police

ਗੁਰਦਾਸਪੁਰ, 21 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ): ਜ਼ਿਲ੍ਹਾ ਗੁਰਦਾਸਪੁਰ ਦੇ ਪੁਲਿਸ ਮੁਖੀ ਆਦਿੱਤਿਆ ਨੇ ਕਈ ਵਰ੍ਹਿਆਂ ਤੋਂ ਇੱਕੋ ਥਾਂ ਉਤੇ ਤਾਇਨਾਤ 250 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕਰ ਦਿੱਤੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਪੁਲਿਸ ਮੁਲਾਜ਼ਮਾਂ ਨੂੰ 12 ਪੁਲਿਸ ਸਟੇਸ਼ਨਾਂ ਉਚ ਭੇਜਿਆ ਗਿਆ ਹੈ ਤਾਂ ਕਿ ਉੱਥੇ ਤਾਇਨਾਤ ਪੁਲਿਸ ਫੋਰਸ ਨੂੰ ਮਜ਼ਬੂਤ ਕੀਤਾ ਜਾ ਸਕੇ ਜਦਕਿ ਬਾਕੀਆਂ ਨੂੰ ਪੁਲਿਸ ਲਾਈਨਜ਼ ਵਿਚ ਭੇਜਿਆ ਗਿਆ ਹੈ।
ਜਾਣਕਾਰੀ ਮੁਤਾਬਕ ਤਿੰਨ ਐਸ.ਐਚ.ਓਜ਼. ਦੀ ਵੀ ਬਦਲੀ ਕੀਤੀ ਗਈ ਹੈ। ਇਨ੍ਹਾਂ ’ਚ ਗੁਰਮੀਤ ਸਿੰਘ (ਗੁਰਦਾਸਪੁਰ ਸ਼ਹਿਰ), ਓਂਕਾਰ ਸਿੰਘ (ਬਹਿਰਾਮਪੁਰ) ਤੇ ਮੋਹਨ ਲਾਲ (ਪੁਰਾਣਾਸ਼ਾਲਾ) ਸ਼ਾਮਲ ਹਨ। ਜੌੜਾ ਛੱਤਰਾਂ ਪੁਲਿਸ ਪੋਸਟ ਦੇ ਇੰਚਾਰਜ ਨੂੰ ਹਟਾ ਦਿੱਤਾ ਗਿਆ ਹੈ।

ਸੰਖੇਪ: ਗੁਰਦਾਸਪੁਰ ‘ਚ 3 SHO ਸਮੇਤ 250 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ, ਕਈ ਸਟੇਸ਼ਨਾਂ ਦੀ ਫੋਰਸ ਹੋਈ ਮਜ਼ਬੂਤ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।