ਰੂਪਨਗਰ, 15 ਮਾਰਚ (ਪੰਜਾਬੀ ਖ਼ਬਰਨਾਮਾ): ਕ੍ਰਿਸ਼ੀ ਵਿਗਿਆਨ ਕੇਂਦਰ ਰੂਪਨਗਰ ਵਿਖੇ ਇਫਕੋ ਨੈਨੋ ਖਾਦ ਦੀ ਵਰਤੋਂ ਅਤੇ ਮਹੱਤਤਾ ਬਾਰੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ 76 ਪ੍ਰਤੀਯੋਗੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਤਹਿਸੀਲਦਾਰ, ਰੂਪਨਗਰ ਸ. ਕੁਲਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪ੍ਰੋਗਰਾਮ ਦੀ ਪ੍ਰਧਾਨਗੀ ਸ. ਹਰਮੇਲ ਸਿੰਘ ਸਿੱਧੂ, ਸਟੇਟ ਮਾਰਕੀਟਿੰਗ ਮੈਨੇਜਰ, ਇਫਕੋ, ਪੰਜਾਬ ਵਲੋਂ ਕੀਤੀ ਗਈ।ਇਸ ਦੌਰਾਨ ਨਿਪੁੰਨ ਪਾਇਲਟ ਔਰਤਾਂ ਗੁਰਦੀਪ ਕੌਰ ਪਿੰਡ ਗੰਭੀਰਪੁਰ ਅੱਪਰ ਸ਼੍ਰੀ ਅਨੰਦਪੁਰ ਸਾਹਿਬ ਅਤੇ ਡਾ. ਸਰਬਜੀਤ ਕੌਰ ਨੂਰਪੁਰ ਬੇਦੀ ਨੂੰ ਡਰੋਨ ਅਤੇ ਇਲੈਕਟ੍ਰੀਕਲ ਵਾਹਨ ਵੰਡੇ।ਸ. ਹਰਮੇਲ ਸਿੰਘ ਸਿੱਧੂ ਨੇ ਇਫਕੋ ਨੈਨੋ ਖਾਦ ਦੀ ਵਰਤੋਂ ਦੀ ਵਿਧੀ ਅਤੇ ਮਹੱਤਤਾ ਅਤੇ ਪ੍ਰਧਾਨ ਮੰਤਰੀ ਪ੍ਰਣਾਮ ਯੋਜਨਾ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ।  ਉਨ੍ਹਾਂ ਉੱਦਮੀਆਂ ਨੂੰ ਡਰੋਨ ਅਤੇ ਈਵੀ ਪ੍ਰਦਾਨ ਕਰਨ ਦੀ ਇਫਕੋ ਦੀ ਪਹਿਲਕਦਮੀ ਬਾਰੇ ਵੀ ਦੱਸਿਆ।ਸ. ਕੁਲਦੀਪ ਸਿੰਘ ਤਹਿਸੀਲਦਾਰ ਨੇ ਔਰਤਾਂ ਦੇ ਸਸ਼ਕਤੀਕਰਨ ਲਈ ਨੈਨੋ ਖਾਦ ਅਤੇ ਡਰੋਨ ਵੰਡ ਬਾਰੇ ਇਫਕੋ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਆਧੁਨਿਕ ਤਕਨੀਕੀ ਸਹੂਲਤਾਂ ਦੀ ਮੱਦਦ ਨਾਲ ਔਰਤਾਂ ਵੀ ਖੇਤੀਬਾੜੀ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਦੀਆਂ ਹਨ।ਖੇਤੀਬਾੜੀ ਅਫਸਰ ਡਾ. ਪੰਕਜ ਕੁਮਾਰ ਨੇ ਸਬਸਿਡੀ ਅਤੇ ਵਾਤਾਵਰਣ ਪ੍ਰਦੂਸ਼ਣ ਨੂੰ ਬਚਾਉਣ ਲਈ ਨੈਨੋ ਖਾਦਾਂ ਨੂੰ ਉਤਸ਼ਾਹਿਤ ਕਰਨ ਅਤੇ ਦਾਣੇਦਾਰ ਖਾਦਾਂ ਦੀ ਖਪਤ ਨੂੰ ਘਟਾਉਣ ਲਈ ਸਰਕਾਰ ਦੀ ਪਹਿਲਕਦਮੀ ਅਤੇ ਨਵੇਂ ਨੈਨੋ ਖਾਦਾਂ ਬਾਰੇ ਚਾਨਣਾ ਪਾਇਆ।ਇਸ ਸਮਾਗਮ ਵਿੱਚ ਸਹਾਇਕ ਡਾ. ਰਜਿਸਟਰਾਰ ਸਹਿਕਾਰੀ ਸਭਾਵਾਂ ਰੂਪਨਗਰ ਸ. ਕਮਲਜੀਤ ਸਿੰਘ ਮਾਂਗਟ, ਡਾ.ਭਾਰਤ ਭੂਸਨ ਐਚ.ਡੀ.ਓ ਸ੍ਰੀ ਅਨੰਦਪੁਰ ਸਾਹਿਬ, ਡਾ. ਯੁਵਰਾਜ ਐਚ.ਡੀ.ਓ ਨੂਰਪੁਰ ਬੇਦੀ, ਡਾ. ਸੰਜੀਵ ਆਹੂਜਾ ਐਸੋ. ਪ੍ਰੋਫ਼ੈਸਰ ਬਾਗਬਾਨੀ, ਕੇ.ਵੀ.ਕੇ ਰੂਪਨਗਰ, ਡਾ: ਪ੍ਰਿੰਸੀ ਵਿਗਿਆਨੀ ਕੇ.ਵੀ.ਕੇ ਰੂਪਨਗਰ, ਸ੍ਰੀ. ਗਿਰਿਜਾ ਸ਼ੰਕਰ ਡੀ.ਡੀ.ਐਫ. ਰੂਪਨਗਰ, ਸ਼੍ਰੀ. ਪਾਰਸ ਸਿੰਘ, ਡਾਇਰੈਕਟਰ ਜੀ.ਟੀ.ਭਾਰਤ, ਸ੍ਰੀ. ਯੋਗੇਸ਼ ਸ਼ਰਮਾ ਸੀਨੀਅਰ ਮੈਨੇਜਰ ਜੀ.ਟੀ.ਭਾਰਤ ਐੱਫ.ਡੀ., ਸ਼੍ਰੀ ਆਨੰਦਪੁਰ ਸਾਹਿਬ ਮਨੋਜ ਕੁਮਾਰ ਅਤੇ ਐੱਫ.ਡੀ. ਚਮਕੌਰ ਸਾਹਿਬ ਰਵਿੰਦਰ ਕੁਮਾਰ ਹਾਜ਼ਰ ਸਨ। 

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।