Sidhu Killer

23 ਮਾਰਚ, 2025 (ਪੰਜਾਬੀ ਖਬਰਨਾਮਾ ਬਿਊਰੋ) :ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਦੇਰ ਰਾਤ ਬਠਿੰਡਾ ਤੋਂ ਅਸਾਮ ਜੇਲ੍ਹ ਭੇਜ ਦਿੱਤਾ ਗਿਆ। ਬਠਿੰਡਾ ਤੋਂ ਚੰਡੀਗੜ੍ਹ ਅਤੇ ਚੰਡੀਗੜ੍ਹ ਤੋਂ ਫਲਾਈਟ ਰਾਹੀਂ ਸ਼ਿਫਟ ਕੀਤਾ ਗਿਆ ਹੈ। ਜੱਗੂ ਭਗਵਾਨਪੁਰੀਆ ਵਿਰੁੱਧ 128 ਕੇਸ ਅਤੇ ਐਨਡੀਪੀਐਸ ਐਕਟ ਦੇ 13 ਕੇਸ ਦਰਜ ਹਨ।

NCB ਨੇ ਇਹ ਕਾਰਵਾਈ ਕੀਤੀ ਅਤੇ ਭਵਿੱਖ ਵਿੱਚ ਹੋਰ ਅਪਰਾਧੀਆਂ ਨੂੰ ਸ਼ਿਫਟ ਕੀਤਾ ਜਾ ਸਕਦਾ ਹੈ। ਆਸਾਮ ਦੀ ਸਿਲਚਰ ਜੇਲ੍ਹ ਵਿੱਚ ਸ਼ਿਫਟ ਕੀਤਾ ਗਿਆ ਹੈ।
ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਐਨਡੀਪੀਐਸ ਮਾਮਲੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਇਹ ਸਾਰੀ ਕਾਰਵਾਈ ਹੈ, ਜਿਸ ਤਹਿਤ ਜੱਗੂ ਨੂੰ ਦੇਰ ਰਾਤ ਅਸਾਮ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਨੇ ਜੱਗੂ ਭਗਵਾਨਪੁਰੀਆ ਨੂੰ PIT-NDPS ਐਕਟ 1988 ਤਹਿਤ ਇਕ ਸਾਲ ਲਈ ਹਿਰਾਸਤ ਵਿਚ ਲੈਂਦਿਆਂ ਬਠਿੰਡਾ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ਤੋਂ ਅਸਾਮ ਦੀ ਸਿਲਚਰ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਹੈ।
ਪੰਜਾਬ ਪੁਲਿਸ ਤੇ ਐੱਨਸੀਬੀ ਅਧਿਕਾਰੀਆਂ ਦੀ ਇਕ ਟੀਮ ਸ਼ਨਿਚਰਵਾਰ ਸ਼ਾਮ ਨੂੰ ਸਖ਼ਤ ਸੁਰੱਖਿਆ ਪਹਿਰੇ ਹੇਠ ਗੈਂਗਸਟਰ ਨੂੰ ਬਠਿੰਡਾ ਦੀ ਜੇਲ੍ਹ ਤੋਂ ਚੰਡੀਗੜ੍ਹ ਹਵਾਈ ਅੱਡੇ ’ਤੇ ਲੈ ਕੇ ਆਈ ਤੇ ਅਸਾਮ ਦੀ ਸਿਲਚਰ ਜੇਲ੍ਹ ਵਿਚ ਤਬਦੀਲ ਕਰ ਦਿੱਤਾ। ਜੱਗੂ ਭਗਵਾਨਪੁਰੀਆ, ਜਿਸ ਦਾ ਅਸਲ ਨਾਮ ਜਗਦੀਪ ਸਿੰਘ ਹੈ, ਪੰਜਾਬ ਦਾ ਪਹਿਲਾ ਗੈਂਗਸਟਰ ਹੈ ਜਿਸ ਨੂੰ PIT-NDPS ਐਕਟ ਤਹਿਤ ਹਿਰਾਸਤ ਵਿਚ ਲਿਆ ਗਿਆ ਹੈ।
ਗੁਰਦਾਸਪੁਰ ਦੇ ਕੋਟ ਸੂਰਤ ਪੁਲਿਸ ਥਾਣੇ ਅਧੀਨ ਆਉਂਦੇ ਪਿੰਡ ਭਗਵਾਨਪੁਰ ਦੇ ਵਸਨੀਕ ਜੱਗੂ ਭਗਵਾਨਪੁਰੀਆ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਕੁੱਲ 12 ਕੇਸਾਂ ਸਣੇ ਫਿਰੌਤੀ, ਨਸ਼ਾ ਤਸਕਰੀ ਦੇ ਕੁੱਲ 128 ਕੇਸ ਦਰਜ ਹਨ। ਸੂਤਰਾਂ ਮੁਤਾਬਕ ਤਫ਼ਸੀਲੀ ਜਾਂਚ ਤੋਂ ਬਾਅਦ ਹੀ ਗੈਂਗਸਟਰ ਖਿਲਾਫ਼ ਪੀਆਈਟੀ-ਐਨਡੀਪੀਐਸ ਐਕਟ ਲਾਇਆ ਗਿਆ ਹੈ।

ਸੰਖੇਪ:-ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅਸਾਮ ਦੀ ਸਿਲਚਰ ਜੇਲ੍ਹ ਭੇਜਣ ਲਈ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਕੜੀ ਸੁਰੱਖਿਆ ਹੇਠ ਕਾਰਵਾਈ ਕੀਤੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।