ਬਟਾਲਾ, 27 ਫਰਵਰੀ  (ਪੰਜਾਬੀ ਖ਼ਬਰਨਾਮਾ) : ਸ. ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਹਲਕਾ ਵਿਧਾਇਕ ਬਟਾਲਾ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਅੱਜ ਰਣਜੀਤ ਐਵਨਿਊ ਵਿਖੇ ਸਵਰਗਵਾਸੀ ਮਨੋਹਰ ਸਿੰਘ ਕਲਸੀ ਦੀ ਯਾਦ ਵਿੱਚ ਉਸਾਰੇ ਜਾਣ ਵਾਲੇ ਪਾਰਕ ਦਾ ਨੀਂਹ ਪੱਥਰ ਰੱਖਿਆ ਗਿਆ। ਵਿਧਾਇਕ ਸ਼ੈਰੀ ਕਲਸੀ ਨੇ ਰਣਜੀਤ ਐਵਨਿਊ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮੇਰੇ ਪਿਤਾ ਸਵਰਗਵਾਸੀ ਮਨੋਹਰ ਸਿੰਘ ਕਲਸੀ ਦੇ ਨਾਮ ਤੇ ਪਾਰਕ ਦਾ ਨਾਮ ਰੱਖਿਆ ਹੈ, ਇਸ ਲਈ ਸਮੂਹ ਕਾਲੋਨੀ ਵਾਸੀਆਂ ਦਾ ਧੰਨਵਾਦ ਕਰਦੇ ਹਨ। 

 ਇਸ ਮੌਕੇ ਲੋਕਾਂ ਨੇ ਵਿਧਾਇਕ ਸ਼ੈਰੀ ਵਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਦੀ ਸਰਹਾਨਾ ਕਰਦਿਆਂ ਕਿਹਾ ਕਿ ਜਦੋ ਦੇ ਉਹ ਬਟਾਲਾ ਦੇ ਵਿਧਾਇਕ ਬਣੇ ਹਨ, ਉਨਾਂ ਵਲੋਂ ਲਗਾਤਾਰ ਹਲਕੇ ਦੇ ਵਿਕਾਸ ਕੰਮਾਂ ਲਈ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ, ਜਿਸ ਲਈ ਉਹ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕਰਦੇ ਹਨ। ਇਹ ਖੂਬਸੂਰਤ ਪਾਰਕ ਕਰੀਬ 6.50 ਲੱਖ ਰੁਪਏ ਦੀ ਲਾਗਤ ਨਾਲ ਉਸਾਰਿਆ ਜਾਵੇਗਾ ਅਤੇ ਇਸ ਪਾਰਕ ਵਿੱਚ ਬੱਚਿਆਂ ਲਈ ਪਘੂੰੜੇ ਵੀ ਲਗਾਏ ਜਾਣਗੇ।

ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਅਤੇ ਸਰਬਪੱਖੀ ਵਿਕਾਸ ਕਾਰਜ ਕੀਤੇ ਜਾ ਰਹੇ ਹਨ, ਜਿਸ ਦੇ ਚੱਲਦਿਆਂ ਵਿਧਾਨ ਸਭਾ ਹਲਕਾ ਬਟਾਲਾ ਅੰਦਰ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਹਲਕੇ ਦਾ ਸਰਬਪੱਖੀ ਵਿਕਾਸ ਕਰਨਾ ਉਨਾਂ ਦੀ ਪਹਿਲੀ ਤਰਜੀਹ ਹੈ। 

 ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਬਟਾਲਾ ਹਲਕੇ ਦੇ ਲੋਕਾਂ ਨੇ ਜੋ ਉਨਾਂ ਉੱਪਰ ਵਿਸ਼ਵਾਸ ਕੀਤਾ ਹੈ, ਉਹ ਲੋਕਾਂ ਦੇ ਭਰੋਸੇ ਉੱਪਰ ਪੂਰਾ ਉਤਰਨਗੇ। 

 ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਅਤੇ ਬਟਾਲਾ ਸ਼ਹਿਰ ਅੰਦਰ ਵਿਚ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ, ਜਿਸ ਦੇ ਚੱਲਦਿਆਂ ਬਟਾਲਾ ਸ਼ਹਿਰ ਵਿਖੇ ਲੋਕਾਂ ਦੀ ਆਵਾਜਾਈ ਦੀ ਸਹੂਲਤ ਨੂੰ ਮੁੱਖ ਰੱਖਦਿਆਂ  ਸੜਕਾਂ ਚੌੜੀਆਂ ਕੀਤੀਆਂ ਜਾ ਰਹੀਆਂ ਹਨ। ਲੋਕਾਂ ਨੂੰ ਇੱਕ ਛੱਤ ਹੇਠ ਵੱਖ ਵੱਖ ਸਹੂਲਤਾਂ ਪੁਜਦਾ ਕਰਨ ਲਈ ਨਵੇਂ ਤਹਿਸੀਲ ਕੰਪਲੈਕਸ ਦੀ ਉਸਾਰੀ ਕਰਵਾਈ ਜਾ ਰਹੀ ਹੈ। ਉਸਮਾਨਪੁਰ ਸਿਟੀ ਨੇੜੇ ਗੁਰਦਾਸਪੁਰ-ਬਟਾਲਾ ਬਾਈਪਾਸ ਵਿਖੇ ਖੂਬਸੂਰਤ ਪਾਰਕ ਦੀ ਉਸਾਰੀ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਵੱਖ- ਵੱਖ ਵਿਕਾਸ ਕਾਰਜ ਤੇਜ਼ੀ ਨਾਲ ਕਰਵਾਏ ਦਾ ਰਹੇ ਹਨ। 

ਇਸ ਮੌਕੇ ਹਰਜਿੰਦਰ ਸਿੰਘ ਸਰਪੰਚ ਕਿਲਾ ਟੇਕ ਸਿੰਘ, ਸਤਵੰਤ ਸਿੰਘ ਕਲਸੀ, ਸੁਬੇਗ ਸਿੰਘ,ਬਲਬੀਰ ਸਿੰਘ ਜੀਈ ਪਰਧਾਨ, ਜਗਤਾਰ ਸਿੰਘ ਸਾਬਕਾ ਪ੍ਰਧਾਨ, ਹਰਬੰਸ ਸਿੰਘ ਸੈਕਰਟਰੀ, ਵਿਸ਼ਾਲ ਵਿੱਕੀ,ਗੁਰਮੇਲ ਸਿੰਘ ਏਐਸਆਈ, ਰਾਓ ਬਰਿੰਦਰ ਸਿੰਘ,ਬਲਕਾਰ ਸਿੰਘ,ਹਰਪਾਲ ਸਿੰਘ, ਸੁਖਦੇਵ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਘੁੰਮਣ, ਭੁਪਿੰਦਰ ਸਿੰਘ, ਬਲਬੀਰ ਸਿੰਘ, ਸਾਹਿਬਜੀਤ ਸਿੰਘ, ਦਰਸ਼ਨ ਮੱਟੂ, ਹਰਭਜਨ ਸਿੰਘ ਫੌਜੀ, ਆਜਾਦਵਿੰਦਰ ਸਿੰਘ ਕਾਕੇ ਸ਼ਾਹ, ਸੁਖਰਾਜ ਸਿੰਘ ਮੱਲੀ, ਸੋਨੂੰ ਮਸੀਹ ਯੂਥ ਆਗੂ, ਮਲਕੀਤ ਸਿੰਘ ਗਗਨ ਬਟਾਲਾ, ਨਿੱਕੂ ਹੰਸਪਾਲ ਅਤੇ ਮਾਣਿਕ ਮਹਿਤਾ ਆਦਿ ਮੋਜੂਦ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।