ਨਵੀਂ ਦਿੱਲੀ 03 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਵਿੱਤੀ ਸਮਾਵੇਸ਼ (Financial Inclusion) ਨੂੰ ਉਤਸ਼ਾਹਿਤ ਕਰਨ ‘ਚ ਹੁਣ ਸਿਰਫ਼ ਲੋਨ ਦੀ ਉਪਲਬਧਤਾ ਹੀ ਨਹੀਂ, ਸਗੋਂ ਖਪਤਕਾਰਾਂ ਲਈ ਇਸ ਨੂੰ ਆਸਾਨੀ ਨਾਲ ਲੱਭਣ, ਹਾਸਲ ਕਰਨ ਤੇ ਵਾਪਸ ਮੋੜਨ ਦੀ ਸਹੂਲਤ ਵੀ ਅਹਿਮ ਭੂਮਿਕਾ ਨਿਭਾ ਰਹੀ ਹੈ। Fibe ਨੇ ਤਕਨੀਕ ਆਧਾਰਤ ਲੋਨ ਪਲੇਟਫਾਰਮ ਤਿਆਰ ਕੀਤਾ ਹੈ ਜਿਸ ‘ਚ ਪਰਸਨਲ ਲੋਨ ਤੇ ਖ਼ਾਸ ਮਕਸਦ ਲਈ ਦਿੱਤੀ ਜਾਣ ਵਾਲੀ ਫਾਈਨਾਂਸਿੰਗ ਨੂੰ ਇਕੱਠੇ ਜੋੜਿਆ ਗਿਆ ਹੈ। ਇਸ ਨਾਲ ਕੰਪਨੀ ਨਿੱਜੀ ਖ਼ਰਚਿਆਂ ਦੇ ਨਾਲ-ਨਾਲ ਖ਼ਾਸ ਉਤਪਾਦਾਂ ਅਤੇ ਸੇਵਾਵਾਂ ਨਾਲ ਜੁੜੀਆਂ ਵਿੱਤੀ ਲੋੜਾਂ ਪੂਰੀਆਂ ਕਰਨ ‘ਚ ਵੀ ਮਦਦ ਕਰਦੀ ਹੈ।

Fibe ਦੇ ਲੋਨ ਕਾਰੋਬਾਰ ਦਾ ਵੱਡਾ ਹਿੱਸਾ ਇਸ ਦਾ ਪਰਸਨਲ ਲੋਨ ਹੈ। ਇਸ ਦੇ ਤਹਿਤ ਡਿਜੀਟਲ ਮਾਧਿਅਮਾਂ ਰਾਹੀਂ ਨਿੱਜੀ ਲੋੜਾਂ ਲਈ ਬਿਨਾਂ ਕਿਸੇ ਜਾਇਦਾਦ ਨੂੰ ਗਿਰਵੀ ਰੱਖੇ ਕਰਜ਼ਾ ਦਿੱਤਾ ਜਾਂਦਾ ਹੈ। ਲੋਨ ਲੈਣ ਦੀ ਯੋਗਤਾ, ਰਕਮ, ਮਿਆਦ ਅਤੇ ਵਿਆਜ ਦਰ ਦਾ ਨਿਰਧਾਰਨ ਕੰਪਨੀ ਦੇ ਅੰਦਰੂਨੀ ਕ੍ਰੈਡਿਟ ਮੁਲਾਂਕਣ ਸਕੋਰਕਾਰਡ, ਲੋਨ ਮਨਜ਼ੂਰੀ ਦੀਆਂ ਪ੍ਰਕਿਰਿਆਵਾਂ ਅਤੇ ਕਰਜ਼ਾ ਲੈਣ ਵਾਲੇ ਵਿਅਕਤੀ ਨਾਲ ਜੁੜੀ ਜਾਣਕਾਰੀ ਦੇ ਆਧਾਰ ‘ਤੇ ਕੀਤਾ ਜਾਂਦਾ ਹੈ।

