ਸੁਲਤਾਨਪੁਰ ਲੋਧੀ 8 ਮਾਰਚ 2024 (ਪੰਜਾਬੀ ਖ਼ਬਰਨਾਮਾ) : ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਦਬੂਲੀਆਂ ਵਿਖੇ ਬਲਕਾਰ ਸਿੰਘ ਚੀਮਾ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਵਲੋਂ ਕਰਵਾਏ ਜਾ ਰਹੇ ਦੂਸਰੇ ਆਲ ਇੰਡੀਆ 5 ਦਿਨਾਂ ਬਲਕਾਰ ਸਿੰਘ ਯਾਦਗਾਰੀ ਬਾਸਕਟਬਾਲ ਟੂਰਨਾਮੈਂਟ ਦੇ ਚੌਥੇ ਦਿਨ ਮਰਦਾਂ ਦੇ ਸੈਮੀਫਾਈਨਲ ਮੁਕਾਬਲੇ ਖੇਡੇ ਗਏ । ਚੌਥੇ ਦਿਨ ਦੇ ਖੇਡ ਮੁਕਾਬਲਿਆਂ ਦਾ ਰਸਮੀ ਉਦਘਾਟਨ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਤੇ ਹੋਰਨਾਂ ਵਲੋਂ ਕੀਤਾ ਗਿਆ।

ਇਸ ਮੌਕੇ ਤੇ ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਅਜਿਹੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਉਨਾਂ ਚੀਮਾ ਪਰਿਵਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਪਿੰਡਾਂ ਤੇ ਸ਼ਹਿਰਾਂ ਵਿੱਚ ਖੇਡਾਂ ਦੀ ਲਾਗ ਨੌਜਵਾਨਾਂ ਨੂੰ ਲਗਾਉਣੀ ਚਾਹੀਦੀ ਹੈ। ਚੌਥੇ ਦਿਨ ਲੜਕੀਆਂ ਦੇ ਪਹਿਲੇ ਸੈਮੀਫਾਈਨਲ ਮੁਕਾਬਲੇ ਵਿਚ ਨੌਰਥਨ ਰੇਲਵੇ ਦੀ ਟੀਮ ਨੇ 51-47 ਅੰਕਾਂ ਦੇ ਫਰਕ ਨਾਲ ਸਾਊਥ ਸੈਂਟਰਲ ਰੇਲਵੇ ਦੀ ਟੀਮ ਨੂੰ ਹਰਾਇਆ। ਮਰਦਾਂ ਦੇ ਪਹਿਲੇ ਸੈਮੀਫਾਈਨਲ ਮੁਕਾਬਲੇ ਵਿਚ ਇੰਡੀਅਨ ਬੈਂਕ ਦੀ ਟੀਮ ਨੇ 90-77 ਅੰਕਾਂ ਦੇ ਫਰਕ ਨਾਲ ਇੰਡੀਅਨ ਏਅਰ ਫੋਰਸ ਦੀ ਟੀਮ ਨੂੰ ਹਰਾਇਆ।ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ਜਿੱਤਣ ਵਾਲੀ ਟੀਮ ਨੂੰ 2 ਲੱਖ ਰੁਪਏ ਅਤੇ ਉਪ ਜੇਤੂ ਟੀਮ ਨੂੰ ਡੇਢ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਲੜਕਿਆਂ ਦੇ ਵਰਗ ਵਿੱਚ ਟੂਰਨਾਮੈਂਟ ਦੇ ਬੈਸਟ ਖਿਡਾਰੀ ਨੂੰ ਬੁਲਟ ਮੋਟਰਸਾਈਕਲ ਅਤੇ ਲੜਕੀਆਂ ਦੇ ਵਰਗ ਵਿੱਚ ਟੂਰਨਾਮੈਂਟ ਦੀ ਬੈਸਟ ਖਿਡਾਰਨ ਨੂੰ ਸਕੂਟਰੀ ਨਾਲ ਸਨਮਾਨਿਤ ਕੀਤਾ ਜਾਵੇਗਾ।

