ਰੂਪਨਗਰ, 28 ਫਰਵਰੀ (ਪੰਜਾਬੀ ਖਬਰਨਾਮਾ): ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਸੈਣੀ ਭਵਨ ਰੋਪੜ ਵਿਖੇ ਤਕਰੀਬਨ 4 ਲੱਖ ਦੀ ਲਾਗਤ ਨਾਲ ਸਥਾਪਿਤ ਕੀਤੇ ਗਏ 8 ਕਿਲੋਵਾਟ ਦੀ ਸਮਰੱਥਾ ਵਾਲੇ ਸੋਲਰ ਪੈਨਲ ਪਲਾਂਟ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਸੈਣੀ ਭਵਨ ਵੱਲੋਂ ਕੀਤੇ ਗਏ ਇਸ ਉਪਰਾਲੇ ਨਾਲ ਜਿੱਥੇ ਬਿਜਲੀ ਦੀ ਬੱਚਤ ਹੋਵੇਗੀ, ਉਥੇ ਹੀ ਬਾਕੀ ਸ਼ਹਿਰ ਵਾਸੀਆਂ ਲਈ ਵੀ ਇੱਕ ਚੰਗਾ ਸੁਨੇਹਾ ਜਾਵੇਗਾ, ਕਿਉੰਕਿ ਅੱਜ ਦੇ ਆਧੁਨਿਕ ਵਿੱਚ ਗਰਾਊਂਡ ਵਾਟਰ ਰਿਚਾਰਜ ਅਤੇ ਸੋਲਰ ਪਲਾਂਟ ਹਰੇਕ ਘਰ ਦੀ ਜਰੂਰਤ ਹਨ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੋਲਰ ਪਲਾਂਟ ਲਈ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਵੱਲੋਂ ਕੀਤੇ ਗਏ ਦੌਰੇ ਦੌਰਾਨ 2.5 ਲੱਖ ਰੁਪਏ ਦੀ ਗ੍ਰਾਂਟ ਤੋਂ ਇਲਾਵਾ ਸੈਣੀ ਭਵਨ ਦੇ ਟਰੱਸਟੀਆਂ ਵੱਲੋਂ ਆਪਣਾ ਯੋਗਦਾਨ ਦਿੱਤਾ ਗਿਆ।
ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਟਰੱਸਟੀ ਅਤੇ ਮੈਂਬਰ ਪ੍ਰਧਾਨ ਡਾ. ਅਜਮੇਰ ਸਿੰਘ, ਪ੍ਰੈੱਸ ਕਲੱਬ ਦੇ ਪ੍ਰਧਾਨ ਬਹਾਦਰਜੀਤ ਸਿੰਘ, ਸਕੱਤਰ ਬਲਬੀਰ ਸਿੰਘ ਸੈਣੀ, ਐਕਟਿੰਗ ਪ੍ਰਧਾਨ ਰਾਜਿੰਦਰ ਸਿੰਘ ਨਨੂੰਆ, ਐਡਵੋਕੇਟ ਸਤਨਾਮ ਗਿੱਲ, ਭਾਗ ਸਿੰਘ ਮਦਾਨ, ਗੁਰਮੁੱਖ ਸਿੰਘ ਸੈਣੀ, ਇੰਜ. ਹਰਜੀਤ ਸਿੰਘ, ਦਲਜੀਤ ਸਿੰਘ, ਰਾਜਿੰਦਰ ਸੈਣੀ, ਡਾ. ਜਸਵੰਤ ਕੌਰ ਸੈਣੀ, ਗੁਰਮੁੱਖ ਸਿੰਘ ਲੌਗੀਆ, ਰਾਜਿੰਦਰ ਸਿੰਘ ਗਿਰਨ, ਅਮਰਜੀਤ ਸਿੰਘ, ਜਗਦੇਵ ਸਿੰਘ, ਪ੍ਰਿਤਪਾਲ ਸਿੰਘ, ਸੁਰਿੰਦਰ ਸਿੰਘ, ਹਰਦੀਪ ਸਿੰਘ, ਸੰਤੋਖ ਸਿੰਘ ਵਾਲੀਆ, ਐਡਵੋਕੇਟ ਗੌਰਵ ਕਪੂਰ, ਅਮਨਦੀਪ ਸਿੰਘ, ਸ਼ਿਵ ਕੁਮਾਰ ਲਾਲਪੁਰਾ ਤੇ ਹੋਰ ਆਗੂ ਹਾਜਰ ਸਨ।