14.7 ਲੱਖ ਲੋਕਾਂ ਨੂੰ ਮਿਲਿਆ ਪਰਸਨਲ ਲੋਨ

31 ਮਾਰਚ 2026 ਤੱਕ Fibe ਦੇ ਪਰਸਨਲ ਲੋਨ ਗਾਹਕਾਂ ਦੀ ਔਸਤ ਉਮਰ 30 ਸਾਲ ਅਤੇ ਔਸਤ ਮਹੀਨਾਵਾਰ ਆਮਦਨ 39,434.52 ਰੁਪਏ ਸੀ। ਹਰ ਲੋਨ ਦੀ ਔਸਤ ਰਕਮ 86,547.12 ਰੁਪਏ ਰਹੀ। ਕਰਜ਼ਾ ਚੁਕਾਉਣ ਦੀ ਵੱਧ ਤੋਂ ਵੱਧ ਮਿਆਦ 36 ਮਹੀਨੇ ਸੀ, ਜਦਕਿ ਔਸਤ ਮਿਆਦ 16 ਮਹੀਨੇ ਰਹੀ। ਕੰਪਨੀ ਦੀਆਂ ਸੇਵਾਵਾਂ ਭਾਰਤ ਦੇ 416 ਸ਼ਹਿਰਾਂ ਦੇ 6,981 ਪਿਨ ਕੋਡਾਂ ‘ਚ ਉਪਲਬਧ ਸਨ।

ਤਕਨੀਕ ਆਧਾਰਿਤ ਵੰਡ ਪ੍ਰਣਾਲੀ ਦੇ ਵਿਸਥਾਰ ਨਾਲ ਕੰਪਨੀ ਦਾ ਪਰਸਨਲ ਲੋਨ ਕਾਰੋਬਾਰ ਵੀ ਵਧਿਆ ਹੈ। ਵਿੱਤੀ ਸਾਲ 2026 ‘ਚ Fibe ਨੇ 12,702.24 ਕਰੋੜ ਰੁਪਏ ਦੇ 14.7 ਲੱਖ ਪਰਸਨਲ ਲੋਨ ਵੰਡੇ। ਇਨ੍ਹਾਂ ‘ਚੋਂ 5.20 ਲੱਖ ਲੋਨ ਨਵੇਂ ਗਾਹਕਾਂ ਨੂੰ ਅਤੇ 9.48 ਲੱਖ ਮੌਜੂਦਾ ਗਾਹਕਾਂ ਨੂੰ ਦਿੱਤੇ ਗਏ।

31 ਮਾਰਚ 2026 ਤਕ ਪਰਸਨਲ ਲੋਨ ਦੇ ਤਹਿਤ ਪ੍ਰਬੰਧਨ ਅਧੀਨ ਸੰਪਤੀਆਂ (AUM) 6,656.76 ਕਰੋੜ ਰੁਪਏ ਰਹੀਆਂ, ਜਦਕਿ ਵਿੱਤੀ ਸਾਲ 2024 ‘ਚ ਇਹ ਅੰਕੜਾ 3,483.03 ਕਰੋੜ ਰੁਪਏ ਸੀ। ਇਸੇ ਸਮੇਂ ਦੌਰਾਨ ਪ੍ਰਤੀ ਲੋਨ ਔਸਤ ਰਕਮ 53,059 ਰੁਪਏ ਤੋਂ ਵਧ ਕੇ 86,547 ਰੁਪਏ ਹੋ ਗਈ, ਜਦਕਿ ਔਸਤ ਕਰਜ਼ਾ ਮਿਆਦ 11 ਮਹੀਨਿਆਂ ਤੋਂ ਵਧ ਕੇ 16 ਮਹੀਨੇ ਹੋ ਗਈ।

