12 ਸਤੰਬਰ, 2025 (ਪੰਜਾਬੀ ਖਬਰਨਾਮਾ ਬਿਊਰੋ ):- ਆਪ ਵਿਧਾਇਕ ਮਨਜਿੰਦਰ ਲਾਲਪੁਰਾ (MLA Manjinder Lalpura sentenced) ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ ਹੈ। ਤਰਨ ਤਾਰਨ ਦੀ ਜ਼ਿਲ੍ਹਾ ਅਦਾਲਤ ਨੇ ਉਨ੍ਹਾਂ ਨੂੰ ਸਜ਼ਾ ਸੁਣਾਈ ਹੈ। ਇਹ ਕਾਰਵਾਈ 12 ਸਾਲ ਪੁਰਾਣੇ ਮਾਮਲੇ ਵਿਚ ਹੋਈ ਸੀ। 2 ਦਿਨ ਪਹਿਲਾਂ ਹੀ ਕੋਰਟ ਨੇ ਲਾਲਪੁਰਾ ਨੂੰ ਦੋਸ਼ੀ ਕਰਾਰ ਦਿੱਤਾ ਸੀ।
ਵਿਧਾਇਕ ਲਾਲਪੁਰਾ ਸਣੇ 12 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਪਰਸੋਂ ਹੀ ਵਿਧਾਇਕ ਲਾਲਪੁਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮਨਜਿੰਦਰ ਲਾਲਪੁਰਾ ਖਡੂਰ ਸਾਹਿਬ ਤੋਂ ਮੌਜੂਦਾ AAP ਵਿਧਾਇਕ ਹਨ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਉਨ੍ਹਾਂ ਦੀ ਵਿਧਾਇਕੀ ਉਤੇ ਵੀ ਤਲਵਾਰ ਲਟਕੀ ਹੈ। ਉਨ੍ਹਾਂ ਦੀ ਵਿਧਾਇਕੀ ਵੀ ਜਾ ਸਕਦੀ ਹੈ।
ਦੱਸ ਦਈਏ ਕਿ ਜੇ ਕਿਸੇ MLA (ਵਿਧਾਇਕ) ਨੂੰ ਅਦਾਲਤ ਵੱਲੋਂ 2 ਸਾਲ ਤੋਂ ਵੱਧ ਦੀ ਸਜ਼ਾ ਹੋ ਜਾਵੇ (ਉਦਾਹਰਨ ਲਈ 4 ਸਾਲ), ਤਾਂ ਉਹ ਤੁਰੰਤ ਅਯੋਗ (disqualify) ਹੋ ਜਾਂਦਾ ਹੈ।
ਇਹ ਕਾਨੂੰਨ Representation of the People Act, 1951 (ਧਾਰਾ 8(3)) ਦੇ ਤਹਿਤ ਹੈ। ਇਸ ਮੁਤਾਬਕ ਜਿਵੇਂ ਹੀ ਸਜ਼ਾ ਸੁਣਾਈ ਜਾਂਦੀ ਹੈ, MLA ਆਪਣੀ ਸੀਟ ਗੁਆ ਬੈਠਦਾ ਹੈ। ਉਹ ਆਪਣੇ ਕਾਰਜਕਾਲ ਦੌਰਾਨ MLA ਨਹੀਂ ਰਹਿੰਦਾ। ਇਸ ਤੋਂ ਇਲਾਵਾ, ਸਜ਼ਾ ਪੂਰੀ ਹੋਣ ਤੋਂ ਬਾਅਦ ਵੀ 6 ਸਾਲ ਲਈ ਚੋਣ ਨਹੀਂ ਲੜ ਸਕਦਾ।