤੰਤਰ ਦੇ ਮਜਬੂਤ ਥੰਮ੍ਹ ਵਿਚ ਲਗਭਗ 100 ਕਰੋੜ ਰਜਿਸਟਰਡ ਵੋਟਰ ਆਪਣੇ ਵੋਟ ਅਧਿਕਾਰ ਦੀ ਵਰਤੋ ਕਰਦੇ ਹਨ ਅਤੇ ਇਸ ਨਾਲ ਵਿਦੇਸ਼ਾਂ ਵਿਚ ਭਾਰਤ ਦੀ ਸਾਖ ਇੱਕ ਮਜਬੂਤ ਲੋਕਤੰਤਰ ਵਜੋ ਜਾਣੀ ਜਾਂਦੀ ਹੈ। ਉਨ੍ਹਾਂ ਨੇ ਦਸਿਆ ਕਿ ਯੂਆਈਡੀਏਆਈ ਅਤੇ ਇਸ ਖੇਤਰ ਨਾਲ ਜੁੜੇ ਹੋਰ ਮਾਹਰਾਂ ਦੇ ਨਾਲ ਵੀ ਜਲਦੀ ਹੀ ਤਕਨੀਕੀ ਪਹਿਲੂਆਂ ‘ਤੇ ਵਿਚਾਰ-ਵਟਾਂਦਰਾਂ ਹੋਵੇਗਾ।

          ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਹਾਲਾਂਕਿ ਇੱਕ ਵੋਟਰ ਉਸੀ ਚੋਣ ਕੇਂਦਰ ‘ਤੇ ਆਪਣਾ ਵੋਟ ਪਾ ਸਕਦਾ ਹੈ। ਕਮਿਸ਼ਨ ਨੇ ਦੇਸ਼ਵਿਆਪੀ ਪੱਥਰ ‘ਤੇ ਡੁਪਲੀਕੇਟ ਵੋਟਰ ਪਹਿਚਾਣ ਪੱਤਰ ਨੂੰ ਖਤਮ ਕਰਨ ਲਈ ਇੱਕ ਵਿਸ਼ੇਸ਼ ਵੋਟਰ ਫੋਟਸ ਪਹਿਚਾਣ ਪੱਤਰ ਬਨਾਉਣ ਦੀ ਸ਼ੁਰੂਆਤ ਕੀਤੀ ਹੈ ਜਿਸ ਨੂੰ ਤਿੰਨ ਮਹੀਨਿਆਂ ਵਿਚ ਪੂਰਾ ਕੀਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਗਲਤੀ ਰਹਿਤ ਵੋਟਰ ਲਿਸਟ ਤਿਆਰ ਕਰਨ ਵਿਚ ਸਿਆਸੀ ਪਾਰਟੀਆਂ ਦੇ ਬੂਥ ਲੇਵਲ ਏਜੰਟ ਦੀ ਅਹਿਮ ਭੁਕਿਮਾ ਹੁੰਦੀ ਹੈ। ਬੂਥ ਲੇਵਲ ਅਧਿਕਾਰੀ ਨੂੰ ਵੋਟਰ ਬਾਰੇ ਸਟੀਕ ਜਾਣਕਾਰੀ ਉਪਲਬਧ ਕਰਾਉਂਦਾ ਹੈ। ਸੋਧ ਵੋਟਰ ਲਿਸਟ ਤਿਆਰ ਕਰਨ ਦੀ ਇੱਕ ਲਗਾਤਾਰ ਪ੍ਰਕ੍ਰਿਆ ਮੁੱਖ ਚੋਣ ਅਧਿਕਾਰੀ ਵੱਲੋਂ ਕੀਤੀ ਜਾਂਦੀ ਹੈ। ਸਿਆਸੀ ਪਾਰਟੀਆਂ ਦੀ ਚੋਣ ਪ੍ਰਕ੍ਰਿਆ ਵਿਚ ਭਾਗੀਦਾਰੀ ਯਕੀਨੀ ਕਰਨ ਦੀ ਪ੍ਰਕ੍ਰਿਆ ਨੂੰ ਅਖਿਲ ਭਾਰਤੀ ਪੱਧਰ ‘ਤੇ ਮੁੱਖ ਚੋਣ ਅਧਿਕਾਰੀਆਂ ਨੂੰ ਪੂਰਾ ਕਰਨਾ ਹੈ। ਭਾਰਤ ਚੋਣ ਕਮਿਸ਼ਨ ਨੇ ਵੀ ਸਿਆਸੀ ਪਾਰਟੀਆਂ ਤੋਂ 30 ਅਪ੍ਰੈਲ, 2025 ਤੱਕ ਸੁਝਾਅ ਮੰਗੇ ਹਨ। ਇਸ ਤੋਂ ਇਲਾਵਾ, ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀ ਕਮਿਸ਼ਨ ਤੋਂ ਨਵੀਂ ਦਿੱਲੀ ਨਿਜੀ ਰੂਪ ਨਾਲ ਮਿਲਣ ਲਈ ਵੀ ਸਮਾਂ ਮੰਗ ਸਕਦੇ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।