ਪਾਰਟਨਰ ਨੈੱਟਵਰਕ ਵਧਾਉਣ ‘ਚ ਮਿਲੀ ਮਦਦ

ਕੰਪਨੀ ਪਰਸਨਲ ਲੋਨ ਦੇ ਨਾਲ-ਨਾਲ Fibe Purpose Driven Financing ਦਾ ਵੀ ਵਿਸਥਾਰ ਕਰ ਰਹੀ ਹੈ। ਇਸ ਦੇ ਤਹਿਤ ਖਪਤਕਾਰ ਨੂੰ ਕਿਸੇ ਖ਼ਾਸ ਲੋੜ ਦੇ ਸਾਹਮਣੇ ਆਉਣ ‘ਤੇ ਹੀ ਲੋਨ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ‘ਚ ਸਿੱਖਿਆ, ਸਿਹਤ ਸੇਵਾਵਾਂ, ਬੀਮਾ ਪ੍ਰੀਮੀਅਮ, ਯਾਤਰਾ, ਘਰਾਂ ਦੀਆਂ ਛੱਤਾਂ ‘ਤੇ ਸੋਲਰ ਊਰਜਾ ਪ੍ਰਣਾਲੀ ਲਗਾਉਣ ਅਤੇ ਈ-ਕਾਮਰਸ ਵਰਗੀਆਂ ਸ਼੍ਰੇਣੀਆਂ ਸ਼ਾਮਲ ਹਨ।

ਇਹ ਲੋਨ ਕੰਪਨੀ ਦੇ ਕਾਰੋਬਾਰੀ ਭਾਈਵਾਲਾਂ ਤੇ ਡਿਜੀਟਲ ਪਲੇਟਫਾਰਮਾਂ ਰਾਹੀਂ ਖਰੀਦਦਾਰੀ ਸਮੇਂ ਉਪਲਬਧ ਕਰਵਾਏ ਜਾਂਦੇ ਹਨ। ਇਸ ਨਾਲ ਗਾਹਕਾਂ ਨੂੰ ਵੱਖਰੇ ਤੌਰ ‘ਤੇ ਕਰਜ਼ਾ ਲੱਭਣ ਦੀ ਲੋੜ ਨਹੀਂ ਪੈਂਦੀ ਅਤੇ ਫਾਈਨਾਂਸਿੰਗ ਉਨ੍ਹਾਂ ਦੀ ਮੌਜੂਦਾ ਖਰੀਦਦਾਰੀ ਪ੍ਰਕਿਰਿਆ ਦਾ ਹਿੱਸਾ ਬਣ ਜਾਂਦੀ ਹੈ।

ਇਸ ਮਾਡਲ ਨੂੰ ਕੰਪਨੀ ਦੇ ਕਾਰੋਬਾਰੀ ਭਾਈਵਾਲਾਂ ਦੇ ਨੈੱਟਵਰਕ ਦੇ ਵਿਸਥਾਰ ਨਾਲ ਵੀ ਮਦਦ ਮਿਲੀ ਹੈ। 31 ਮਾਰਚ 2026 ਤੱਕ Fibe ਕੋਲ 10,387 ਤੋਂ ਵੱਧ ਕਾਰੋਬਾਰੀ ਭਾਈਵਾਲਾਂ ਦੇ ਸੰਪਰਕ ਕੇਂਦਰ ਸਨ, ਜਦਕਿ ਵਿੱਤੀ ਸਾਲ 2024 ‘ਚ ਇਨ੍ਹਾਂ ਦੀ ਗਿਣਤੀ 3,294 ਸੀ। ਇਸ ਨੈੱਟਵਰਕ ‘ਚ ਯੂਨੀਵਰਸਿਟੀਆਂ, ਸਕਿੱਲ ਡਿਵੈਲਪਮੈਂਟ ਪਲੇਟਫਾਰਮ, ਬੀਮਾ ਕੰਪਨੀਆਂ, ਦੇਸ਼ ਭਰ ਦੇ ਹਸਪਤਾਲਾਂ ਦੀਆਂ ਚੇਨਾਂ, ਵੈਲਨੈੱਸ ਸੈਂਟਰ ਅਤੇ ਵਿਸ਼ੇਸ਼ ਸੇਵਾਵਾਂ ਦੇਣ ਵਾਲੀਆਂ ਕੰਪਨੀਆਂ ਸ਼ਾਮਲ ਹਨ।

