(ਪੰਜਾਬੀ ਖ਼ਬਰਨਾਮਾ):ਗਰਮੀ ਦੇ ਮੌਸਮ ਵਿਚ ਕਈ ਤਰ੍ਹਾਂ ਦੇ ਜੂਸ ਪੀਤੇ ਜਾਂਦੇ ਹਨ। ਇਹ ਸਾਡੇ ਸਰੀਰ ਨੂੰ ਹਾਈਡ੍ਰੇਟ ਰੱਖਦੇ ਹਨ ਅਤੇ ਠੰਡਕ ਪ੍ਰਦਾਨ ਕਰਦੇ ਹਨ। ਗਰਮੀਆਂ ਵਿਚ ਗੰਨੇ ਦਾ ਰਸ ਪ੍ਰਮੁੱਖ ਤੌਰ ‘ਤੇ ਪੀਤਾ ਜਾਂਦਾ ਹੈ। ਗੰਨੇ ਦੇ ਰਸ ਨੂੰ ਗਰਮੀਆਂ ਦੇ ਲਈ ਵਰਦਾਨ ਮੰਨਿਆ ਗਿਆ ਹੈ। ਗੰਨੇ ਦੇ ਵਿਚ ਔਸ਼ਧੀ ਗੁਣ ਪਾਏ ਜਾਂਦੇ ਹਨ। ਗੰਨੇ ਦੇ ਰਸ ਦਾ ਸੇਵਨ ਕਰਨ ਨਾਲ ਅਸੀਂ ਕਈ ਬਿਮਾਰੀਆਂ ਤੋਂ ਬਚੇ ਰਹਿੰਦੇ ਹਾਂ। ਗੰਨੇ ਦਾ ਰਸ ਗਰਮੀਆਂ ਵਿਚ ਸਿਰਫ 4 ਮਹੀਨੇ ਹੀ ਮਿਲਦਾ ਹੈ।