ਸ੍ਰੀ ਅਨੰਦਪੁਰ ਸਾਹਿਬ 11 ਮਾਰਚ (ਪੰਜਾਬੀ ਖ਼ਬਰਨਾਮਾ) :ਮੁੱਖ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਨਾਲ ਨਾਲ ਮਲਟੀਨੈਸ਼ਨਲ ਕੰਪਨੀਆਂ, ਪ੍ਰਾਈਵੇਟ ਸੈਕਟਰ ਅਤੇ ਹੋਰ ਅਦਾਰਿਆਂ ਵਿੱਚ ਯੋਗਤਾ ਅਨੁਸਾਰ ਢੁਕਵੀਆਂ ਨੋਕਰੀਆਂ ਦੇ ਅਵਸਰ ਪ੍ਰਦਾਨ ਕਰਨ ਲਈ ਵਿਸੇਸ਼ ਰੁਜਗਾਰ ਮੇਲੇ ਲਗਾਏ ਜਾ ਰਹੇ ਹਨ। ਸ੍ਰੀ ਅਨੰਦਪੁਰ ਸਾਹਿਬ ਵਿੱਚ 12 ਮਾਰਚ ਨੂੰ ਸਵੇਰੇ 10 ਵਜੇ ਤੋ ਦੁਪਹਿਰ 3 ਵਜੇ ਤੱਕ ਵਿਰਾਸਤ ਏ ਖਾਲਸਾ ਵਿਚ ਵਿਸੇਸ ਰੁਜਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਰਾਜਪਾਲ ਸਿੰਘ ਸੇਖੋ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਨੇ ਅੱਜ ਰੁਜਗਾਰ ਮੇਲੇ ਵਾਲੇ ਸਥਾਨ ਵਿਰਾਸਤ ਏ ਖਾਲਸਾ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜਾ ਲੈਣ ਉਪਰੰਤ ਉਪ ਮੰਡਲ ਦੇ ਮੀਟਿੰਗ ਹਾਲ ਵਿੱਚ ਇੱਕ ਵਿਸੇਸ਼ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ ਰੁਜਗਾਰ ਮੇਲੇ ਲਈ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਵਿਸੇਸ਼ ਹਦਾਇਤਾ ਜਾਰੀ ਕੀਤੀਆਂ ਗਈਆਂ ਹਨ, ਜਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਆਈ.ਏ.ਐਸ ਇਸ ਮੇਲੇ ਦੇ ਪ੍ਰਬੰਧਾਂ ਦੇ ਜਰੂਰੀ ਦਿਸ਼ਾ ਨਿਰਦੇਸ਼ ਦੇ ਰਹੇ ਹਨ। ਜਿਲ੍ਹਾ ਰੁਜਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਇਸ ਰੁਜਗਾਰ ਮੇਲੇ ਲਈ ਵੱਖ ਵੱਖ ਮਲਟੀਨੈਸ਼ਨਲ ਕੰਪਨੀਆਂ, ਬੈਕਿੰਗ ਸੈਕਟਰ, ਪ੍ਰਾਈਵੇਟ ਅਦਾਰਿਆਂ ਅਤੇ ਹੁਨਰਵੰਦ ਨੋਜਵਾਨਾਂ ਲਈ ਢੁਕਵੇ ਮੌਕੇ ਉਪਲੱਬਧ ਕਰਵਾਉਣ ਵਾਸਤੇ ਪ੍ਰਬੰਧ ਕੀਤੇ ਗਏ ਹਨ। ਇਸ ਰੁਜਗਾਰ ਮੇਲੇ ਵਿੱਚ ਆਈ.ਸੀ.ਆਈ.ਸੀ.ਆਈ ਬੈਂਕ, ਐਕਸਿਸ ਬੈਂਕ, ਐਚ.ਡੀ.ਐਫ.ਸੀ ਬੈਂਕ, ਅਲਿਨਾ ਆਟੋ, ਗੋਦਰੇਜ, ਭਾਰਤੀ ਏਅਰਟੈਲ, ਚੈਕਮੇਟ ਸਕਉਰਿਟੀ, ਸੋਡੀ ਮੈਨਪਾਵਰ, ਐਮ.ਜੀ.ਐਫ ਇੰਨਫਰਾਟੈਕ, ਏਰੀਅਲ ਟੈਲੀਕਾਮ, ਅਗਿਲੀ ਹਰਬਲ, ਭਾਰਤ ਫੈਨਐਨਸੀਅਲ, ਜੂਨੀਵਰਸਲ ਇੰਟਰਨੈਸ਼ਨਲ, ਪੀ.ਐਮ ਕਰੀਏਸ਼ਨ ਕੰਪਨੀਆਂ ਦੇ ਪਹੁੰਚਣ ਦੀ ਸੰਭਾਵਨਾਂ ਹੈ। ਐਸ.ਡੀ.ਐਮ ਨੇ ਵੱਖ ਵੱਖ ਵਿਭਾਗਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਰੁਜਗਾਰ ਮੇਲੇ ਲਈ ਵੱਧ ਤੋ ਵੱਧ ਪ੍ਰਚਾਰ ਸਾਧਨਾ ਰਾਹੀ ਨੌਜਵਾਨਾ ਤੱਕ ਜਾਣਕਾਰੀ ਪਹੁੰਚਾਉਣ ਤਾ ਜੋ ਹਰ ਕੋਈ ਆਪਣੀ ਯੋਗਤਾ ਅਨੁਸਾਰ ਢੁਕਵੇ ਰੁਜਗਾਰ ਪ੍ਰਾਪਤ ਕਰ ਸਕਣ। ਇਸ ਮੌਕੇ ਵਿਕਾਸਦੀਪ ਨਾਇਬ ਤਹਿਸੀਲਦਾਰ, ਤਜਿੰਦਰ ਕੌਰ ਐਸ.ਐਫ.ਓ, ਪਰਮਜੀਤ ਸਿੰਘ ਤੇ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਹਾਜ਼ਰ ਸਨ।