ਚੰਡੀਗੜ੍ਹ, 25 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਡਾ. ਗਗਨ ਰੰਧਾਵਾ ਦੇ ਰਾਜਨੀਤਿਕ ਕਤਲ ਮਾਮਲੇ ਦੀ ਸੀਬੀਆਈ ਜਾਂਚ ਕਰਨ ਤੋਂ ਇਨਕਾਰ ਕਰ ਕੇ, ਆਪਣੇ ਮੰਤਰੀਆਂ ਦੀ ਗੁੰਡਾਗਰਦੀ ਤੇ ਭ੍ਰਿਸ਼ਟਾਚਾਰ ਦੇ ਸਬੂਤ ਖ਼ੁਦ ਹੀ ਦੇ ਦਿੱਤੇ ਹਨ। ਮਜੀਠੀਆ ਨੇ ਦਾਅਵਾ ਕੀਤਾ ਕਿ ਇਸ ਮਾਮਲੇ ’ਚ ਜਿਸ ਤਰ੍ਹਾਂ ਲੋਕਾਂ ਨੇ ਲਾਲਜੀਤ ਨੂੰ ‘ਅੰਦਰ’ ਭੇਜਿਆ ਹੈ, ਉਸੇ ਤਰ੍ਹਾਂ ਉਹ ਸੱਤਾ ਦੇ ਨਸ਼ੇ ’ਚ ਅੰਨੀ ‘ਆਪ’ ਦੀ ਘਮੰਡੀ ਸਰਕਾਰ ਨੂੰ ਬਾਹਰ ਕਰ ਦੇਣਗੇ।

ਉਨ੍ਹਾਂ ਕਿਹਾ ਕਿ ਆਮ ਘਰਾਂ ਦੀ ਦੁਹਾਈ ਦੇ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਸੱਤਾ ’ਚ ਆਏ ਮੁੱਖ ਮੰਤਰੀ, ਸੱਤਾ ਦੇ ਨਸ਼ੇ ’ਚ ਚੂਰ ਹਨ ਅਤੇ ਉਨ੍ਹਾਂ ਨੂੰ ਮਰਹੂਮ ਗਗਨ ਰੰਧਾਵਾ ਦੇ ਛੋਟੇ ਬੱਚਿਆਂ, ਆਪਣੇ ਪੁੱਤਰ ਨੂੰ ਗੁਆਉਣ ਵਾਲੀ ਦੁਖੀ ਬਜ਼ੁਰਗ ਮਾਂ ਤੇ ਵਿਧਵਾ ਦਾ ਦਰਦ ਵੀ ਨਹੀਂ ਦਿਖਾਈ ਦੇ ਰਿਹਾ, ਜਿਸ ਦਾ ਪਰਿਵਾਰ ਇਸ ਨਕਲੀ ਕ੍ਰਾਂਤੀਕਾਰੀ ਸਰਕਾਰ ਦੇ ਗੁੰਡੇ ਮੰਤਰੀ ਨੇ ਬਰਬਾਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਆਪਣੀ ਪ੍ਰੈੱਸ ਕਾਨਫਰੰਸ ਦੌਰਾਨ ਸੱਤਾ ਦੇ ਨਸ਼ੇ ’ਚ ਅੰਨ੍ਹੇ ਮੁੱਖ ਮੰਤਰੀ ਨੇ ਪਰਿਵਾਰ ਨਾਲ ਖੜ੍ਹੇ ਹੋਣ ਅਤੇ ਹਮਦਰਦੀ ਦਿਖਾਉਣ ਲਈ ਇਕ ਵੀ ਸ਼ਬਦ ਨਹੀਂ ਕੱਢਿਆ।

