ਰੂਪਨਗਰ, 7 ਮਾਰਚ ( ਪੰਜਾਬੀ ਖਬਰਨਾਮਾ): ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਰੂਪਨਗਰ ਡਾ. ਪ੍ਰੀਤੀ ਯਾਦਵ, ਆਈ.ਏ.ਐਸ, ਦੇ ਹੁਕਮਾਂ ਦੀ ਪਾਲਣਾ ਵਿੱਚ ਪਾਰਲੀਮੈਂਟਰੀ ਕੰਸੀਟਿਉਂਸੀ 06-ਅਨੰਦਪੁਰ ਸਾਹਿਬ ਅਧੀਨ ਆਉਂਦੇ ਖ਼ਰਚਾ ਨਿਗਰਾਨ, ਸੀ-ਵਿਜਿਲ, ਸ਼ਿਕਾਇਤ ਸ਼ਾਖਾ ਅਤੇ ਐਮ.ਸੀ.ਐੱਮ.ਸੀ ਟੀਮਾਂ ਦੀ ਟ੍ਰੇਨਿੰਗ ਕਰਵਾਈ ਗਈ।

ਇਸ ਟ੍ਰੇਨਿੰਗ ਵਿੱਚ ਸ਼੍ਰੀ ਸੁਖਪਾਲ ਸਿੰਘ ਪੀ.ਸੀ.ਐਸ, ਨੌਡਲ ਅਫਸਰ ਫਾਰ ਟ੍ਰੇਨਿੰਗ-ਕਮ-ਐਸ.ਡੀ.ਐਮ, ਮੌਰਿੰਡਾ ਸਮੇਤ ਜ਼ਿਲ੍ਹੇ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਸ਼ਾਮਿਲ ਹੋਏ।  

ਇਸ ਮੀਟਿੰਗ ਦੀ ਨੁਮਾਇੰਦਗੀ ਕਰਦੇ ਹੋਏ ਡੀ.ਸੀ.ਐਫ.ਏ. ਸ਼੍ਰੀਮਤੀ ਕੁਲਦੀਪ ਕੌਰ ਅਤੇ ਸਟੇਟ ਲੇਵਲ ਮਾਸਟਰ ਟ੍ਰੇਨਰ ਸ਼੍ਰੀ ਦਿਨੇਸ਼ ਕੁਮਾਰ ਸੈਣੀ ਨੇ ਲੋਕ ਸਭਾ ਚੋਣਾਂ ਸਬੰਧੀ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ, ਪੰਜਾਬ ਚੰਡੀਗੜ੍ਹ ਵੱਲੋਂ ਹਦਾਇਤਾਂ ਬਾਰੇ ਜਾਣੂ ਕਰਵਾਇਆ।

ਉਨ੍ਹਾਂ ਵੱਲੋਂ ਖ਼ਰਚਾ ਨਿਗਰਾਨ ਨਾਲ ਸਬੰਧਤ ਈ.ਐੱਸ.ਐੱਮ.ਐੱਸ (ਇਲੈਕਸ਼ਨ ਸੀਜ਼ਰ ਮੈਨੇਜ਼ਮੈਂਟ ਸਿਸਟਮ) ਸੀ ਵਿਜਿਲ ਅਤੇ ਖਰਚਿਆਂ ਸਬੰਧੀ ਮੋਬਾਈਲ ਐਪਲੀਕੇਸ਼ਨਜ਼ ਦੀ ਪੀ.ਪੀ.ਟੀ ਦੀਆਂ ਸਲਾਈਡਾਂ ਦੁਆਰਾ ਜਾਣਕਾਰੀ ਦਿੱਤੀ ਗਈ। 

ਇਸ ਮੌਕੇ ਸਮੂਹ ਨੌਡਲ ਅਫਸਰ, ਸਮੂਹ ਅਸਿਸਟੈਂਟ ਐਕਸਪੈਂਡੀਚਰ ਆਬਜ਼ਰਵਰ ਅਤੇ ਅਕਾਊਟਿੰਗ ਟੀਮ ਨਾਲ ਸਬੰਧਤ ਵੱਖ-ਵੱਖ ਅਧਿਕਾਰੀਆ/ਕਰਮਚਾਰੀਆਂ ਹਾਜ਼ਰ ਹੋਏ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।