ਵੈੱਬਸਾਈਟ ਤੇ ਐਪ ਰਾਹੀਂ ਮਿਲੇਗੀ ਫਾਈਨਾਂਸਿੰਗ ਦੀ ਸਹੂਲਤ

Purpose Driven Financing ਹੁਣ Fibe ਦੇ ਕੁੱਲ ਲੋਨ ਕਾਰੋਬਾਰ ਦਾ ਇਕ ਮਹੱਤਵਪੂਰਨ ਹਿੱਸਾ ਬਣ ਗਿਆ ਹੈ। ਇਸ ਸ਼੍ਰੇਣੀ ਦੀਆਂ ਪ੍ਰਬੰਧਨ ਅਧੀਨ ਅਸਾਸੇ (Assets Under Management) ਵਿੱਤੀ ਸਾਲ 2024 ਦੇ 581.13 ਕਰੋੜ ਰੁਪਏ ਤੋਂ ਵਧ ਕੇ 31 ਮਾਰਚ 2026 ਤੱਕ 1,945.98 ਕਰੋੜ ਰੁਪਏ ਹੋ ਗਈਆਂ। ਇਸ ਦੌਰਾਨ ਇਸ ‘ਚ 83 ਫ਼ੀਸਦੀ ਦੀ ਚੱਕਰਵਰਧੀ ਸਾਲਾਨਾ ਵਿਕਾਸ ਦਰ (CAGR) ਦਰਜ ਕੀਤੀ ਗਈ।

ਵਿੱਤੀ ਸਾਲ 2026 ‘ਚ ਇਹ ਕੰਪਨੀ ਦੀਆਂ ਕੁੱਲ ਪ੍ਰਬੰਧਨ ਅਧੀਨ ਸੰਪਤੀਆਂ ਦਾ 22.62 ਫ਼ੀਸਦੀ ਰਿਹਾ। ਇਸੇ ਸਾਲ ਖ਼ਾਸ ਖਪਤਕਾਰ ਲੋੜਾਂ ਨਾਲ ਜੁੜੀ ਫਾਈਨਾਂਸਿੰਗ ਰਾਹੀਂ ਕੰਪਨੀ ਨੂੰ ਮਿਲੇ ਨਵੇਂ ਗਾਹਕਾਂ ਦੀ ਹਿੱਸੇਦਾਰੀ ਲਗਭਗ 47.49 ਫ਼ੀਸਦੀ ਰਹੀ, ਜਦਕਿ ਵਿੱਤੀ ਸਾਲ 2024 ‘ਚ ਇਹ 24.01 ਫ਼ੀਸਦੀ ਸੀ।

ਕੰਪਨੀ ਦੀਆਂ ਦੋਵਾਂ ਲੋਨ ਸੇਵਾਵਾਂ ‘ਚ ਤਕਨੀਕ ਦੀ ਅਹਿਮ ਭੂਮਿਕਾ ਹੈ। ਗਾਹਕਾਂ ਨੂੰ ਜੋੜਨ, ਕ੍ਰੈਡਿਟ ਮੁਲਾਂਕਣ, ਲੋਨ ਦੀ ਮਨਜ਼ੂਰੀ, ਸੇਵਾਵਾਂ ਮੁਹੱਈਆ ਕਰਵਾਉਣ ਅਤੇ ਕਰਜ਼ੇ ਦੀ ਵਸੂਲੀ ਤੱਕ ਦੀਆਂ ਪ੍ਰਕਿਰਿਆਵਾਂ ‘ਚ ਡਿਜੀਟਲ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ।