ਟੂਰਨਾਮੈਂਟ ਦੌਰਾਨ ਖੇਡ ਜਗਤ ਨਾਲ ਜੁੜੀਆਂ ਹੋਈਆਂ ਉੱਘੀਆਂ ਹਸਤੀਆਂ ਮੌਜੂਦ ਰਹਿਣਗੀਆਂ। ਇਸ ਮੌਕੇ ਤੇ ਅਰਜੁਨ ਐਵਾਰਡੀ ਸੱਜਣ ਸਿੰਘ ਚੀਮਾ ਮੁੱਖ ਪ੍ਰਬੰਧਕ, ਅੰਤਰਰਾਸ਼ਟਰੀ ਪਲੇਅਰ ਕੁਲਦੀਪ ਸਿੰਘ ਚੀਮਾ, ਸਾਬਕਾ ਐਸਪੀ ਗੁਰਮੀਤ ਸਿੰਘ ਚੀਮਾ, ਅਰਜੁਨ ਐਵਾਰਡੀ ਬਲਜੀਤ ਸਿੰਘ ਢਿੱਲੋਂ ਉਲੰਪੀਅਨ,ਸੁਮਨ ਸ਼ਰਮਾ ਅਰਜੁਨ ਐਵਾਰਡੀ, ਅਸ਼ਵਨੀ ਸ਼ਰਮਾ ਇੰਟਰਨੈਸ਼ਨਲ ਪਲੇਅਰ, ਸ਼ਾਮ ਲਾਲ ਸ਼ਰਮਾ ਇੰਟਰਨੈਸ਼ਨਲ ਪਲੇਅਰ,ਹਰਪਰੀਤ ਕੌਰ,ਪ੍ਰੋ ਦਰਸਨ ਸਿੰਘ, ਰਣਦੀਪ ਕੌਰ ਏਸ਼ੀਅਨ ਮੈਡਲਿਸਟ, ਪਰਮਿੰਦਰ ਸਿੰਘ ਭੰਡਾਲ ਸਾਬਕਾ ਇੰਟਰਨੈਸ਼ਨਲ ਪਲੇਅਰ, ਕੰਵਲਜੀਤ ਸਿੰਘ ਬੱਲ ਐਸਐਚਓ, ਗੁਰਕਿਰਪਾਲ ਸਿੰਘ ਢਿੱਲੋਂ,ਬਲਜੀਤ ਸਿੰਘ ਸਰਪੰਚ ਦਬੁਲੀਆਂ,ਅਕਾਸ਼ਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਆਪ, ਬਿਕਰਮਜੀਤ ਸਿੰਘ ਉਚਾ, ਬਲਜਿੰਦਰ ਸਿੰਘ ਵਿਰਕ ਖੇਡ ਪ੍ਰਮੋਟਰ ਸੈਫਲਾਬਾਦ, ਪ੍ਰਦੀਪ ਸਿੰਘ ਥਿੰਦ ਚੇਅਰਮੈਨ ਨਗਰ ਸੁਧਾਰ ਟਰੱਸਟ ਸੁਲਤਾਨਪੁਰ ਲੋਧੀ, ਮੁਹੰਮਦ ਰਫ਼ੀ ਚੇਅਰਮੈਨ ਮਾਰਕੀਟ ਕਮੇਟੀ, ਅਵਤਾਰ ਸਿੰਘ ਬੀਡੀਪੀਓ,ਦਿਲਪ੍ਰੀਤ ਸਿੰਘ ਟੋਡਰਵਾਲ, ਮਨਜੀਤ ਸਿੰਘ ਖੀਰਾਂਵਾਲੀ, ਲਵਪ੍ਰੀਤ ਸਿੰਘ ਪੀਏ,ਸਨੀ ਰਤੜਾ, ਪ੍ਰੇਮ ਕਾਲੀਆ, ਕਮਲਜੀਤ ਸਿੰਘ ਐਸਐਚਓ ਫੱਤੂਢੀਗਾਂ, ਕਮਲਜੀਤ ਸਿੰਘ ਲਾਡੀ ਸਰਪੰਚ, ਗੁਰਚਰਨ ਸਿੰਘ ਬਿੱਟੂ ਜੈਨਪੁਰ, ਜਤਿੰਦਰਪਾਲ ਸਿੰਘ ਫੱਤੂਵਾਲ,ਸ਼ੇਰ ਸਿੰਘ ਸਰਪੰਚ, ਅਮਰਜੀਤ ਸਿੰਘ ਵਾਟਾਵਾਲੀ,ਕਮੈਂਟੇਟਰ ਗੁਰਦੇਵ ਸਿੰਘ ਮਿੱਠਾ ਆਦਿ ਹਾਜ਼ਰ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।