12 ਅਪ੍ਰੈਲ , 2025 (ਪੰਜਾਬੀ ਖਬਰਨਾਮਾ ਬਿਊਰੋ ):-ਪੰਜਾਬ ਪੁਲਿਸ ਵੱਲੋਂ ਆਪਰੇਸ਼ਨ ਸਤਰਕ ਸ਼ੁਰੂ ਕੀਤਾ ਗਿਆ ਹੈ। ਚੈਕਿੰਗ ਲਈ ਪੁਲਿਸ ਰਾਤ ਨੂੰ ਸੜਕਾਂ ‘ਤੇ ਉੱਤਰੀ। ਆਪਰੇਸ਼ਨ ਸਤਰਕ ਰਾਤ 10 ਵਜੇ ਤੋਂ ਸਵੇਰੇ 4 ਵਜੇ ਤੱਕ ਚੱਲਿਆ ਹੈ। ਆਪਰੇਸ਼ਨ ਦੀ ਅਗਵਾਈ ਪੁਲਿਸ ਦੇ ਵੱਡੇ ਅਫ਼ਸਰਾਂ ਨੇ ਕੀਤੀ। DGP ਗੌਰਵ ਯਾਦਵ ਨੇ ਖੁਦ ਨਿਗਰਾਨੀ ਕੀਤੀ। ਇਸ ਤਹਿਤ ਅੰਮ੍ਰਿਤਸਰ ਦੀਆਂ ਸੜਕਾਂ ‘ਤੇ ਅੱਧੀ ਰਾਤ ਨੂੰ ਡੀਜੀਪੀ ਪੰਜਾਬ ਗੌਰਵ ਯਾਦਵ ਪਹੁੰਚੇ ਅਤੇ ਅੰਮ੍ਰਿਤਸਰ ਪੁਲਿਸ ਵੱਲੋਂ ਕੀਤੀ ਗਈ ਨਾਕੇਬੰਦੀ ਦੀ ਚੈਕਿੰਗ ਕੀਤੀ। DGP ਨੇ ਜਲੰਧਰ ‘ਚ ਵੀ ਚੈਕਿੰਗ ਕੀਤੀ। ਇਸ ਦੌਰਾਨ ਡੀਜੀਪੀ ਪੰਜਾਬ ਵੱਲੋਂ ਖੁਦ ਨਾਕਿਆਂ ‘ਤੇ ਚੈਕਿੰਗ ਕੀਤੀ ਗਈ ਅਤੇ ਪੁਲਿਸ ਦੀ ਹੌਸਲਾ ਅਫਜ਼ਾਈ ਕੀਤੀ ਗਈ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਤਿਉਹਾਰਾਂ ਦੇ ਮੱਦੇ ਨਜ਼ਰ ਪੰਜਾਬ ਪੁਲਿਸ ਵੱਲੋਂ ਆਪਰੇਸ਼ਨ ਸਤਰਕ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਉਹਨਾਂ ਵੱਲੋਂ ਨਾਕਿਆਂ ‘ਤੇ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਪਿਛਲੇ ਇੱਕ ਮਹੀਨੇ ਤੋਂ ਪੁਲਿਸ ਨੂੰ ਵੱਡੀਆਂ ਕਾਮਯਾਬੀਆਂ ਹੱਥ ਲੱਗੀਆਂ ਹਨ ਅਤੇ ਪੁਲਿਸ ਵੱਲੋਂ ਵੱਡੇ ਨਸ਼ਾ ਤਸਕਰਾਂ ‘ਤੇ ਨੱਥ ਪਾਈ ਗਈ ਹੈ।
ਸੰਖੇਪ:ਪੰਜਾਬ ਪੁਲਿਸ ਨੇ ਤਿਉਹਾਰਾਂ ਮੱਦੇਨਜ਼ਰ ‘ਆਪਰੇਸ਼ਨ ਸਤਰਕ’ ਚਲਾਇਆ, DGP ਗੌਰਵ ਯਾਦਵ ਨੇ ਖੁਦ ਰਾਤ ਨੂੰ ਨਾਕੇ ‘ਤੇ ਚੈਕਿੰਗ ਕਰਕੇ ਨਿਗਰਾਨੀ ਕੀਤੀ।