ਵਿੱਤੀ ਸਾਲ 2026 ‘ਚ Fibe ਦੇ ਡਿਜੀਟਲ ਨੈੱਟਵਰਕ ‘ਤੇ 1.57 ਕਰੋੜ ਬਿਨੈਕਾਰਾਂ ਦੀ ਪ੍ਰਕਿਰਿਆ ਪੂਰੀ ਕੀਤੀ ਗਈ, ਜਿਨ੍ਹਾਂ ‘ਚੋਂ 20.2 ਲੱਖ ਬਿਨੈਕਾਰਾਂ ਨੂੰ ਕ੍ਰੈਡਿਟ ਮੁਲਾਂਕਣ ਪ੍ਰਕਿਰਿਆ ਤਹਿਤ ਮਨਜ਼ੂਰੀ ਮਿਲੀ। 31 ਮਾਰਚ 2026 ਤੱਕ ਕੰਪਨੀ ਦੀ ਲੋਨ ਮਨਜ਼ੂਰੀ ਪ੍ਰਣਾਲੀ ‘ਚ 27,500 ਤੋਂ ਵੱਧ ਮਾਪਦੰਡਾਂ ਦੀ ਵਰਤੋਂ ਕੀਤੀ ਜਾ ਰਹੀ ਸੀ। ਉੱਥੇ ਹੀ, 95 ਫ਼ੀਸਦੀ ਲੋਨ ਦੀ ਪ੍ਰਕਿਰਿਆ ਆਟੋਮੇਸ਼ਨ ਫ਼ੈਸਲਾ ਪ੍ਰਣਾਲੀ ਰਾਹੀਂ ਪੂਰੀ ਕੀਤੀ ਗਈ।

ਗਾਹਕ ਕੰਪਨੀ ਦੀ ਵੈੱਬਸਾਈਟ ਅਤੇ ਮੋਬਾਈਲ ਐਪ ਤੋਂ ਇਲਾਵਾ ਵੰਡ ਭਾਈਵਾਲਾਂ ਅਤੇ ਹੋਰ ਡਿਜੀਟਲ ਮਾਧਿਅਮਾਂ ਰਾਹੀਂ ਵੀ ਫਾਈਨਾਂਸਿੰਗ ਹਾਸਲ ਕਰ ਸਕਦੇ ਹਨ।

ਪਰਸਨਲ ਅਤੇ Purpose Driven Financing ‘ਚ ਕੀ ਹੈ ਅੰਤਰ?

ਪਰਸਨਲ ਲੋਨ ਅਤੇ Purpose Driven Financing ਰਾਹੀਂ Fibe ਖਪਤਕਾਰਾਂ ਦੀਆਂ ਵੱਖ-ਵੱਖ ਵਿੱਤੀ ਲੋੜਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਿੱਥੇ ਪਰਸਨਲ ਲੋਨ ਨਿੱਜੀ ਖ਼ਰਚਿਆਂ ਲਈ ਬਿਨਾਂ ਕਿਸੇ ਜਾਇਦਾਦ ਨੂੰ ਗਿਰਵੀ ਰੱਖੇ ਕਰਜ਼ਾ ਮੁਹੱਈਆ ਕਰਵਾਉਂਦਾ ਹੈ, ਉੱਥੇ ਹੀ Purpose Driven Financing ਨੂੰ ਖ਼ਾਸ ਉਤਪਾਦਾਂ ਅਤੇ ਸੇਵਾਵਾਂ ਨਾਲ ਜੁੜੀ ਖਰੀਦਦਾਰੀ ਨਾਲ ਜੋੜਿਆ ਗਿਆ ਹੈ।

ਡਿਜੀਟਲ ਵੰਡ, ਸਵੈਚਾਲਿਤ ਕ੍ਰੈਡਿਟ ਮੁਲਾਂਕਣ, ਆਰਟੀਫਿਸ਼ੀਅਲ ਇੰਟੈਲੀਜੈਂਸ (AI) ਅਤੇ ਮਸ਼ੀਨ ਲਰਨਿੰਗ (ML) ਆਧਾਰਿਤ ਲੋਨ ਮੁਲਾਂਕਣ ਦੇ ਨਾਲ-ਨਾਲ ਕਾਰੋਬਾਰੀ ਭਾਈਵਾਲਾਂ ਦੇ ਵਧਦੇ ਨੈੱਟਵਰਕ ਦੀ ਮਦਦ ਨਾਲ ਕੰਪਨੀ ਵੱਧ ਤੋਂ ਵੱਧ ਖਪਤਕਾਰਾਂ ਤੱਕ ਰਸਮੀ ਕਰਜ਼ੇ ਦੀ ਪਹੁੰਚ ਆਸਾਨ ਬਣਾਉਣ ਦਾ ਟੀਚਾ ਲੈ ਕੇ ਚੱਲ ਰਹੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।