ਰੂਪਨਗਰ, 28 ਫਰਵਰੀ (ਪੰਜਾਬੀ ਖਬਰਨਾਮਾ): ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਚੇਅਰਮੈਨ ਸਰ ਸੀ.ਵੀ.ਰਮਨ ਸਾਇੰਸ ਸੁਸਾਇਟੀ ਡਾ. ਦਲਵਿੰਦਰ ਸਿੰਘ ਦੀ ਅਗਵਾਈ ਅਧੀਨ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਰਜਿਸਟਰਾਰ, ਲੈਮਰਿਨ ਟੈੱਕ ਯੂਨੀਵਰਸਿਟੀ ਰੈਲ ਮਾਜਰਾ ਪ੍ਰੋ. ਬੀ.ਐੱਸ. ਸਤਿਆਲ ਨੇ ਸ਼ਿਰਕਤ ਕੀਤੀ।
ਪ੍ਰੋ. ਬੀ.ਐੱਸ. ਸਤਿਆਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਰਾਸ਼ਟਰੀ ਵਿਗਿਆਨ ਦਿਵਸ ਦੇ ਇਤਿਹਾਸ ਅਤੇ ਮਹੱਤਤਾ ਤੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਵਿਗਿਆਨ ਦੀ ਸਹਾਇਤਾ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਰਾਸ਼ਟਰੀ ਵਿਗਿਆਨ ਦਿਵਸ ਦੇ ਥੀਮ ‘ਵਿਕਸਿਤ ਭਾਰਤ ਲਈ ਸਵਦੇਸੀ ਤਕਨਾਲੋਜੀ’ ਤੇ ਚਾਨਣਾਂ ਪਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਰਤਮਾਨ ਵਿਗਿਆਨਕ ਪ੍ਰਾਪਤੀਆਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਨਾਲ-ਨਾਲ ਖੁਦ ਵਿਗਿਆਨਕ ਪ੍ਰਯੋਗ ਕਰਨ ਲਈ ਵੀ ਪ੍ਰੇਰਿਤ ਕੀਤਾ।
ਡਾ. ਦਲਵਿੰਦਰ ਸਿੰਘ ਨੇ ਰਾਸ਼ਟਰੀ ਵਿਗਿਆਨ ਦਿਵਸ ਮੌਕੇ ਕਰਵਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਤੇ ਚਾਨਣਾਂ ਪਾਇਆ ਅਤੇ ਜੀ ਆਇਆਂ ਕਿਹਾ।
ਪ੍ਰੋ. ਅਜੇ ਕੁਮਾਰ ਨੇ ਦੱਸਿਆ ਕਿ ਇਸ ਮੌਕੇ ਵਿਗਿਆਨ ਨਾਲ ਸਬੰਧਤ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਮਾਡਲ ਮੇਕਿੰਗ ਮੁਕਾਬਲੇ ਵਿੱਚ ਨੇ ਅਭੈ ਬੈਂਸ ਤੇ ਅਭਿਸ਼ੇਕ ਪਹਿਲਾ, ਦਿਲਪ੍ਰੀਤ ਕੌਰ ਨੇ ਦੂਜਾ, ਰਾਧਾ ਰਾਣੀ ਤੇ ਅਵਨੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕੁਇਜ਼ ਵਿੱਚ ਰਾਹੁਲ ਕੁਮਾਰ, ਪ੍ਰਾਚੀ ਭੱਲਾ, ਨਵਨੀਤ ਕੌਰ, ਆਦਿਤਯਾ ਗੁਪਤਾ ਦੀ ਟੀਮ ਨੇ ਪਹਿਲਾ ਅਤੇ ਮੁਸਕਾਨ, ਜਸਪ੍ਰੀਤ, ਰੋਹਿਤ ਰਾਣਾ, ਸੰਗੀਤਾ ਰਾਣੀ ਦੀ ਟੀਮ ਨੇ ਦੂਜਾ ਅਤੇ ਆਯੂਸ਼ੀ, ਸੀਮਾ, ਪੁਸ਼ਪਾ, ਰਸ਼ਮੀਤ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੀ.ਪੀ.ਟੀ ਵਿੱਚ ਰਾਹੁਲ ਕੁਮਾਰ ਨੇ ਪਹਿਲਾ, ਮਨਪ੍ਰੀਤ ਕੌਰ ਨੇ ਦੂਜਾ, ਸਿਮਰਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੋਸਟਰ ਮੇਕਿੰਗ ਵਿੱਚ ਜਸਪਾਲ ਸਿੰਘ ਨੇ ਪਹਿਲਾ, ਮਹਿਕ ਸੂਦ ਨੇ ਦੂਜਾ, ਰਿਤਿਕਾ ਸੰਦਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬੇਸਟ ਆਉਟ ਆੱਫ ਵੈਸਟ ਵਿੱਚ ਸਾਹਿਲ ਸੈਣੀ ਤੇ ਜਸਪਾਲ ਸਿੰਘ ਨੇ ਪਹਿਲਾ, ਆਰਤੀ ਤੇ ਨੇਹਾ ਨੇ ਦੂਜਾ, ਮੁਸਕਾਨ ਕੁਮਾਰੀ ਤੇ ਪ੍ਰਿਯੰਕਾ ਕੁਮਾਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੇਪਰ ਰੀਡਿੰਗ ਵਿੱਚ ਰੀਤਿਕਾ ਨੇ ਪਹਿਲਾ, ਰਾਹੁਲ ਕੁਮਾਰੀ ਨੇ ਦੂਜਾ, ਨਵਨੀਤ ਕੌਰ ਨੇ ਤੀਜਾ ਅਤੇ ਸਟਾਰਟਅਪ ਪ੍ਰੋਪੋਜਲ ਮੁਕਾਬਲੇ ਵਿੱਚ ਆਦਰਸ਼ ਕੁਮਾਰ ਤੇ ਦਮਨਜੋਤ ਕੌਰ ਨੇ ਪਹਿਲਾ, ਗੁਰਮਨਪ੍ਰੀਤ ਸਿੰਘ ਤੇ ਅਮਰੀਕ ਸਿੰਘ ਤੇ ਸੁਖਮਨਪ੍ਰੀਤ ਸਿੰਘ ਨੇ ਦੂਜਾ ਅਤੇ ਰਜਨੀ, ਵੀਨਾ ਤੇ ਵੰਸ਼ਿਕਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।
ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਪ੍ਰੋ. ਦੀਪੇਂਦਰ ਸਿੰਘ, ਪ੍ਰੋ. ਰਾਜਬੀਰ ਕੌਰ, ਪ੍ਰੋ. ਜਗਜੀਤ ਸਿੰਘ, ਪ੍ਰੋ. ਪੂਜਾ ਵਰਮਾ, ਪ੍ਰੋ. ਕੁਲਵਿੰਦਰ ਕੌਰ, ਪ੍ਰੋ. ਬੁਸ਼ਰਾ ਖਾਨਮ, ਪ੍ਰੋ. ਕਿਰਤੀ ਭਾਗੀਰਥ, ਪ੍ਰੋ. ਸੁਰਿੰਦਰ ਸਿੰਘ ਨੇ ਅਹਿਮ ਸਹਿਯੋਗ ਦਿੱਤਾ। ਮੰਚ ਸੰਚਾਲਨ ਪ੍ਰੋ. ਗੁਰਪ੍ਰੀਤ ਕੌਰ ਅਤੇ ਪ੍ਰੋ. ਮਨਦੀਪ ਕੌਰ ਨੇ ਕੀਤਾ।
ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ, ਕੌਂਸਲ ਮੈਂਬਰ ਡਾ. ਸੁਖਜਿੰਦਰ ਕੌਰ, ਪ੍ਰੋ. ਹਰਜੀਤ ਸਿੰਘ, ਪ੍ਰੋ. ਮੀਨਾ ਕੁਮਾਰੀ, ਡਾ. ਨਿਰਮਲ ਬਰਾੜ, ਡਾ. ਜਤਿੰਦਰ ਕੁਮਾਰ, ਪ੍ਰੋ. ਸ਼ਮਿੰਦਰ ਕੌਰ, ਪ੍ਰੋ. ਅਰਵਿੰਦਰ ਕੌਰ, ਡਾ. ਅਨੂ ਸ਼ਰਮਾ, ਪ੍ਰੋ. ਕੁਲਦੀਪ ਕੌਰ, ਪ੍ਰੋ. ਡਿੰਪਲ ਧੀਰ, ਡਾ. ਹਰਪ੍ਰੀਤ ਕੌਰ, ਪ੍ਰੋ. ਲਵਲੀਨ ਵਰਮਾਂ, ਡਾ. ਨੀਰੂ ਚੋਪੜਾ ਤੋਂ ਇਲਾਵਾ ਸਾਬਕਾ ਐਸ.ਐੱਲ.ਏ ਸ਼੍ਰੀ ਸੋਹਨ ਲਾਲ ਵਰਮਾ ਵੀ ਹਾਜ਼ਰ ਸਨ।