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਆਪਣੇ ਭ੍ਰਿਸ਼ਟ ਮੰਤਰੀਆਂ ਵਿਜੇ ਸਿੰਗਲਾ, ਫੌਜਾ ਸਿੰਘ ਸਰਾਰੀ, ਚਰਿੱਤਰਹੀਣ ਲਾਲਚੰਦ ਕਟਾਰੂਚਕ, ਰਵਜੋਤ ਸਿੰਘ ਤੇ ਹੋਰ ਬਹੁਤ ਸਾਰੇ ਸਾਥੀਆਂ ਨੂੰ ਕਲੀਨ ਚਿੱਟ ਦਿੱਤੀ ਹੈ, ਜਿਨ੍ਹਾਂ ਦੇ ਭ੍ਰਿਸ਼ਟਾਚਾਰ, ਗੁੰਡਾਗਰਦੀ ਤੇ ਅਪਰਾਧਿਕ ਗਤੀਵਿਧੀਆਂ ’ਚ ਮੁੱਖ ਮੰਤਰੀ ਵੀ ਬਰਾਬਰ ਦੇ ਭਾਗੀਦਾਰ ਹਨ, ਹੁਣ ਉਹ ਆਪਣੇ ਭ੍ਰਿਸ਼ਟ ਤੇ ਗੁੰਡੇ ਮੰਤਰੀ ਲਾਲਜੀਤ ਨੂੰ ਬਚਾਉਣ ਤੇ ਕਲੀਨ ਚਿੱਟ ਦਿਵਾਉਣ ਲਈ ਆਪਣੀ ਸਰਕਾਰ ਦੀ ਪੂਰੀ ਤਾਕਤ ਲਗਾ ਰਹੇ ਹਨ। ਪਰ ਪੂਰਾ ਪੰਜਾਬ ਹੁਣ ਇਸ ਘਮੰਡੀ ਤੇ ਸੱਤਾ ਦੇ ਨਸ਼ੇ ’ਚ ਚੂਰ ਸਰਕਾਰ ਨੂੰ ਸਬਕ ਸਿਖਾਉਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਪੈਸਾ, ਪਾਵਰ, ਘਮੰਡ, ਅਹੁਦਾ ਤੇ ਸ਼ੋਹਰਤ ਜਾਣ ’ਚ ਸਿਰਫ ਕੁਝ ਮਿੰਟ ਲੱਗਦੇ ਹਨ, ਜਿਸ ਦਾ ਇਕ ਉਦਾਹਰਣ ਉਹ ਖ਼ੁਦ ਹਨ। ਗੁੰਡਾ ਅਤੇ ਭ੍ਰਿਸ਼ਟ ਮੰਤਰੀ ਲਾਲਜੀਤ ਹੈ, ਜਿਸ ਨੂੰ ਜੇਲ ਮੰਤਰੀ ਰਹਿਣ ਦੌਰਾਨ ਆਪਣੇ ਕਾਲੇ ਕਾਰਨਾਮਿਆਂ ਤੇ ਮਾਫ਼ ਨਾ ਕੀਤੇ ਜਾ ਸਕਣ ਵਾਲੇ ਜੁਰਮਾਂ, ਇਕ ਇਮਾਨਦਾਰ ਅਫਸਰ ਨੂੰ ਬੇਰਹਿਮੀ ਨਾਲ ਕੁੱਟਣ ਤੇ ਬੇਇਜ਼ਤੀ ਕਰਨ ਅਤੇ ਉਸ ਨੂੰ ਆਤਮਹਤਿਆ ਕਰਨ ‘ਤੇ ਮਜਬੂਰ ਕਰਨ ਲਈ ਜੇਲ੍ਹ ਜਾਣਾ ਪਿਆ।

ਸੰਖੇਪ:

ਬਿਕਰਮ ਸਿੰਘ ਮਜੀਠੀਆ ਨੇ CM ਭਗਵੰਤ ਮਾਨ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਰਕਾਰ ਭ੍ਰਿਸ਼ਟ ਮੰਤਰੀਆਂ ਨੂੰ ਬਚਾਉਣ ਲਈ CBI ਜਾਂਚ ਤੋਂ ਪਿੱਛੇ ਹਟ ਰਹੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।